Guru Nanak continues to stress the importance of the Wisdom in human life. Individuals without the Wisdom, despite being seemingly wise, successful, and accomplished from a worldly perspective and standard, stay spiritually fruitless (without virtues) within. The message here is largely about the pretenses of “religious” people or those who think they have all the answers but who do not have wisdom in their consciousness. In our day to day lives, it is easy to fall into a sense of self-importance, pointing to all of the things we have had success in as justification for our own arrogance, but without the Wisdom, our lives cannot truly be enlightened or be fruitful. We may look like the sesame plant that is flourishing — we may blossom and flourish outwardly in the ways we have deemed to be signifiers of success in this world. But within, we have dried out and become ash, left abandoned in an empty field, at the mercy of hundreds of masters, slaves to the many negative worldly tendencies, and used by those who take advantage of us.
Salok revealed to the First Embodiment, Guru Nanak Sahib.
Nanak! People who consider themselves to be intelligent in their own minds, and do not contemplate the Wisdom (Guru), are like the rotten sesame plants, isolated and abandoned in the field.61
Nanak’s Statement: The rotten sesame plants abandoned in the field do not have a single owner. They are at the whim of hundreds of owners, who, according to their own needs, will use them as they please.
Although those unfortunate sesame plants flourish and frutify, there is still only ash in their pods (bodies). Their potential for growth has been destroyed.
First Embodiment.
Nanak! (People, who) do not remember the Guru, (and) are clever in their own mind, (are) like the rotten sesame plants left isolated in the field.60
Nanak’s Statement: (There) are hundreds of owners of those abandoned in the field.
(Though) the pitiable frutify (and), flourish, still (there is only) ash in (their) body.
Bhai Gurdas has elaborated the meaning of the above salok in one of his pauris like this:
khetai andari jammi kai sabh dūṁ uccā hoi vikhāle.
būṭu vaḍā kari phailadā hoi cuhcuhā āpu samāle.
kheti saphal hoi lāvaṇī chuṭani tilu būāṛ nirāle.
nihphal sāre khet vici jiu sarvāṛ kamād vicāle.
sadhsaṅgati gur sabadu suṇi kapaṭ sanehu karani betāle.
nihphal janamu akārthā halati palati hovahi muh kale.
jam puri jam jandāri havāle. 16. -Bhai Gurdas, Var 17 Pauri 16
(for reference only; translation will be done in the next version)
The incomparable importance of the Guru’s teaching is highlighted in the above saloks through the use of simile.74 The First Sovereign reminds us of those who do not remember the Guru, and who think they do not need to pay attention to the Guru’s teachings. They consider themselves to be awakened and wise, but then become like the rotten sesame plants in an empty field. They may flower and flourish, but their seeds contain only ash. Here, the individuals bereft of Guru’s teachings have been compared with the pitiable state of the rotten sesame plants whose seeds have become ash, left abandoned in the empty field, existing under the control of the whims of hundreds of masters.
In the first line, the word ‘sucet’ (clever) has been used as satire, suggesting that those people who do not follow the Guru’s teachings remain in an illusion, thinking themselves to be ‘sucet’ (clever), whereas in reality, they are not so.
The use of the words ‘til buāṛ’ (the rotten sesame plants) and ‘suññe khet’ (the empty field) is also very creative. The individuals who turn away from the Guru are lonely and useless, like the rotten sesame plants, and the world is like an empty field for them.
Use of ‘saü nāh’ (hundreds of masters/owners) is also important. The sesame plants standing abandoned in the fields are at the mercy of hundreds of masters. Meaning, those individuals who remain without the Guru’s grace become slaves to several negative worldly forces. Therefore, the word ‘bapuṛe’ (pitiable) has been used appropriately for such hopeless individuals.
‘Phalṇā-phulṇā’ (to fruitify-to flourish) is a popular idiom. Because ‘phalīahi-phulīahi’ (they fruitify-they flourish) has two meanings, there is a presence of ‘pun’75 in addition to a ‘proverb.’ In the context of the sesame seed plants, it means to flower and fructify. In the human context, it means being successful in terms of wealth and worldly success.
In the same context, the use of the word ‘suāh’ (ash) is also very creative. No matter how much success people may taste in terms of wealth, without the Guru’s teachings, their every achievement is trivial, like ash. Through subtle use of analogy76 and signs, there is an apt visualization of the destitute state of such individuals, their surrender to negative worldly tendencies, and the worthlessness of their achievements, despite worldly success.
As per the vocabulary and articulation, the meter convention of the four lines of this salok is 13+11. This can be categorized under a two line verse/couplet with 13+11 characters each (doharā chand). This salok has been formed by combining two dohare (two line verses/couplets).
ਮਹਲਾ ਪਹਿਲਾ, ਭਾਵ ਗੁਰੂ ਨਾਨਕ ਸਾਹਿਬ, ਦੁਆਰਾ ਉਚਾਰਿਆ ਸਲੋਕ।
ਨਾਨਕ! ਜਿਹੜੇ ਵਿਅਕਤੀ ਆਪਣੇ ਮਨ ਵਿਚ ਆਪਣੇ ਆਪ ਨੂੰ ਸਿਆਣੇ ਸਮਝਦੇ ਹਨ ਅਤੇ ਗੁਰ-ਉਪਦੇਸ਼ ਨੂੰ ਚਿਤ ਵਿਚ ਨਹੀਂ ਵਸਾਉਂਦੇ, ਉਹ ਇਉਂ ਹਨ ਜਿਵੇਂ ਖਾਲੀ ਖੇਤ ਵਿਚ ਕਾਲ ਅੰਗਿਆਰੀ ਦੀ ਬੀਮਾਰੀ ਨਾਲ ਸੜੀ ਫਲੀ ਵਾਲੇ ਤਿਲਾਂ ਦੇ ਛੁੱਟੜ ਬੂਟੇ ਹੁੰਦੇ ਹਨ।62
ਨਾਨਕ ਦਾ ਕਥਨ ਹੈ: ਖੇਤ ਵਿਚ ਛੱਡਿਆਂ ਹੋਇਆਂ ਉਨ੍ਹਾਂ ਸੜੀ ਫਲੀ ਵਾਲੇ ਤਿਲਾਂ ਦੇ ਬੂਟਿਆਂ ਦਾ ਇਕ ਮਾਲਕ ਨਹੀਂ ਹੁੰਦਾ; ਉਹ ਸੈਂਕੜੇ ਮਾਲਕਾਂ ਦੇ ਵੱਸ ਪੈਂਦੇ ਹਨ, ਜੋ ਉਨ੍ਹਾਂ ਨੂੰ ਆਪਣੀ ਲੋੜ ਅਨੁਸਾਰ ਵਰਤਦੇ ਹਨ।
ਉਹ ਵਿਚਾਰੇ ਖਿੜਦੇ ਵੀ ਹਨ ਤੇ ਫਲਦੇ ਵੀ ਹਨ, ਪਰ ਫਿਰ ਵੀ ਉਨ੍ਹਾਂ ਦੇ ਫਲੀ ਰੂਪ ਸਰੀਰ ਵਿਚ ਸੁਆਹ ਹੀ ਹੁੰਦੀ ਹੈ, ਦਾਣਾ ਕੋਈ ਨਹੀਂ ਹੁੰਦਾ; ਉਹ ਨਿ-ਫਲੇ ਹੁੰਦੇ ਹਨ।
ਮਹਲਾ ਪਹਿਲਾ।
ਨਾਨਕ! (ਜੋ ਮਨੁਖ) ਗੁਰੂ ਨੂੰ ਚੇਤੇ ਨਹੀਂ ਕਰਦੇ (ਤੇ) ਆਪਣੇ ਮਨ ਵਿਚ ਚਲਾਕ (ਬਣਦੇ) ਹਨ, (ਉਹ ਇਉਂ ਹਨ) ਜਿਵੇਂ ਛੁਟੇ ਹੋਏ ਬੂਆੜ ਤਿਲ, (ਜੋ) ਖੇਤ ਅੰਦਰ ਸੁੰਨੇ (ਪਏ ਹੁੰਦੇ ਹਨ)।61
ਖੇਤ ਵਿਚ ਛੁੱਟਿਆਂ ਹੋਇਆਂ (ਉਨ੍ਹਾਂ ਤਿਲਾਂ) ਦੇ, ਨਾਨਕ ਦਾ ਕਥਨ ਹੈ, ਸੈਂਕੜੇ ਖਸਮ (ਹੁੰਦੇ) ਹਨ।
(ਉਹ) ਵਿਚਾਰੇ ਫਲਦੇ (ਤੇ) ਫੁਲਦੇ ਹਨ, (ਪਰ ਫਿਰ) ਵੀ (ਉਨ੍ਹਾਂ ਦੇ) ਤਨ ਵਿਚ ਸੁਆਹ (ਹੀ ਹੁੰਦੀ) ਹੈ।
ਭਾਈ ਗੁਰਦਾਸ ਜੀ ਨੇ ਉਪਰਲੇ ਇਸ ਸਲੋਕ ਦੇ ਭਾਵ-ਅਰਥਾਂ ਦਾ ਵਿਸਥਾਰ ਆਪਣੀ ਇਕ ਪਉੜੀ ਵਿਚ ਇਉਂ ਕੀਤਾ ਹੈ:
ਖੇਤੈ ਅੰਦਰਿ ਜੰਮਿ ਕੈ ਸਭ ਦੂੰ ਉਚਾ ਹੋਇ ਵਿਖਾਲੇ॥
ਬੂਟੁ ਵਡਾ ਕਰਿ ਫੈਲਦਾ ਹੋਇ ਚੁਹਚੁਹਾ ਆਪੁ ਸਮਾਲੇ॥
ਖੇਤਿ ਸਫਲ ਹੋਇ ਲਾਵਣੀ ਛੁਟਨਿ ਤਿਲੁ ਬੂਆੜ ਨਿਰਾਲੇ॥
ਨਿਹਫਲ ਸਾਰੇ ਖੇਤ ਵਿਚਿ ਜਿਉ ਸਰਵਾੜ ਕਮਾਦ ਵਿਚਾਲੇ॥
ਸਾਧਸੰਗਤਿ ਗੁਰ ਸਬਦੁ ਸੁਣਿ ਕਪਟ ਸਨੇਹੁ ਕਰਨਿ ਬੇਤਾਲੇ॥
ਨਿਹਫਲ ਜਨਮੁ ਅਕਾਰਥਾ ਹਲਤਿ ਪਲਤਿ ਹੋਵਨਿ ਮੁਹ ਕਾਲੇ॥
ਜਮਪੁਰਿ ਜਮ ਜੰਦਾਰਿ ਹਵਾਲੇ ॥੧੬॥ -ਭਾਈ ਗੁਰਦਾਸ ਜੀ, ਵਾਰ ੧੭ ਪਉੜੀ ੧੬
ਉਪਰੋਕਤ ਸਲੋਕ ਵਿਚ ਉਪਮਾ ਅਲੰਕਾਰ76 ਰਾਹੀਂ ਗੁਰੂ ਵੱਲੋਂ ਪ੍ਰਦਾਨ ਕੀਤੀ ਸਿਖਿਆ ਦੇ ਅਤੁੱਲ ਮਹੱਤਵ ਨੂੰ ਉਜਾਗਰ ਕੀਤਾ ਗਿਆ ਹੈ। ਪਹਿਲੇ ਪਾਤਸ਼ਾਹ ਫਰਮਾਉਂਦੇ ਹਨ ਕਿ ਜੋ ਮਨੁਖ ਗੁਰੂ ਨੂੰ ਯਾਦ ਨਹੀਂ ਕਰਦੇ ਅਤੇ ਗੁਰੂ ਦੀ ਸਿਖਿਆ ਵੱਲ ਧਿਆਨ ਨਾ ਦੇ ਕੇ, ਆਪਣੇ ਆਪ ਨੂੰ ਬਹੁਤ ਜਾਗਰੂਕ ਅਤੇ ਸਿਆਣਾ ਸਮਝਦੇ ਹਨ, ਉਨ੍ਹਾਂ ਦੀ ਦਸ਼ਾ ਸੁੰਞੇ ਖੇਤ ਵਿਚ ਪਏ, ਅੰਦਰੋਂ ਸੜੇ ਹੋਏ ਉਨ੍ਹਾਂ ਤਿਲਾਂ ਦੇ ਬੂਟਿਆਂ ਵਰਗੀ ਹੋ ਜਾਂਦੀ ਹੈ, ਜੋ ਫਲਦੇ-ਫੁਲਦੇ ਤਾਂ ਹਨ, ਪਰ ਉਨ੍ਹਾਂ ਦੀਆਂ ਫਲੀਆਂ ਵਿਚੋਂ ਸੁਆਹ ਹੀ ਨਿਕਲਦੀ ਹੈ। ਇਥੇ ਗੁਰੂ ਦੀ ਸਿਖਿਆ ਤੋਂ ਹੀਣੇ ਮਨੁਖਾਂ ਦੀ ਤੁਲਨਾ ਖਾਲੀ ਖੇਤ ਵਿਚ ਛੁੱਟੇ, ਸੜੇ ਹੋਏ ਤਿਲਾਂ ਦੇ ਬੂਟਿਆਂ ਦੀ ਮਾੜੀ ਹਾਲਤ ਨਾਲ ਕੀਤੀ ਗਈ ਹੈ, ਜਿਨ੍ਹਾਂ ਦੇ ਅਨੇਕ ਖਸਮ ਬਣ ਜਾਂਦੇ ਹਨ।
ਪਹਿਲੀ ਤੁਕ ਵਿਚ ‘ਸੁਚੇਤ’ ਸ਼ਬਦ ਦੀ ਵਰਤੋਂ ਰਾਹੀਂ ਵਿਅੰਗ ਕੀਤਾ ਗਿਆ ਹੈ ਕਿ ਜੋ ਲੋਕ ਗੁਰੂ ਦੀ ਸਿਖਿਆ ਦਾ ਪਾਲਣ ਨਹੀਂ ਕਰਦੇ, ਉਹ ਭਰਮ ਅਧੀਨ ਆਪਣੇ ਆਪ ਨੂੰ ‘ਸੁਚੇਤ’ ਮੰਨ ਲੈਂਦੇ ਹਨ, ਜਦਕਿ ਅਸਲ ਵਿਚ ਉਹ ਐਸੇ ਹੁੰਦੇ ਨਹੀਂ।
‘ਤਿਲ ਬੁਆੜ’ ਅਤੇ ‘ਸੁੰਝੇ ਖੇਤ’ ਸ਼ਬਦਾਂ ਦੀ ਵਰਤੋਂ ਵੀ ਬੜੀ ਸਿਰਜਨਾਤਮਕ ਹੈ। ਗੁਰੂ ਤੋਂ ਬੇਮੁਖ ਹੋਏ ਲੋਕਾਂ ਲਈ ਸੰਸਾਰ ਸੁੰਨੇ ਖੇਤ ਵਾਂਗ ਹੈ ਅਤੇ ਉਹ ਆਪ ਬੁਆੜ ਤਿਲਾਂ ਵਾਂਗ ਨਿਰਾਰਥਕ ਹਨ।
‘ਸਉ ਨਾਹ’ (ਸੌ ਖਸਮ) ਦਾ ਪ੍ਰਯੋਗ ਵੀ ਵਿਸ਼ੇਸ਼ ਹੈ। ਖਾਲੀ ਖੇਤ ਵਿਚ ਛੁੱਟੇ ਹੋਏ ਤਿਲਾਂ ਦੇ ਬੂਟਿਆਂ ਦੇ ਸੈਂਕੜੇ ਖ਼ਸਮ ਬਣ ਜਾਂਦੇ ਹਨ। ਅਰਥਾਤ, ਗੁਰੂ-ਕਿਰਪਾ ਤੋਂ ਰਹਿਤ ਮਨੁਖਾਂ ਨੂੰ ਅਨੇਕ ਨਕਾਰਤਮਕ ਸੰਸਾਰੀ ਸ਼ਕਤੀਆਂ ਆਪਣਾ ਗੁਲਾਮ ਬਣਾ ਲੈਂਦੀਆਂ ਹਨ। ਇਸੇ ਕਰਕੇ, ਇਨ੍ਹਾਂ ਨਿ-ਆਸਰੇ ਪ੍ਰਾਣੀਆਂ ਲਈ ਅਗਲੀ ਤੁਕ ਵਿਚ ਵਰਤਿਆ ਗਿਆ ਸ਼ਬਦ ‘ਬਪੁੜੇ’ (ਵਿਚਾਰੇ) ਵੀ ਬੜਾ ਸਟੀਕ ਹੈ।
ਫਲਣਾ-ਫੁਲਣਾ ਇਕ ਪ੍ਰਸਿੱਧ ਲੋਕ-ਮੁਹਾਵਰਾ ਹੈ। ‘ਫਲੀਅਹਿ ਫੁਲੀਅਹਿ’ ਵਿਚ ਲੋਕੋਕਤੀ ਦੇ ਨਾਲ ਨਾਲ ਸਲੇਸ਼ ਅਲੰਕਾਰ77 ਵੀ ਹੈ, ਕਿਉਂਕਿ ‘ਫਲੀਅਹਿ ਫੁਲੀਅਹਿ’ ਦੇ ਦੋ ਅਰਥ ਹਨ। ਤਿਲਾਂ ਦੇ ਬੂਟਿਆਂ ਦੇ ਸੰਦਰਭ ਵਿਚ ਇਸ ਦਾ ਅਰਥ ਹੈ, ਫਲ ਅਤੇ ਫੁੱਲ ਲੱਗਣੇ। ਮਨੁਖਾਂ ਦੇ ਸੰਦਰਭ ਵਿਚ ਇਸ ਦਾ ਅਰਥ ਹੈ, ਪਦਾਰਥਕ ਜਾਂ ਸੰਸਾਰਕ ਤੌਰ ‘ਤੇ ਫਲੀਭੂਤ ਹੋਣਾ, ਤਰੱਕੀ ਕਰਨਾ।
ਇਸੇ ਸੰਦਰਭ ਵਿਚ ਅੱਗੇ ਵਰਤਿਆ ਸ਼ਬਦ ‘ਸੁਆਹ’ ਵੀ ਅਤਿਅੰਤ ਸਿਰਜਨਾਤਮਕ ਹੈ। ਗੁਰੂ-ਸਿਖਿਆ ਤੋਂ ਹੀਣੇ ਮਨੁਖ ਭਾਵੇਂ ਕਿੰਨੀ ਵੀ ਆਰਥਕ ਤਰੱਕੀ ਕਰ ਲੈਣ, ਪਰ ਉਨ੍ਹਾਂ ਦੀ ਹਰ ਪ੍ਰਾਪਤੀ ‘ਸੁਆਹ’ ਵਾਂਗ ਤੁੱਛ ਹੀ ਹੁੰਦੀ ਹੈ। ਇਸ ਪ੍ਰਕਾਰ ਸਾਦ੍ਰਿਸ਼ ਵਿਧਾਨ78 ਅਤੇ ਸੰਕੇਤਾਂ ਦੀ ਸੂਖਮ ਵਰਤੋਂ ਰਾਹੀਂ ਇਥੇ ਗੁਰੂ ਦੀ ਸਿਖਿਆ ਤੋਂ ਰਹਿਤ ਮਨੁਖਾਂ ਦੀ ਨਿ-ਆਸਰੀ ਹਾਲਤ, ਨਕਾਰਾਤਮਕ ਸੰਸਾਰੀ ਸ਼ਕਤੀਆਂ ਅੱਗੇ ਉਨ੍ਹਾਂ ਦੇ ਸਮਰਪਣ ਅਤੇ ਭੌਤਿਕ ਤਰੱਕੀ ਕਰਨ ਦੇ ਬਾਵਜੂਦ ਉਪਲਭਧੀਆਂ ਦੇ ਤੌਰ ’ਤੇ ਹਾਸਲ ਕੀਤੀਆਂ ਤੁੱਛ ਪ੍ਰਾਪਤੀਆਂ ਦਾ ਬੜਾ ਸਟੀਕ ਚਿਤ੍ਰਣ ਹੈ।
ਇਸ ਸਲੋਕ ਦੀਆਂ ਚਾਰੇ ਤੁਕਾਂ ਦਾ ਮਾਤਰਾ ਵਿਧਾਨ ਸ਼ਬਦਾਵਲੀ ਅਤੇ ਉਚਾਰਣ ਅਨੁਸਾਰ ੧੩+੧੧ ਬਣਦਾ ਹੈ। ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ। ਇਹ ਸਲੋਕ ਦੋ ਦੋਹਰੇ ਜੋੜ ਕੇ ਬਣਿਆ ਹੈ।