The first pauri1 is accompanied by three saloks2 . The first and second saloks contain two lines each, while the third salok contains four lines. In the first two saloks, after an invocation to the Guru, the importance of the Guru in human life is stressed. In the third salok, it is clarified that individuals without the Guru (Wisdom), might appear to be wise, intelligent, and successful from a worldly perspective, but despite this, they remain spiritually valueless (without virtues). Without the Guru’s wisdom, human life remains unilluminated and worthless. The pauri explains that the formless One first created Ownself and Nam, and then created the creation, before pervading within it.
ਪਹਿਲੀ ਪਉੜੀ1 ਨਾਲ ੩ ਸਲੋਕ2 ਦਰਜ ਹਨ। ਪਹਿਲੇ ਤੇ ਦੂਜੇ ਸਲੋਕ ਦੀਆਂ ੨-੨ ਅਤੇ ਤੀਜੇ ਸਲੋਕ ਦੀਆਂ ੪ ਤੁਕਾਂ ਹਨ। ਪਹਿਲੇ ਦੋ ਸਲੋਕਾਂ ਵਿਚ ਗੁਰੂ ਦਾ ਮੰਗਲ ਕਰਕੇ ਮਨੁਖਾ ਜੀਵਨ ਵਿਚ ਉਸ ਦੀ ਮਹੱਤਤਾ ਅਤੇ ਲੋੜ ਉਪਰ ਬਲ ਦਿਤਾ ਗਿਆ ਹੈ। ਤੀਜਾ ਸਲੋਕ ਦਰਸਾਉਂਦਾ ਹੈ ਕਿ ਗੁਰੂ (ਗੁਰ-ਸ਼ਬਦ) ਵਿਹੀਣ ਮਨੁਖ ਸੰਸਾਰਕ ਪਖੋਂ ਚੰਗੇ ਭਲੇ, ਸਿਆਣੇ ਅਤੇ ਸਫਲ ਨਜ਼ਰ ਆਉਣ ਦੇ ਬਾਵਜੂਦ, ਰੂਹਾਨੀਅਤ ਦੀ ਪੱਧਰ ‘ਤੇ, ਨਿ-ਫਲ (ਗੁਣ-ਹੀਨ) ਹੀ ਰਹਿੰਦੇ ਹਨ। ਗੁਰ-ਸ਼ਬਦ ਨੂੰ ਧਾਰਨ ਕਰਨ ਤੋਂ ਬਗੈਰ ਮਨੁਖਾ ਜੀਵਨ ਪ੍ਰਕਾਸ਼ਮਾਨ ਅਤੇ ਸਫਲ ਨਹੀਂ ਹੋ ਸਕਦਾ। ਪਉੜੀ ਵਿਚ ਸੋਝੀ ਕਰਾਈ ਗਈ ਹੈ ਕਿ ਨਿਰੰਕਾਰ ਨੇ ਆਪ ਹੀ ਆਪਣੀ ਅਤੇ ਆਪਣੇ ਨਾਮ ਦੀ ਸਿਰਜਨਾ ਕੀਤੀ ਅਤੇ ਫਿਰ ਕੁਦਰਤ ਦੀ ਰਚਨਾ ਕਰਕੇ ਉਸ ਵਿਚ ਵਿਆਪਕ ਹੋ ਗਿਆ।