Choose Language: English ਪੰਜਾਬੀ

Historical Dimension

As per the historical tradition, Guru Angad Sahib started the tradition of singing Asa Ki Var in the early mornings in the court of Guru Nanak Sahib.15 The original source of information on the revelation of Asa Ki Var is janamsakhi literature. According to story number thirty-two16 of Puratan Janamsakhi (writing time - 1657-58; writer -Bhai Saido; place of writing – ‘Caraṇ Majhār Ke’ near Peshawar),17 Asa Ki Var was uttered in discourse with Sheikh Braham. Sheikh Braham, or Ibrahim, was the twelfth successor of the revered Sheikh Pharid who reigned from 1511 to 1552 CE.18

The story in the Puratan Janamsakhi goes like this:19
“...[the Guru] walked through the wilderness along the river Ravi and reached the region of Pattan [in Pakistan]. The Guru camped in a wilderness about six miles from Pattan; Bhai Mardana was along. There was a seat of a Sufi master Sheikh Farid in Pattan, on which his descendant Sheikh Braham was enthroned. One morning, Sheikh Kamal, a disciple of Sheikh Braham, came to the jungle to collect firewood. He noticed that the Guru and Bhai Mardana were sitting there. Then Bhai Mardana started playing the rabab and uttered a salok in Rag Asa.

“salok
(O Divine!) You Yourself are the slate, Yourself the pen and Yourself the writing on it also.
O Nanak! Only the One Divine should be praised; why praise the other (who takes birth and dies)? -Guru Granth Sahib 1291

“When Sheikh Kamal heard the salok, he kept the wood aside and approached them. He requested the Guru to direct Bhai Mardana to repeat the salok. Bhai Mardana sang the salok again. Kamal learnt the salok by heart, bid farewell to them and left with whatever firewood he had collected. After reaching Pattan, he kept the wood aside and went to his master Sheikh Braham. Kamal bowed to Sheikh Braham and told him that he had met a lover of Khuda. Then Sheikh Braham asked him, “Where did you meet him?” Kamal replied, “Master! I had gone to collect wood. His name is Nanak and he is accompanied by a rabab player. He utters his own saloks. Then Sheikh Braham asked, “Child! Did you learn any salok?” Kamal replied, “Yes, I have learnt one!” Sheikh Braham said, “Recite, let me see how is it?” Then, Kamal replied that he says:

“(O Divine!) You Yourself are the slate, Yourself the pen and Yourself the writing on it also.
O Nanak! Only the One Divine should be praised; why praise the other (who takes birth and dies)? -Guru Granth Sahib 1291

“Hearing the salok Sheikh Braham asked Kamal, “Did you understand anything?” Kamal replied, “You know everything, O Master!” To which Sheikh said, “Child, the man who has uttered this salok appears to be a Divinely person. Take me to him; he has praised Khuda!”

“Then Sheikh Braham took Kamal along and went to Guru Nanak. Sheikh Braham reached where the Guru was sitting and greeted him. The Guru also greeted him and said, “Divine has been benevolent, who has arranged our meeting.”

“Then Sheikh Braham said, “I am wonderstruck by one of your salok. I said, take me to the one who has uttered this salok.” The Guru then replied, “I am blessed to have met you!” Then Sheikh Braham said, “Please explain your salok in which you state that there is only One, why praise the other?”

“But, there is one Master and two instructors.20
Which one to serve/follow and which one to discard?

“You state that there is only One; but Hindus say that theirs is true and the Muslims say that theirs is true. Please explain, let me see, who do you consider to be right and who do you consider to be wrong?” Guru Nanak replied, “There is only one Master and only one instruction; serve only the One and reject the other.”

“… Then Sheikh Braham asked, “Please recite a ballad (var) of Khuda for us. Our understanding is that a ballad cannot be without two [characters] and you talk about one and only One. Let me see, who do you take as a rival/parallel of Khuda!” Then, Guru Nanak directed Bhai Mardana to play the rabab. Bhai Mardana played the rabab in Rag Asa. The Guru uttered salok:

“I devote (myself) to my Guru… witnessed Your Own play delightfully.21
“Nine pauris were uttered regarding this...22

The witnessed-narrative (sākhi) number sixteen in the Janamsakhi B-4023 also contains this narrative. According to Dr. Kirpal Singh, Guru Sahib met Sheikh Ibrahim twice; once while going towards the east, and the second time while going towards the west. Asa Ki Var was revealed during their second meeting.24 To support their claim, they have quoted Bhai Mani Singh’s Janamsakhi. There is a reference to the meeting between Guru Nanak Sahib and Sheikh Ibrahim during the former’s third travel (udāsī) in the Meharban Janamsakhi as well. In this Janamsakhi, paramarth (essence) of twelve pauris is given in the form of discourses.25 Prof. Sahib Singh also agrees that the Guru’s visit occurred during his third udāsī.26

According to the Puratan Janamsakhi, the pauris that came after pauri nine were revealed during the meeting with Duni Chand. Duni Chand was a resident of Lahore. He had prepared a braham bhoj (religious feast) to satisfy the hunger of his ancestors. The Guru went to him and counselled him. Thus, Janamsakhi literature points to the revelation of the pauris of Asa Ki Var occuring in Pakpattan and Lahore. But, while quoting Gian Ratnavali of Bhai Mani Singh, Bhai Manjit Singh27 states that Asa Ki Var had been revealed even before meeting Sheikh Braham (Ibrahim):28

“Sheikh Braham said: ... The minstrels sing praises of the kings…who are pleased by it. Warriors are also pleased and inspired to fight…”

“The Guru said: Just as they ... sing praises of the king and … the king is pleased and … [similarly] those who are seekers, their mind and senses are also kindled and inspired…”

“Sheikh Braham: ... So, please recite a ballad of the Supreme Being for me…”

“The Guru said: Mardana! Kabir has used Rag Gauri… and for us all rags are [equal], … but this Pir has come with a hope (āsā), so… recite a ballad in Rag Asa.

[It is evident from the word ‘recite’ appearing in the above excerpt from Bhai Mani Singh’s manuscript, Giān Ratnāvalī, page 30-31, that ‘Asa Ki Var’ had been revealed to Guru Nanak Sahib even before meeting Sheikh Braham.]”

As per Prof. Sahib Singh “the subject of the entire var is the same, wherever it was revealed, it was revealed all together.”29 Other than these citations, there is no other proof available that can shed light on the time and place of this revelation.

ਇਤਿਹਾਸਕ ਪਖ

ਇਤਿਹਾਸਕ ਪਰੰਪਰਾ ਅਨੁਸਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਸਨਮੁਖ ਅੰਮ੍ਰਿਤ ਵੇਲੇ ਦੇ ਦੀਵਾਨ ਵਿਚ ‘ਆਸਾ ਕੀ ਵਾਰ’ ਗਾਉਣ ਦੀ ਰੀਤ ਚਲਾਈ।10 ‘ਆਸਾ ਕੀ ਵਾਰ’ ਦੇ ਰਚਨਾ ਕਾਲ ਬਾਰੇ ਮੂਲ ਰੂਪ ਵਿਚ ਜਾਣਕਾਰੀ ਦਾ ਸਰੋਤ ਜਨਮ ਸਾਖੀ ਸਾਹਿਤ ਹੈ। ਪੁਰਾਤਨ ਜਨਮ ਸਾਖੀ (ਰਚਨਾ ਕਾਲ ੧੬੫੭-੫੮ ਈ. ਰਚਨਾਕਾਰ ਭਾਈ ਸੈਦੋ, ਰਚਨਾ ਸਥਾਨ ‘ਚਰਣ ਮਝਾਰ ਕੇ’ ਨੇੜੇ ਪਿਸ਼ਾਵਰ)11 ਦੀ ਸਾਖੀ ਨੰਬਰ ੩੨ ਅਨੁਸਾਰ12 ‘ਆਸਾ ਕੀ ਵਾਰ’ ਸ਼ੇਖ ਬ੍ਰਹਮ ਨਾਲ ਹੋਈ ਗੋਸ਼ਟਿ ਸਮੇਂ ਉਚਾਰੀ ਗਈ ਹੈ। ਸ਼ੇਖ ਬ੍ਰਹਮ ਜਾਂ ਇਬਰਾਹੀਮ, ਸ਼ੇਖ ਫਰੀਦ ਜੀ ਦੇ ਬਾਰ੍ਹਵੇਂ ਗੱਦੀਦਾਰ ਸਨ। ਇਨ੍ਹਾਂ ਦਾ ਗੱਦੀ ਉਪਰ ਬੈਠਣ ਦਾ ਸਮਾਂ ੧੫੧੧ ਤੋਂ ੧੫੫੨ ਈ. ਹੈ।13

ਪੁਰਾਤਨ ਜਨਮ ਸਾਖੀ ਵਿਚਲੀ ਸਾਖੀ ਇਸ ਤਰ੍ਹਾਂ ਹੈ:
“...ਰਾਵੀ ਚਨਾਉ ਦੇਖਿ ਕਰਿ ਉਜਾੜਿ ਉਜਾੜਿ ਪੈ ਚਲਿਆ ਪਟਣ ਦੇਸ ਵਿਚਿ ਆਇ ਨਿਕਲਿਆ॥ ਪਟਣ ਤੇ ਕੋਸ ਤਿਨਿ ਉਜਾੜਿ ਥੀ ਓਥੈ ਆਇ ਬੈਠਾ॥ ਮਰਦਾਨਾ ਨਾਲਿ ਆਹਾ॥ ਪਟਣ ਕਾ ਪੀਰੁ ਸੇਖ ਫਰੀਦੁ ਥਾ॥ ਤਿਸ ਕੈ ਤਖਤਿ ਸੇਖੁ ਬ੍ਰਿਹਮ ਥਾ॥ ਤਿਸ ਕਾ ਇਕੁ ਮੁਰੀਦੁ ਸੁਬਾ ਕੇ ਵੇਲੇ ਲਕੜੀਆਂ ਚੁਣਣਿ ਆਇਆ ਥਾ॥ ਤਿਸ ਕਾ ਨਾਉਂ ਸੇਖੁ ਕਮਾਲੁ ਥਾ॥ ਸੋ ਪੀਰ ਕੇ ਮੁਦਬਰਖਾਨੇ ਕੀਆਂ ਲਕੜੀਆਂ ਚੁਣਣਿ ਗਇਆ ਥਾ॥ ਦੇਖੈ ਤਾਂ ਅਕੈ ਕੋਲਿ ਬਾਬਾ ਅਤੈ ਮਰਦਾਨਾ ਦੋਵੇਂ ਬੈਠੇ ਹਨਿ॥ ਤਾਂ ਮਰਦਾਨੈ ਰਬਾਬੁ ਵਜਾਇਆ॥ ਸਬਦੁ ਗਾਵਣਿ ਲਾਗਾ॥ ਸਲੋਕੁ ਦਿਤੋਸੁ ਰਾਗੁ ਆਸਾ ਵਿਚ॥

“ਸਲੋਕ
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥14

“ਜਬ ਏਹੁ ਸਲੋਕ ਕਮਾਲਿ ਫਕੀਰ ਸੁਣਿਆਂ॥ ਤਬ ਲਕੜੀਆਂ ਛੋਡਿ ਕਰਿ ਆਇ ਗਇਆ॥ ਅਰਜੁ ਰਖੀਅਸੁ ਜੀਉ ਇਸ ਕਉ ਹੁਕਮੁ ਕੀਜੈ ਜੋ ਇਹੁ ਬੈਤ ਫਿਰਿ ਆਖੈ॥ ਮਰਦਾਨੇ ਨੂ ਹੁਕਮੁ ਹੋਆ ਜੋ ਇਹੁ ਸਲੋਕ ਫਿਰਿ ਦੇਹਿ॥ ਤਾਂ ਮਰਦਾਨੇ ਸਲੋਕੁ ਫਿਰਿ ਦਿਤਾ॥ ਕਮਾਲਿ ਸਿਖਿ ਲੈਇਆ॥ ਜੋ ਕੁਛ ਲਕੜੀਆਂ ਚੁਣੀਆਂ ਥੀਆਂ ਸੋਈ ਘਿਨਿ ਕਰਿ ਸਲਾਮੁ ਕੀਤੋਸੁ॥ ਪਟਣਿ ਆਇਆ ਲਕੜੀਆਂ ਸੁਟਿ ਕਰਿ ਜਾਇ ਆਪਣੇ ਪੀਰ ਕਉ ਸਲਾਮੁ ਕੀਤੀਅਸੁ॥ ਤਾਂ ਆਖਿਓਸੁ ਪੀਰ ਸਲਾਮਤਿ ਮੈਨੂੰ ਏਕ ਖੁਦਾਇ ਦਾ ਪਿਆਰਾ ਮਿਲਿਆ ਹੈ॥ ਤਾਂ ਪੀਰੁ ਕਹਿਆ॥ ਕਮਾਲਿ ਕਿਥਹੁਂ ਮਿਲਿਓ॥ ਤਾਂ ਕਮਾਲਿ ਕਹਿਆ॥ ਪੀਰ ਸਲਾਮਤਿ ਮੈਂ ਲਕੜੀਆਂ ਚੁਣਣਿ ਗਇਆ ਥਾ॥ ਉਸ ਕੈ ਨਾਲਿ ਇਕੁ ਰਬਾਬੀ ਹੈ ਅਤੇ ਨਾਉ ਨਾਨਕੁ ਹੈਸੁ॥ ਆਪਣੇ ਸਲੋਕ ਆਖਦਾ ਹੈ ਤਬ ਪੀਰ ਆਖਿਆ ਬਚਾ ਕੋਈ ਤੈਂ ਬੀ ਬੈਤੁ ਸਿਖਿਆ॥ ਤਬ ਕਮਾਲਿ ਆਖਿਆ ਜੀਵੈ ਪੀਰ ਸਲਾਮਤਿ ਹਿਕੁ ਬੈਤ ਮੈਨੋ ਭੀ ਹਾਸਲੁ ਥੀਆ ਹੈ॥ ਪੀਰ ਆਖਿਆ ਅਲਾਇ ਡੇਖਾਂ ਕੇਹਾ ਹੈ॥ ਤਾਂ ਕਮਾਲਿ ਆਖਿਆ ਜੀ ਉਹੁ ਆਖਦਾ ਹੈ ਜੋ

“ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥

“ਤਾਂ ਪੀਰ ਆਖਿਆ॥ ਬਚਾ ਕਿਛੁ ਸਮਝਿਓ ਕਿ ਨਾ ਇਸ ਬੈਤ ਦਾ ਬਿਆਨੁ॥ ਤਾਂ ਕਮਾਲਿ ਆਖਿਆ ਪੀਰ ਸਲਾਮਤਿ ਤੈਨੋ ਸਭ ਕੁਛੁ ਰੋਸਨ ਹੈ॥ ਤਾਂ ਪੀਰ ਆਖਿਆ॥ ਬਚਾ ਜਿਨ੍ਹਾਂ ਦਾ ਆਖਿਆ ਹੋਆ ਇਹੁ ਬੈਤੁ ਹੈ ਤਿਸ ਦਾ ਦੀਦਾਰੁ ਦੇਖਾਹੈ॥ ਓਹੁ ਖੁਦਾਇ ਦਾ ਫਕੀਰੁ ਹੈ॥ ਮੈਨੂੰ ਭੀ ਲੈ ਚਲੁ॥ ਓਸਿ ਤਾਂ ਖੁਦਾਇ ਦੀਆਂ ਗਲਾਂ ਕਰੀਆਂ ਹਨਿ॥

“ਤਬਿ ਸੇਖੁ ਬਿਰਾਹਮੁ ਸੁਖਵਾਸਣਿ ਚੜਿ ਚਲਿਆ॥ ਕਮਾਲੁ ਨਾਲਿ ਲੀਤਾ॥ ਆਂਵਦਾ ਆਂਵਦਾ ਕੋਹ ਤਿਹੁਂ ਉਪਰਿ ਆਇਆ॥ ਜਾ ਦੇਖੈ ਤਾਂ ਬਾਬਾ ਬੈਠਾ ਹੈ॥ ਤਬ ਸੇਖੁ ਬਿਰਾਹਮੁ ਜਾਇ ਖੜਾ ਹੋਆ॥ ਆਖਿਓਸ ਨਾਨਕ ਸਲਾਮਾਅਲੇਕਮ॥ ਤਬਿ ਗੁਰੂ ਬਾਬੈ ਨਾਨਕ ਕਹਿਆ॥ ਅਲੇਖਮ ਅਸਲਾਮ ਪੀਰ ਜੀ ਸਲਾਮਤਿ॥ ਆਈਐ ਖੁਦਾਇ ਅਸਾ ਨੋ ਮਿਹਰਵਾਨੁ ਹੋਆ॥ ਤੁਸਾਡਾ ਦੀਦਾਰ ਪਾਇਆ॥ ਤਬ ਇਨੋ ਉਨੋ ਦਸਤਪੋਸੀ ਕਰਿ ਬਹਿ ਗਏ॥

“ਤਬ ਪੀਰ ਪੁਛਣਾ ਕੀਤੀ॥ ਜੋ ਨਾਨਕ ਤੇਰਾ ਇਕੁ ਬੈਤੁ ਸੁਣਿ ਕਰਿ ਹੈਰਾਨੁ ਹੋਆ ਹਾਂ॥ ਅਸਾਂ ਆਖਿਆ ਜਿਸੁ ਇਹੁ ਬੈਤੁ ਆਖਿਆ ਹੈ ਤਿਸ ਦਾ ਦੀਦਾਰੁ ਦੇਖਾਹੈ॥ ਤਬਿ ਬਾਬੇ ਆਖਿਆ ਜੀਉ ਅਸਾਨੂ ਨਿਵਾਜਸ ਹੋਈ ਹੈ ਜੋ ਤੁਸਾਡਾ ਦੀਦਾਰੁ ਪਾਇਆ॥ ਤਬ ਪੀਰ ਕਹਿਆ ਨਾਨਕ ਇਸ ਬੈਤ ਦਾ ਬੇਆਨੁ ਦੇਹਿ॥ ਤੂ ਜੋ ਆਖਦਾ ਹੈਂ ਹਿਕ ਹੈ ਨਾਨਕ ਦੂਜਾ ਕਾਹੈ ਕੂੰ॥

“ਪਰੁ ਏਕੁ ਸਾਹਿਬੁ ਤੈ ਦੁਇ ਹਦੀ ॥15
ਕੇਹੜਾ ਸੇਵੀ ਤੇ ਕੇਹੜਾ ਰਦੀ॥

“ਤੂ ਆਖਦਾ ਹੈ ਕਿ ਹਿਕੋ ਜੋ ਇਕੋ ਹਿਕ ਹੈ ਪਰ ਹਿੰਦੂ ਆਖਦੇ ਹਨ ਜੋ ਅਸਾਂ ਵਿਚਿ ਸਹੀ ਹੈ ਅਤੈ ਮੁਸਲਮਾਨ ਆਖਦੇ ਹਨਿ ਜੋ ਅਸਾਂ ਹੀ ਵਿਚਿ ਸਹੀ ਹੈ॥ ਆਖੁ ਵੇਖਾਂ ਕਿਸੁ ਵਿਚਿ ਸਹੀ ਕਰੇਹਾਂ॥ ਅਰੁ ਕਿਸੁ ਵਿਚਿ ਅਣਸਹੀ ਕਰੇਹਾਂ॥ ਤਬ ਬਾਬੇ ਨਾਨਕ ਕਹਿਆ ਜੀ ਹਿਕੋ ਸਾਹਿਬੁ ਹਿਕਾ ਹਦਿ॥ ਹਿਕੋ ਸੇਵਿ ਤੇ ਦੂਜਾ ਰਦਿ॥.....

“...ਤਾਂ ਫਿਰਿ ਪੀਰ ਕਹਿਆ॥ ਨਾਨਕ ਹਿਕ ਖੁਦਾਇ ਕੀ ਵਾਰ ਸੁਣਾਇ॥ ਅਸਾ ਨੋ ਏਹ ਮਖਸੂਦੁ ਹੈ ਜੋ ਵਾਰ ਦੁਹੁ ਬਾਝੂ ਹੋਂਦੀ ਨਾਹੀਂ॥ ਅਤੇ ਤੂ ਹਿਕੋ ਹਿਕੁ ਆਖਦਾ ਹੈਂ॥ ਵੇਖਾਂ ਖੁਦਾਇ ਦਾ ਸਰੀਕੁ ਤੂ ਕਵਣ ਕਰਸੀ॥ ਤਬ ਬਾਬੇ ਆਖਿਆ ਮਰਦਾਨਿਆਂ ਰਬਾਬ ਵਜਾਇ॥ ਤਾਂ ਮਰਦਾਨੇ ਰਬਾਬ ਵਜਾਇਆ॥ ਰਾਗੁ ਆਸਾ ਕੀਤਾ॥ ਬਾਬੇ ਸਲੋਕੁ ਦਿਤਾ

“ਬਲਿਹਾਰੀ ਗੁਰ ਆਪਣੇ...ਕਰਿ ਆਸਣੁ ਡਿਠੋ ਚਾਉ॥16

“ਪਉੜੀਆਂ ਨਉਂ ਹੋਈਆਂ ਏਤੁ ਪਰਥਾਇ॥…17

ਜਨਮ ਸਾਖੀ ਬੀ-੪੦18 ਦੀ ਸਾਖੀ ਨੰਬਰ ੧੬ ਵਿੱਚ ਵੀ ਉਪਰੋਕਤ ਪ੍ਰਸੰਗ ਦਿੱਤਾ ਗਿਆ ਹੈ। ਡਾ. ਕਿਰਪਾਲ ਸਿੰਘ ਅਨੁਸਾਰ ਗੁਰੂ ਸਾਹਿਬ ਦੋ ਵਾਰ ਸ਼ੇਖ ਇਬਰਾਹੀਮ ਨੂੰ ਮਿਲੇ ਸਨ, ਇਕ ਵਾਰੀ ਪੂਰਬ ਵੱਲ ਨੂੰ ਜਾਂਦਿਆਂ ਅਤੇ ਦੂਜੀ ਵਾਰ ਪੱਛਮ ਵੱਲ ਜਾਂਦਿਆਂ। ਆਸਾ ਕੀ ਵਾਰ ਦੂਸਰੀ ਵਾਰੀ ਦੀ ਗੋਸ਼ਟੀ ਸਮੇਂ ਉਚਾਰੀ ਗਈ ਹੈ।19 ਆਪਣੀ ਗੱਲ ਨੂੰ ਦ੍ਰਿੜ ਕਰਨ ਲਈ ਉਨ੍ਹਾਂ ਨੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਦਾ ਵੇਰਵਾ ਦਿਤਾ ਹੈ। ਮਿਹਰਬਾਨ ਦੀ ਜਨਮ ਸਾਖੀ ਵਿਚ ਵੀ ਤੀਜੀ ਉਦਾਸੀ ਸਮੇਂ ਗੁਰੂ ਸਾਹਿਬ ਦਾ ਸ਼ੇਖ ਇਬਰਾਹੀਮ ਫਰੀਦ ਸਾਨੀ ਨਾਲ ਮੇਲ ਦੱਸਿਆ ਹੈ। ਇਸ ਜਨਮ ਸਾਖੀ ਵਿਚ ੧੨ ਪਉੜੀਆਂ ਦੇ ਪਰਮਾਰਥ ਗੋਸ਼ਟੀ ਦੇ ਰੂਪ ਵਿਚ ਦਿੱਤੇ ਹਨ।20 ਪ੍ਰੋ. ਸਾਹਿਬ ਸਿੰਘ ਵੀ ਗੁਰੂ ਸਾਹਿਬ ਦੇ ਤੀਜੀ ਉਦਾਸੀ ਸਮੇਂ ਹੀ ਇਥੇ ਜਾਣ ਬਾਰੇ ਸਹਿਮਤ ਹਨ।21

ਪੁਰਾਤਨ ਜਨਮ ਸਾਖੀ ਅਨੁਸਾਰ ਨੌਂ ਪਉੜੀਆਂ ਤੋਂ ਅਗਲੀ ਰਚਨਾ ਦੁਨੀ ਚੰਦ ਨੂੰ ਦਿੱਤੇ ਉਪਦੇਸ਼ ਸਮੇਂ ਹੋਈ। ਦੁਨੀ ਚੰਦ ਲਾਹੌਰ ਦਾ ਰਹਿਣ ਵਾਲਾ ਸੀ। ਇਸ ਨੇ ਆਪਣੇ ਪਿਤਰਾਂ ਦੀ ਤ੍ਰਿਪਤੀ ਲਈ ਬ੍ਰਹਮ ਭੋਜ ਤਿਆਰ ਕੀਤਾ। ਗੁਰੂ ਸਾਹਿਬ ਇਸ ਕੋਲ ਪਹੁੰਚੇ ਅਤੇ ਇਸ ਨੂੰ ਉਪਦੇਸ਼ ਦਿੱਤਾ। ਇਸ ਤਰ੍ਹਾਂ ਜਨਮ ਸਾਖੀ ਸਾਹਿਤ, ਪਾਕਪਟਨ ਅਤੇ ਲਾਹੌਰ ਵਿਚ ਹੀ ਆਸਾ ਕੀ ਵਾਰ ਦੀਆਂ ਪਉੜੀਆਂ ਦੀ ਰਚਨਾ ਬਾਰੇ ਦੱਸ ਪਾਉਂਦਾ ਹੈ। ਪਰ ਭਾਈ ਮਨੀ ਸਿੰਘ ਜੀ ਰਚਿਤ ਗਿਆਨ ਰਤਨਾਵਲੀ ਦੇ ਹਵਾਲੇ ਨਾਲ ਭਾਈ ਮਨਜੀਤ ਸਿੰਘ ਜੀ22 ਲਿਖਦੇ ਹਨ ਕਿ ‘ਆਸਾ ਕੀ ਵਾਰ’ ਸ਼ੇਖ ਬ੍ਰਹਮ (ਇਬਰਾਹੀਮ) ਨੂੰ ਮਿਲਣ ਤੋਂ ਪਹਿਲਾਂ ਰਚੀ ਜਾ ਚੁਕੀ ਸੀ:

ਸ਼ੇਖ ਬ੍ਰਹਮ ਕਹਿਆ: ... ਜੀ ਢਾਢੀ ਰਾਜਿਉਂ ਕੀਆਂ ਵਾਰਾਂ ਗਾਵਤੇ ਹੈਂ ਸੋ…ਮਹਾਰਾਜ ਭੀ ਪ੍ਰਸੰਨ ਹੋਤੇ ਹੈਂ। ਸੂਰਮੇ ਭੀ ਪ੍ਰਸੰਨ ਹੋ ਕੇ ਜੁਧ ਕਾ ਉਦਮ ਹੋਇ ਆਵਤਾ ਹੈ...।

ਬਾਬੇ ਕਹਿਆ: ਤੈਸੇ ਜੋ...ਮਹਾਰਾਜ ਕੀ ਵਾਰ ਗਾਵਤੇ ਹੈਂ ਸੋ…ਮਹਾਰਾਜ ਭੀ ਪ੍ਰਸੰਨ ਹੋਤੇ ਹੈਂ ਅਰ…ਜਉਨ ਸੇ ਜਗਿਆਸੀ ਹੈਂ ਤਿਨ ਕਾ ਭੀ ਮਨ ਅਰ ਇੰਦਰੀਅਹੁਂ ਕੇ ਜੀਤਣੇ ਕਾ ਉਦਮ ਹੋਇ ਆਵਤਾ ਹੈ…।

ਸ਼ੇਖ ਬ੍ਰਹਮ: …ਤਾਂ ਤੇ ਤੁਸੀਂ….ਮੇਰੇ ਤਾਈਂ ਕਾਈ...ਪ੍ਰਮੇਸ਼੍ਵਰ ਕੀ ਵਾਰ ਸੁਣਾਵਉ...।

ਬਾਬੇ ਕਹਿਆ: ਮਰਦਾਨਿਆ! ਕਬੀਰ ਜੀ ਨੇ ਗਉੜੀ ਰਾਗ ਅੰਗੀਕਾਰ ਕੀਆ ਹੈ…ਅਰ ਹਮਾਰੇ…ਸਭ ਹੀ ਰਾਗ ਹੈਂ ਪਰ…ਇਹ ਪੀਰ ਆਸਾ ਵੰਤ ਆਇਆ ਹੈ ਸੋ…‘ਆਸਾ ਕੇ ਰਾਗ’ ਵਿਚ ਵਾਰ ‘ਸੁਣਾਵਹੁ’...।

[ਭਾਈ ਮਨੀ ਸਿੰਘ ਜੀ ਦੀ ਹੱਥ ਲਿਖਤ ਗਿਆਨ ਰਤਨਾਵਲੀ, ਪੰਨਾ ੩੦-੩੧ ਦੇ ਅਧਾਰ ‘ਤੇ ਉਪ੍ਰੋਕਤ ਲਿਖਤ ਵਿਚੋਂ ‘ਸੁਣਾਵਉ’ ਪਦ ਪ੍ਰਗਟ ਕਰਦਾ ਹੈ ਕਿ ‘ਆਸਾ ਕੀ ਵਾਰ’ ਸ਼ੇਖ ਬ੍ਰਹਮ ਨੂੰ ਮਿਲਣ ਤੋਂ ਪਹਿਲਾਂ ਰਚੀ ਜਾ ਚੁਕੀ ਸੀ।]”

ਪ੍ਰੋ. ਸਾਹਿਬ ਸਿੰਘ ਦੇ ਮਤ ਅਨੁਸਾਰ “ਸਾਰੀ ਵਾਰ ਦਾ ਇਕੋ ਹੀ ਮਜ਼ਮੂਨ ਹੈ, ਜਿਥੇ ਭੀ ਉਚਾਰੀ ਹੈ, ਸਾਰੀ ਇਕੱਠੀ ਹੀ ਉਚਾਰੀ ਹੈ।”23 ਇਨ੍ਹਾਂ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਸਬੂਤ ਅਜੇ ਉਪਲੱਬਧ ਨਹੀਂ, ਜਿਹੜਾ ਇਸ ਰਚਨਾ ਦਾ ਸਹੀ ਸਮਾਂ ਤੇ ਸਥਾਨ ਦੱਸ ਸਕੇ।

Learn more at gurugranthsahib.sikhri.org