Choose Language: English ਪੰਜਾਬੀ

saloku m: 1. Download

saloku m: 1.
sace Meaningtrue; that manifest the Truth, that manifest the eternal embodiment (of IkOankar). Grammaradjective (of khanḍ brahmanḍ etc.) nominative case; masculine, plural. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). tere MeaningYour. Grammarpronominal adjective (of khanḍ, brahmanḍ etc.), nominative case; masculine, plural. EtymologyOld Panjabi – terā/terī/tere; Braj – terā; Apabhransh – teraya; Prakrit – tubbam; Sanskrit – tvam (त्वम् - you). khanḍ Meaningdifferent parts of the cosmos.5 Grammarnoun, nominative case; masculine, plural. EtymologyOld Panjabi – khanḍā/khanḍ; Apabhransh/Prakrit – khanḍ; Sanskrit – khanḍ (खण्ड - piece, part, division).    sace Meaningtrue; that manifest the Truth, that manifest the eternal embodiment (of IkOankar). Grammaradjective (of khanḍ brahmanḍ etc.) nominative case; masculine, plural. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). brahmanḍ Meaninguniverses. Grammarnoun, nominative case; masculine, plural. EtymologyApabhransh/Prakrit – brahimanḍ; Sanskrit – brahmāṁḍ (ब्रह्मांड - seed of the Supreme Being).6 .
sace Meaningtrue; that manifest the Truth, that manifest the eternal embodiment (of IkOankar). Grammaradjective (of khanḍ brahmanḍ etc.) nominative case; masculine, plural. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). tere MeaningYour. Grammarpronominal adjective (of khanḍ, brahmanḍ etc.), nominative case; masculine, plural. EtymologyOld Panjabi – terā/terī/tere; Braj – terā; Apabhransh – teraya; Prakrit – tubbam; Sanskrit – tvam (त्वम् - you). loa Meaningregions, worlds.8 Grammarnoun, nominative case; masculine, plural. EtymologyApabhransh/Prakrit – loa; Sanskrit – lokah (लोक: - region, world). 7   sace Meaningtrue; that manifest the Truth, that manifest the eternal embodiment (of IkOankar). Grammaradjective (of khanḍ brahmanḍ etc.) nominative case; masculine, plural. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). ākār Meaningforms, existences. Grammarnoun, nominative case; masculine, plural. EtymologyApabhransh – ākār (form, shape); Sanskrit – ākār (आकार - shape, appearance). .
sace Meaningtrue; that manifest the Truth, that manifest the eternal embodiment (of IkOankar). Grammaradjective (of khanḍ brahmanḍ etc.) nominative case; masculine, plural. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). tere MeaningYour. Grammarpronominal adjective (of khanḍ, brahmanḍ etc.), nominative case; masculine, plural. EtymologyOld Panjabi – terā/terī/tere; Braj – terā; Apabhransh – teraya; Prakrit – tubbam; Sanskrit – tvam (त्वम् - you). karaṇe Meaningdeeds, actions. Grammarabstract participle (noun), nominative case; masculine, plural. EtymologyOld Panjabi – karaṇ; Apabhransh – karaṇ (act); Prakrit – karaṇ (instrument, tool); Pali – karaṇ (doing); Sanskrit – karaṇ (करण - act, deed).    sarab Meaningall. Grammaradjective (of bīcār), nominative case; masculine, plural. EtymologyBraj – sarab; Apabhransh – sarab; Sanskrit – sarva (सर्व - all, everyone). bīcār Meaningthoughts; wisdom-thoughts. Grammarnoun, nominative case; masculine, plural. EtymologyOld Panjabi – vīcār/bīcār; Apabhransh – bīcār; Sanskrit – vicār (विचार - thought, discussion).9 .
sacā Meaningtrue; that establishes the Truth. Grammaradjective (of amaru), nominative case; masculine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). terā MeaningYour. Grammarpronominal adjective (of amaru, dībāṇu etc.); masculine, singular. EtymologyOld Panjabi – terā/terī/tere; Braj – terā; Apabhransh – teraya; Prakrit – tubbam; Sanskrit – tvam (त्वम् - you).10 amaru Meaningrule. Grammarnoun, nominative case; masculine, singular. EtymologyArabic – amar (آمر - order, rule).11    sacā Meaningtrue; that delivers fair justice. Grammaradjective (of dībāṇu), nominative case; masculine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). dībāṇu Meaningcourt. Grammarnoun, nominative case; masculine, singular. EtymologyBraj – dīvāṇ; Arabic/Persian – dīvān (دیوان - royal court). .
sacā Meaningtrue. Grammaradjective (of hukamu), nominative case; masculine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). terā MeaningYour. Grammarpronominal adjective (of amaru, dībāṇu etc.); masculine, singular. EtymologyOld Panjabi – terā/terī/tere; Braj – terā; Apabhransh – teraya; Prakrit – tubbam; Sanskrit – tvam (त्वम् - you).10 hukamu Meaningcommand, order. Grammarnoun, nominative case; masculine, singular. EtymologyOld Panjabi/Braj – hukam; Arabic – hukam (حُکم - order).12    sacā Meaningtrue. Grammaradjective (of hukamu), nominative case; masculine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). phurmāṇu Meaninginstruction. Grammarnoun, nominative case; masculine, singular. EtymologySindhi/Braj – phurmāṇ; Farsi – farmān (فَرمان - royal injunction). .
sacā Meaningtrue. Grammaradjective (of karamu), nominative case; masculine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). terā MeaningYour. Grammarpronominal adjective (of amaru, dībāṇu etc.); masculine, singular. EtymologyOld Panjabi – terā/terī/tere; Braj – terā; Apabhransh – teraya; Prakrit – tubbam; Sanskrit – tvam (त्वम् - you).10 karamu Meaninggrace, benevolence. Grammarnoun, nominative case; masculine, singular. EtymologyArabic – karam (کَرَم - grace, blessing).    sacā Meaningtrue. Grammaradjective (of karamu), nominative case; masculine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). nīsāṇu Meaningmark, sign; sign of grace. Grammarnoun, nominative case; masculine, singular. EtymologyBraj – nisāṇ; Farsi – nashān (نیشان - sign). .
sace Meaningtrue; truthful. Grammaradjective (of the individuals who serve), nominative case; masculine, plural. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). tudhu MeaningYou. Grammarpronoun, accusative case; second person, masculine, singular. EtymologyLahindi – tudh; Apabhransh – tuddhar; Prakrit – tubbam/tuj̖jha; Sanskrit – tvam (त्वम् - you). ākhahi Meaningthey say, they speak/utter; they state. Grammarverb, present tense; third person, masculine, plural. EtymologyApabhransh – ākhahi; Prakrit – ākkhanti; Sanskrit – ākhyānti (आख्यान्ति - they say). lakh Meaninghundred thousand; hundreds of thousands. Grammaradjective (of the individuals who serve), nominative case; masculine, plural. EtymologyLahndi/Apabhransh – lakh; Prakrit – lakkha; Sanskrit – laksha (लक्ष - hundred thousand). karoṛi Meaningten million; tens of millions. Grammaradjective (of the individuals who serve), nominative case; masculine, plural. EtymologySindhi/Apabhransh – karoṛi; Prakrit – koḍi; Sanskrit – koṭi (कोटि - ten million). .
sacai Meaningwith true (power). Grammaradjective (of tāṇi), instrumental case; masculine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). sabhi Meaningall, everyone/everything. Grammarpronoun, nominative case; third person, masculine, plural. EtymologyOld Panjabi – sabh/sabhe; Lahndi – sabho; Sindhi – sabhu; Apabhransh – sabbha; Prakrit – savva/sabba; Sanskrit – sarva (सर्व - all, everyone). tāṇi Meaningwith power. Grammarnoun, instrumental case; masculine, singular. EtymologyLahndi – tāṇ (strength); Kashmiri – tāṇ (strength, courage); Prakrit/Pali – tāṇ (shelter, refuge, protection, armour); Sanskrit – trāṇ (त्राण - protection, armour).14 13   sacai Meaningwith true (strength). Grammaradjective (of jori), instrumental case; masculine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). sabhi Meaningall, everyone/everything. Grammarpronoun, nominative case; third person, masculine, plural. EtymologyOld Panjabi – sabh/sabhe; Lahndi – sabho; Sindhi – sabhu; Apabhransh – sabbha; Prakrit – savva/sabba; Sanskrit – sarva (सर्व - all, everyone). jori Meaningwith strength. Grammarnoun, instrumental case; masculine, singular. EtymologyOld Panjabi/Braj – jor; Farsi – zor (زور - strength, power). .
sacī Meaningtrue; merges one with the Eternal. Grammaradjective (of siphati, sālāh etc.), nominative case; feminine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). terī MeaningYour. Grammarpronominal adjective (of siphati, sālāh etc.), nominative case; feminine, singular. EtymologyOld Panjabi – terā/terī/tere; Braj – terā; Apabhransh – teraya; Prakrit – tubbam; Sanskrit – tvam (त्वम् - you). siphati Meaningadmiration, praise, glory. Grammarnoun, nominative case; feminine, singular. EtymologyOld Panjabi – siphati; Arabic – sifat (صِفَات - praise, admiration). 15   sacī Meaningtrue; merges one with the Eternal. Grammaradjective (of siphati, sālāh etc.), nominative case; feminine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). sālāh Meaningpraise, glory. Grammarnoun, nominative case; feminine, singular. EtymologyApabhransh – sālāhah; Prakrit – salāhā (praise); Sanskrit – shalāghā (शलाघा - boasting, praise). .
sacī Meaningtrue; that manifest the Truth, that manifest the true Embodiment (of IkOankar). Grammaradjective (of kudrati), nominative case; feminine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). terī MeaningYour. Grammarpronominal adjective (of siphati, sālāh etc.), nominative case; feminine, singular. EtymologyOld Panjabi – terā/terī/tere; Braj – terā; Apabhransh – teraya; Prakrit – tubbam; Sanskrit – tvam (त्वम् - you). kudrati Meaningcreation. Grammarnoun, nominative case; feminine, singular. EtymologyOld Panjabi – kudrati; Arabic – kudrat ( قُدرَت - power, IkOankar’s power, nature).16    sace MeaningO true (One)! O eternal (Sovereign)! Grammaradjective (of pātisāh), vocative case; masculine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). pātisāh MeaningO Sovereign! Grammarnoun, vocative case; masculine, singular. EtymologyFarsi – pātshāh/pādshāh (پادِشاه - pāt/pād = throne + king = master). .
nānak MeaningNanak! Grammarnoun, vocative case; masculine, singular.    sacu Meaningthe Truth; the eternal IkOankar. Grammarnoun, accusative case; masculine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). dhiāini Meaning(they) meditate; (they) remember, (they) contemplate. Grammarverb, present tense; third person, masculine, plural. EtymologyOld Panjabi – dhiāini; Sindhi – dhayāiṇu (to ponder); Sanskrit – dhyāyati (ध्यायति - notices). sacu Meaningtrue; embodiment of Truth. Grammarnoun, nominative case; masculine, singular. EtymologyOld Panjabi – sac/sacā/sacī/sace; Apabhransh – sacu; Prakrit – saco; Sanskrit – saty (सत्य् - truth). .
jo Meaningwho, whoever. Grammarpronoun, nominative case; third person, masculine, singular. EtymologyLahndi/Apabhransh/Prakrit – jo; Sanskrit – yah (य: - who, which, that). mari Meaningdies. Grammarverb, present tense; third person, masculine, singular. EtymologyLahndi – maraṇ; Sindhi – maraṇu (to die); Apabhransh/Prakrit – maraï; Pali/Sanskrit – marati (मरति - dies). 17 jamme Meaningtakes birth. Grammarverb, present tense; third person, masculine, singular. EtymologyOld Panjabi – jammai/jamme; Apabhransh – jammaï; Prakrit – jamm/jammaï; Sanskrit – janyati (जनयति - takes birth). su Meaningthat. Grammarpronoun, nominative case; third person, masculine, singular. EtymologyApabhransh/Prakrit – su/so; Sanskrit – sah (स: - he). 18 kacu Meaningunripe; false. Grammaradjective (of su), nominative case; masculine, singular. EtymologyOld Panjabi – kacu; Apabhransh/Prakrit – kacca; Sanskrit – kacca (कच्च - unripe, raw). nikacu Meaningabsolutely unripe; absolutely false. Grammaradjective (of su), nominative case; masculine, singular. EtymologyOld Panjabi – nikaccu (utterly imperfect); Apabhransh/Prakrit – kacca; Sanskrit – kacca (कच्च - unripe, raw). 19 .1. MeaningFirst salok is complete.

Guru Nanak opens by focusing on Truth and its various forms. This is about things being “True” with a capital T. When we think of something as being True, what we are really saying is that it will remain forever, unwavering and unchanging despite the passage of time, or any change in context. Truth really points to eternality. Ballad 1 was about the 1Force, or the One. In this Ballad, there is a clear progression into an elaboration on where 1Force manifests, and a focus on the permanence and eternality of the One, resulting in 1Force being referred to as the Eternal, or the Eternal One.

Guru Nanak begins with the realm of the tangible, explaining that the physical spaces we witness with our own eyes, the things that we see in front of us, the things that are evident to us — the cosmos, the forms that make up creation — these are all manifestations of the eternal One, the 1Force.

The word “spaces,” speaks to the Eternal as well, and to the vastness of the 1Force. We have all felt some of that vastness in the tangible things around us. When we stand outside and look up at the stars, or crane our necks to get a good look at a full moon, or watch the sun slowly rising every morning to create a unique combination of colors in the sky — anytime we are moved by the beauty of those things which are bigger than us, we get a sense of our smallness in the scheme of it all, and, in turn, the vastness of the spaces that exist beyond us. This is not to say that the eternality of 1Force translates into the eternality of those things we see far away in the sky, but it is to say that seeing glimpses of the cosmos and things that have greater permanence than we do helps us to understand our smallness. Looking at tangible proof of things that have existed long before we have, and that will continue to exist long after we go, helps us to put our own timelines into perspective. Even if the world ends, even as the stars continue to die and be created, the vastness will continue to exist.

That eternality is fueled by 1Force — that is what makes it Eternal, or True. Every space we intangibly and tangibly witness and are aware of is because of the Eternal One — it is the eternal and is an embodiment of the eternal.

Later in the verse, Guru Nanak moves from a discussion of the tangible into the less tangible, or the things that are not necessarily evident. These less tangible things are Wisdom (or Guru, the one who brings enlightenment-light by dispelling ignorance-darkness), the idea of an Eternal Court, and Eternal Command. There are other courts in the physical world but they are all subject to time, to the coming and going. There are other commands in the physical world but the Command of 1Force is constant and timeless, moving all of creation.

From an elaboration on the intangible, we move into the more esoteric: millions and tens of millions are speaking of You (praising Your Eternal nature). It is through the Wisdom that 1Force is constant and permanent, manifesting even in the finite things around us. It is 1Force’s power and strength which creates all of the things previously mentioned (tangible and intangible), that we can also become true, or eternal.

Guru Nanak says that this power and glory of 1Force is eternal. We may come and go, living our human lives, and there will be a time when all of those who remember us have also gone from the earth. But 1Force will be remembered forever in the One-Self’s greatness, creation, and eternal sovereignty.

The verse concludes by stating that those who are focused on and consumed by the Truth, those who feel it — they are able to also become true (eternal). Yes, we are small and live finite human lives, but it is through the understanding that we are not separate from the 1-Ness that we too become eternal, removed from the phenomena of living and dying. Those who have not yet gained the wisdom to understand that paradigm of 1Force do not become a part of this eternality, and are described as temporary, or unripe and immature. Those who become in sync with eternality are not worried about living or dying because they understand that they are a part of it (and that we all have the potential to be a part of this eternality).

O eternal Sovereign! True are all the universes created by You and all the different parts of the cosmos; they manifest Your eternal Embodiment.
True are all the worlds in the cosmos, and all the evident and inevident forms created by You; they manifest Your eternal Embodiment.
True are all of Your deeds, they manifest Your eternal Embodiment; true are all Your wisdom-thoughts, they reaffirm Your eternal Embodiment.
True is Your rule, it establishes the Truth; true is Your court, it delivers fair justice.
True is Your command that runs the entire cosmic phenomenon; true is Your royal instruction, which establishes the Truth.
True is Your grace that You bestow on the beings; true is the sign of Your grace.
True are the hundreds of thousands and tens of millions of beings, who continuously remember You.
All of existence exists with the support of Your eternal power and strength.
True are Your praise and Your glory, which merge one with You, the Eternal.
O eternal Sovereign! True is Your entire creation, as it manifests Your true embodiment.3
Nanak! Those who remember the eternal IkOankar, become the embodiment of Truth.4 One who forgets the Eternal and engages with the transient world, wanders through the cycle of birth and death; that individual is false, absolutely false (unripe).

Summary: The entire process created by IkOankar essentially manifests the true embodiment of IkOankar. Praise of the eternal IkOankar helps one unite with the ‘Truth’ (IkOankar). Those who always remember IkOankar, the embodiment of Truth, or engage with the ‘Truth,’ they are liberated by living a righteous life. Those who engage with falsehood, they keep wandering.

Elaboration: Both evident and inevident elements of creation are created by the Creator. Like the Creator, creation is also beautiful and awe-inspiring, because the Creator is pervading it. The Creator made the creation so that human beings (a part of creation) can experience the awe-inspiring evident elements of creation through the Guru’s door and merge with the ultimate-ecstasy while enjoying inner-bliss.20 From this perspective, the entire creation and all its cosmos, realms, worlds, forms, creatures, air, water, etc. which are subsisting in reverence of the Creator’s will, are True, as they have been created by the True IkOankar as manifestations or illuminations of the Truth. Anyone who, while experiencing this Truth, connects with the ultimate-Truth, eventually becomes the embodiment of Truth.

Seeing this from another perspective, everything that makes up the evident elements of creation is false because it is transient. This is a very subtle point. While witnessing the creation, if one remains conscious of the Creator, the creation seems to be the manifestation of Truth. But getting lost in the beauty of the creation and forgetting the Creator, the creation seems to be false, because it is transient and always changing. Guru Nanak Sahib has highlighted this fact in the tenth pauri of Asa Ki Var: ‘kūṛu rājā kūṛu parjā’ (false is the king, false is the citizenry).’

True are the different parts of Your (cosmos), True are the universes.
True are Your worlds, True are (Your) forms.
True are Your deeds, (True are) all thoughts (of wisdom).
True is Your rule, True is Your court.
True is Your command, True is (Your) instruction.
True is Your grace,1 True is the sign.
True are (those who) speak of You, the hundreds of thousands and tens of millions.
All (exist) with the support of (Your) true power, all (exist) with the support of (Your) true strength.
True is Your praise, True is (Your) glory.2
True is Your creation, O true Sovereign!
Nanak! (Those who) remember the Truth, are true. Whoever takes birth and dies, that (person remains) unripe, absolutely unripe.

While using parallelism21 this salok, uttered by the first Sovereign, explains that the Creator is ‘True,’ and, the creation as a manifestation of the Truth, is also ‘True.’ In the first, second, and third line, the word ‘sace’ (true) has been used five times. The word ‘sace’ (true) is plural because it functions as an adjective to plural words like ‘brahimanḍ’ (universes), ‘khanḍ’ (different parts of the cosmos), ‘loa’ (regions), ‘ākār’ (forms),’ and ‘karṇe’ (deeds). In the fourth, fifth, and sixth lines, ‘sace’ (true), the singular form of ‘sace’ (true), has been used six times. It functions as an adjective to the singular words ‘amaru’ (rule), ‘dībāṇu’ (court), ‘hukamu’ (command), ‘phurmāṇu’ (instruction),’ etc. In the seventh line, the word ‘sace’ (true) has been used once again, for the plural words ‘lakh karoṛi’ (hundred thousand-ten million). In the eighth line, ‘sacai’ (with true strength), a poetic form of ‘sace’ (true), has been used, for ‘tāṇi’ (through strength) and ‘jori’ (through power). In the ninth and tenth lines, the feminine singular adjective ‘sacī’ (true) has been used for feminine singular words like ‘siphati’ (admiration), ‘sālāh’ (praise),’ and ‘kudrati’ (creation). At the end of the tenth line ‘sace pātsāh’ (O true Sovereign!) has been used as a vocative.

Thus, words like ‘sace,’ ‘sacā,’ ‘sacī,’ ‘sacai,’ etc, have been repeatedly used to this effect. Almost all of the lines (with the exception of the third, seventh and tenth) also have a grammatically symmetric construction.22 In these lines, words like ‘khanḍ-brahimanḍ’ (different parts of the cosmos-universes), ‘loa-ākār’ (regions-forms), ‘karaṇe-bīcār’ (deeds-thoughts), ‘amaru-dībāṇu’ (rule-court), ‘hukam-phurmāṇu’ (command-instruction), ‘karamu-nīsāṇu’ (grace-mark), ‘tāṇi-jori’ (power-strength) and ‘siphati-sālāh’ (admiration-praise) complement each other and manifest isomorphic semantic parallelism.23 But, in the eleventh through twelfth lines, antonyms like ‘sacu-kacu’ (true-false) are used to produce the effect of antagonistic semantic parallelism24 by introducing deflection25 in this style. Through these poetic tools it has been made clear that those who remember the true Sovereign, are true, and those who do not, are false.

By employing parallelism, it has been highlighted that IkOankar is true, and all the parts of the creation created by IkOankar are also true; they outline the truth. Additionally, this parallelism also produces a special rhythm and resonance. Although the tenth line, ‘sacī terī kudrati sace pātsāh, (true is Your creation, O true Sovereign!)’ has been used only once in the entire salok, it still offers a summary and provides the fundamental meaning of all the lines. Here, syntactic rareness26 has been used.

In this salok, there are a total of twelve lines. In the first ten lines, there are 18+18 meters. In the last two lines, there are 13+14 meters, respectively.

ਸਲੋਕੁ ਮ: ੧ ॥ ਡਾਊਨਲੋਡ

ਸਲੋਕੁ ਮ: ੧ ॥
ਸਚੇ ਪਦ ਅਰਥਸੱਚੇ; ਸੱਚ ਨੂੰ ਨਿਰੂਪਣ ਕਰਨ ਵਾਲੇ, (ਪ੍ਰਭੂ ਦੇ) ਸੱਚ-ਸਰੂਪ ਨੂੰ ਨਿਰੂਪਣ ਕਰਨ ਵਾਲੇ। ਵਿਆਕਰਣਵਿਸ਼ੇਸ਼ਣ (ਖੰਡ, ਬ੍ਰਹਮੰਡ ਆਦਿ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਤੇਰੇ ਪਦ ਅਰਥਤੇਰੇ। ਵਿਆਕਰਣਪੜਨਾਂਵੀ ਵਿਸ਼ੇਸ਼ਣ (ਖੰਡ, ਬ੍ਰਹਮੰਡ ਆਦਿ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਤੇਰਾ/ਤੇਰੀ/ਤੇਰੇ; ਬ੍ਰਜ - ਤੇਰਾ; ਅਪਭ੍ਰੰਸ਼ - ਤੇਰਯ; ਪ੍ਰਾਕ੍ਰਿਤ - ਤੁੱਬਮ; ਸੰਸਕ੍ਰਿਤ - ਤਵਮ੍ (त्वम् - ਤੂੰ)। ਖੰਡ ਪਦ ਅਰਥਬ੍ਰਹਿਮੰਡ ਦੇ ਵੱਖ ਵੱਖ ਹਿੱਸੇ।5 ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਖੰਡਾ/ਖੰਡ; ਅਪਭ੍ਰੰਸ਼/ਪ੍ਰਾਕ੍ਰਿਤ - ਖੰਡ; ਸੰਸਕ੍ਰਿਤ - ਖੰਡ (खण्ड - ਟੁਕੜਾ, ਹਿੱਸਾ, ਭਾਗ)।    ਸਚੇ ਪਦ ਅਰਥਸੱਚੇ; ਸੱਚ ਨੂੰ ਨਿਰੂਪਣ ਕਰਨ ਵਾਲੇ, (ਪ੍ਰਭੂ ਦੇ) ਸੱਚ-ਸਰੂਪ ਨੂੰ ਨਿਰੂਪਣ ਕਰਨ ਵਾਲੇ। ਵਿਆਕਰਣਵਿਸ਼ੇਸ਼ਣ (ਖੰਡ, ਬ੍ਰਹਮੰਡ ਆਦਿ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਬ੍ਰਹਮੰਡ ਪਦ ਅਰਥਬ੍ਰਹਿਮੰਡ। ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਅਪਭ੍ਰੰਸ਼/ਪ੍ਰਾਕ੍ਰਿਤ - ਬ੍ਰਹਿਮੰਡ; ਸੰਸਕ੍ਰਿਤ - ਬ੍ਰਹਮਾਂਡ (ब्रह्मांड - ਬ੍ਰਹਮ ਦਾ ਬੀਜ)।6
ਸਚੇ ਪਦ ਅਰਥਸੱਚੇ; ਸੱਚ ਨੂੰ ਨਿਰੂਪਣ ਕਰਨ ਵਾਲੇ, (ਪ੍ਰਭੂ ਦੇ) ਸੱਚ-ਸਰੂਪ ਨੂੰ ਨਿਰੂਪਣ ਕਰਨ ਵਾਲੇ। ਵਿਆਕਰਣਵਿਸ਼ੇਸ਼ਣ (ਖੰਡ, ਬ੍ਰਹਮੰਡ ਆਦਿ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਤੇਰੇ ਪਦ ਅਰਥਤੇਰੇ। ਵਿਆਕਰਣਪੜਨਾਂਵੀ ਵਿਸ਼ੇਸ਼ਣ (ਖੰਡ, ਬ੍ਰਹਮੰਡ ਆਦਿ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਤੇਰਾ/ਤੇਰੀ/ਤੇਰੇ; ਬ੍ਰਜ - ਤੇਰਾ; ਅਪਭ੍ਰੰਸ਼ - ਤੇਰਯ; ਪ੍ਰਾਕ੍ਰਿਤ - ਤੁੱਬਮ; ਸੰਸਕ੍ਰਿਤ - ਤਵਮ੍ (त्वम् - ਤੂੰ)। ਲੋਅ ਪਦ ਅਰਥਲੋਕ, ਭਵਨ, ਪੁਰੀਆਂ।8 ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਅਪਭ੍ਰੰਸ਼/ਪ੍ਰਾਕ੍ਰਿਤ - ਲੋਅ; ਸੰਸਕ੍ਰਿਤ - ਲੋਕਹ (लोक: - ਲੋਕ, ਸੰਸਾਰ)। 7   ਸਚੇ ਪਦ ਅਰਥਸੱਚੇ; ਸੱਚ ਨੂੰ ਨਿਰੂਪਣ ਕਰਨ ਵਾਲੇ, (ਪ੍ਰਭੂ ਦੇ) ਸੱਚ-ਸਰੂਪ ਨੂੰ ਨਿਰੂਪਣ ਕਰਨ ਵਾਲੇ। ਵਿਆਕਰਣਵਿਸ਼ੇਸ਼ਣ (ਖੰਡ, ਬ੍ਰਹਮੰਡ ਆਦਿ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਆਕਾਰ ਪਦ ਅਰਥਅਕਾਰ, ਸਰੂਪ, ਵਜੂਦ। ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਅਪਭ੍ਰੰਸ਼ - ਆਕਾਰ (ਰੂਪ, ਅਕਾਰ); ਸੰਸਕ੍ਰਿਤ - ਆਕਾਰ (आकार - ਅਕਾਰ, ਦਿੱਖ)।
ਸਚੇ ਪਦ ਅਰਥਸੱਚੇ; ਸੱਚ ਨੂੰ ਨਿਰੂਪਣ ਕਰਨ ਵਾਲੇ, (ਪ੍ਰਭੂ ਦੇ) ਸੱਚ-ਸਰੂਪ ਨੂੰ ਨਿਰੂਪਣ ਕਰਨ ਵਾਲੇ। ਵਿਆਕਰਣਵਿਸ਼ੇਸ਼ਣ (ਖੰਡ, ਬ੍ਰਹਮੰਡ ਆਦਿ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਤੇਰੇ ਪਦ ਅਰਥਤੇਰੇ। ਵਿਆਕਰਣਪੜਨਾਂਵੀ ਵਿਸ਼ੇਸ਼ਣ (ਖੰਡ, ਬ੍ਰਹਮੰਡ ਆਦਿ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਤੇਰਾ/ਤੇਰੀ/ਤੇਰੇ; ਬ੍ਰਜ - ਤੇਰਾ; ਅਪਭ੍ਰੰਸ਼ - ਤੇਰਯ; ਪ੍ਰਾਕ੍ਰਿਤ - ਤੁੱਬਮ; ਸੰਸਕ੍ਰਿਤ - ਤਵਮ੍ (त्वम् - ਤੂੰ)। ਕਰਣੇ ਪਦ ਅਰਥਕੰਮ-ਕਾਜ। ਵਿਆਕਰਣਭਾਵਾਰਥ ਕਿਰਦੰਤ (ਨਾਂਵ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਕਰਣ; ਅਪਭ੍ਰੰਸ਼ - ਕਰਣ (ਕੰਮ); ਪ੍ਰਾਕ੍ਰਿਤ - ਕਰਣ (ਔਜ਼ਾਰ, ਸੰਦ); ਪਾਲੀ - ਕਰਣ (ਕੰਮ); ਸੰਸਕ੍ਰਿਤ - ਕਰਣ (करण - ਕੰਮ, ਕਰਮ)।    ਸਰਬ ਪਦ ਅਰਥਸਾਰੇ। ਵਿਆਕਰਣਵਿਸ਼ੇਸ਼ਣ (ਬੀਚਾਰ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਬ੍ਰਜ - ਸਰਬ; ਅਪਭ੍ਰੰਸ਼ - ਸਰਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)। ਬੀਚਾਰ ਪਦ ਅਰਥਵੀਚਾਰ; ਗਿਆਨ-ਵੀਚਾਰ। ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਵੀਚਾਰ/ਬੀਚਾਰ; ਅਪਭ੍ਰੰਸ਼ - ਬੀਚਾਰ; ਸੰਸਕ੍ਰਿਤ - ਵਿਚਾਰ (विचार - ਵੀਚਾਰ, ਚਰਚਾ)।9
ਸਚਾ ਪਦ ਅਰਥਸੱਚਾ; ਸੱਚ ਦੀ ਸਥਾਪਤੀ ਕਰਨ ਵਾਲਾ। ਵਿਆਕਰਣਵਿਸ਼ੇਸ਼ਣ (ਅਮਰੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਤੇਰਾ ਪਦ ਅਰਥਤੇਰਾ। ਵਿਆਕਰਣਪੜਨਾਂਵੀ ਵਿਸ਼ੇਸ਼ਣ (ਅਮਰੁ, ਦੀਬਾਣੁ ਆਦਿ ਦਾ); ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਤੇਰਾ/ਤੇਰੀ/ਤੇਰੇ; ਬ੍ਰਜ - ਤੇਰਾ; ਅਪਭ੍ਰੰਸ਼ - ਤੇਰਯ; ਪ੍ਰਾਕ੍ਰਿਤ - ਤੁੱਬਮ; ਸੰਸਕ੍ਰਿਤ - ਤਵਮ੍ (त्वम् - ਤੂੰ)।10 ਅਮਰੁ ਪਦ ਅਰਥਰਾਜ। ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਅਰਬੀ - ਅਮਰ (آمر - ਹੁਕਮ, ਰਾਜ)।11    ਸਚਾ ਪਦ ਅਰਥਸੱਚਾ; ਸੱਚਾ ਨਿਆਉਂ ਵਰਤਾਉਣ ਵਾਲਾ। ਵਿਆਕਰਣਵਿਸ਼ੇਸ਼ਣ (ਦੀਬਾਣੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਦੀਬਾਣੁ ਪਦ ਅਰਥਦਰਬਾਰ। ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਬ੍ਰਜ - ਦੀਵਾਣ; ਅਰਬੀ/ਫ਼ਾਰਸੀ - ਦੀਵਾਨ (دیوان - ਸ਼ਾਹੀ ਦਰਬਾਰ)।
ਸਚਾ ਪਦ ਅਰਥਸੱਚਾ। ਵਿਆਕਰਣਵਿਸ਼ੇਸ਼ਣ (ਹੁਕਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਤੇਰਾ ਪਦ ਅਰਥਤੇਰਾ। ਵਿਆਕਰਣਪੜਨਾਂਵੀ ਵਿਸ਼ੇਸ਼ਣ (ਅਮਰੁ, ਦੀਬਾਣੁ ਆਦਿ ਦਾ); ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਤੇਰਾ/ਤੇਰੀ/ਤੇਰੇ; ਬ੍ਰਜ - ਤੇਰਾ; ਅਪਭ੍ਰੰਸ਼ - ਤੇਰਯ; ਪ੍ਰਾਕ੍ਰਿਤ - ਤੁੱਬਮ; ਸੰਸਕ੍ਰਿਤ - ਤਵਮ੍ (त्वम् - ਤੂੰ)।10 ਹੁਕਮੁ ਪਦ ਅਰਥਹੁਕਮ, ਆਦੇਸ਼। ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ/ਬ੍ਰਜ- ਹੁਕਮ; ਅਰਬੀ - ਹੁਕਮ (حُکم - ਆਦੇਸ਼)।12    ਸਚਾ ਪਦ ਅਰਥਸੱਚਾ। ਵਿਆਕਰਣਵਿਸ਼ੇਸ਼ਣ (ਹੁਕਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਫੁਰਮਾਣੁ ਪਦ ਅਰਥਫ਼ਰਮਾਨ/ਫ਼ੁਰਮਾਣ। ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਸਿੰਧੀ/ਬ੍ਰਜ - ਫੁਰਮਾਣ; ਫ਼ਾਰਸੀ - ਫ਼ਰਮਾਨ (فَرمان - ਸ਼ਾਹੀ ਪਰਵਾਨਾ)।
ਸਚਾ ਪਦ ਅਰਥਸੱਚਾ। ਵਿਆਕਰਣਵਿਸ਼ੇਸ਼ਣ (ਕਰਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਤੇਰਾ ਪਦ ਅਰਥਤੇਰਾ। ਵਿਆਕਰਣਪੜਨਾਂਵੀ ਵਿਸ਼ੇਸ਼ਣ (ਅਮਰੁ, ਦੀਬਾਣੁ ਆਦਿ ਦਾ); ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਤੇਰਾ/ਤੇਰੀ/ਤੇਰੇ; ਬ੍ਰਜ - ਤੇਰਾ; ਅਪਭ੍ਰੰਸ਼ - ਤੇਰਯ; ਪ੍ਰਾਕ੍ਰਿਤ - ਤੁੱਬਮ; ਸੰਸਕ੍ਰਿਤ - ਤਵਮ੍ (त्वम् - ਤੂੰ)।10 ਕਰਮੁ ਪਦ ਅਰਥਪ੍ਰਸਾਦ, ਕਿਰਪਾ। ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਅਰਬੀ - ਕਰਮ (کَرَم - ਫ਼ਜ਼ਲ, ਅਨੁਗ੍ਰਹ)।    ਸਚਾ ਪਦ ਅਰਥਸੱਚਾ। ਵਿਆਕਰਣਵਿਸ਼ੇਸ਼ਣ (ਕਰਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਨੀਸਾਣੁ ਪਦ ਅਰਥਨਿਸ਼ਾਨ; ਕਿਰਪਾ ਅਥਵਾ ਪ੍ਰਵਾਨਗੀ ਦਾ ਚਿੰਨ੍ਹ। ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਬ੍ਰਜ - ਨਿਸਾਣ; ਫ਼ਾਰਸੀ - ਨਸ਼ਾਨ (نیشان - ਚਿੰਨ੍ਹ)।
ਸਚੇ ਪਦ ਅਰਥਸੱਚੇ; ਸਚਿਆਰ। ਵਿਆਕਰਣਵਿਸ਼ੇਸ਼ਣ (ਬੰਦਗੀ/ਸਿਮਰਨ ਕਰਨ ਵਾਲੇ ਜੀਵਾਂ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਤੁਧੁ ਪਦ ਅਰਥਤੁਧ ਨੂੰ, ਤੈਨੂੰ। ਵਿਆਕਰਣਪੜਨਾਂਵ , ਕਰਮ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਲਹਿੰਦੀ - ਤੁਧ; ਅਪਭ੍ਰੰਸ਼ - ਤੁੱਧਰ; ਪ੍ਰਾਕ੍ਰਿਤ - ਤੁਬਮ/ਤੁਜ੍ਝ; ਸੰਸਕ੍ਰਿਤ - ਤਵਮ੍ (त्वम् - ਤੂੰ)। ਆਖਹਿ ਪਦ ਅਰਥਆਖਦੇ ਹਨ, ਕਹਿੰਦੇ ਹਨ; ਬਿਆਨ ਕਰਦੇ ਹਨ। ਵਿਆਕਰਣਕਿਰਿਆ, ਵਰਤਮਾਨ ਕਾਲ; ਅਨ ਪੁਰਖ , ਪੁਲਿੰਗ, ਬਹੁਵਚਨ। ਵਿਉਤਪਤੀਅਪਭ੍ਰੰਸ਼ - ਆਖਹਿ; ਪ੍ਰਾਕ੍ਰਿਤ - ਆਕ੍ਖੰਤਿ; ਸੰਸਕ੍ਰਿਤ - ਆਖਾਯੰਤਿ (आख्यान्ति - ਆਖਦੇ ਹਨ)। ਲਖ ਪਦ ਅਰਥਲਖ; ਲਖਾਂ। ਵਿਆਕਰਣਵਿਸ਼ੇਸ਼ਣ (ਬੰਦਗੀ/ਸਿਮਰਨ ਕਰਨ ਵਾਲੇ ਜੀਵਾਂ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਲਹਿੰਦੀ/ਅਪਭ੍ਰੰਸ਼ - ਲਖ; ਪ੍ਰਾਕ੍ਰਿਤ - ਲੱਖ; ਸੰਸਕ੍ਰਿਤ - ਲਕਸ਼ (लक्ष - ਸੌ ਹਜ਼ਾਰ)। ਕਰੋੜਿ ਪਦ ਅਰਥਕਰੋੜ; ਕਰੋੜਾਂ। ਵਿਆਕਰਣਵਿਸ਼ੇਸ਼ਣ (ਬੰਦਗੀ/ਸਿਮਰਨ ਕਰਨ ਵਾਲੇ ਜੀਵਾਂ ਦਾ), ਕਰਤਾ ਕਾਰਕ; ਪੁਲਿੰਗ, ਬਹੁਵਚਨ। ਵਿਉਤਪਤੀਸਿੰਧੀ/ਅਪਭ੍ਰੰਸ਼ - ਕਰੋੜਿ; ਪ੍ਰਾਕ੍ਰਿਤ - ਕੋਡਿ; ਸੰਸਕ੍ਰਿਤ - ਕੋਟਿ (कोटि - ਇਕ ਕਰੋੜ)।
ਸਚੈ ਪਦ ਅਰਥਸੱਚੇ (ਤਾਣ) ਆਸਰੇ। ਵਿਆਕਰਣਵਿਸ਼ੇਸ਼ਣ (ਤਾਣਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਸਭਿ ਪਦ ਅਰਥਸਭ, ਸਾਰੇ। ਵਿਆਕਰਣਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ ਵਿਉਤਪਤੀਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)। ਤਾਣਿ ਪਦ ਅਰਥਤਾਣ ਆਸਰੇ, ਬਲ-ਬੋਤੇ। ਵਿਆਕਰਣਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਲਹਿੰਦੀ - ਤਾਣ (ਬਲ); ਕਸ਼ਮੀਰੀ - ਤਾਣ (ਬਲ, ਹਿੰਮਤ); ਪ੍ਰਾਕ੍ਰਿਤ/ਪਾਲੀ - ਤਾਣ (ਪਨਾਹ, ਸ਼ਰਣ, ਸੁਰਖਿਆ, ਸੁਰਖਿਆ ਕਵਚ); ਸੰਸਕ੍ਰਿਤ - ਤ੍ਰਾਣ (त्राण - ਸੁਰਖਿਆ, ਸੁਰਖਿਆ ਕਵਚ)।14 13   ਸਚੈ ਪਦ ਅਰਥਸੱਚੇ (ਜੋਰ) ਆਸਰੇ। ਵਿਆਕਰਣਵਿਸ਼ੇਸ਼ਣ (ਜੋਰਿ ਦਾ), ਕਰਣ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਸਭਿ ਪਦ ਅਰਥਸਭ, ਸਾਰੇ। ਵਿਆਕਰਣਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ ਵਿਉਤਪਤੀਪੁਰਾਤਨ ਪੰਜਾਬੀ - ਸਭ/ਸਭੇ; ਲਹਿੰਦੀ - ਸਭੋ; ਸਿੰਧੀ - ਸਭੁ; ਅਪਭ੍ਰੰਸ਼ - ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)। ਜੋਰਿ ਪਦ ਅਰਥਜੋਰ ਆਸਰੇ। ਵਿਆਕਰਣਨਾਂਵ, ਕਰਣ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ/ਬ੍ਰਜ - ਜੋਰ; ਫ਼ਾਰਸੀ - ਜ਼ੋਰ (زور - ਬਲ, ਤਾਕਤ)।
ਸਚੀ ਪਦ ਅਰਥਸੱਚੀ; ਸੱਚ ਵਿਚ ਸਮਾਈ ਕਰਾਉਣ ਵਾਲੀ। ਵਿਆਕਰਣਵਿਸ਼ੇਸ਼ਣ (ਸਿਫਤਿ, ਸਾਲਾਹ ਆਦਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਤੇਰੀ ਪਦ ਅਰਥਤੇਰੀ। ਵਿਆਕਰਣਪੜਨਾਂਵੀ ਵਿਸ਼ੇਸ਼ਣ (ਸਿਫਤਿ, ਸਾਲਾਹ ਆਦਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਤੇਰਾ/ਤੇਰੀ/ਤੇਰੇ; ਬ੍ਰਜ - ਤੇਰਾ; ਅਪਭ੍ਰੰਸ਼ - ਤੇਰਯ; ਪ੍ਰਾਕ੍ਰਿਤ - ਤੁੱਬਮ; ਸੰਸਕ੍ਰਿਤ - ਤਵਮ੍ (त्वम् - ਤੂੰ)। ਸਿਫਤਿ ਪਦ ਅਰਥਸਿਫ਼ਤ, ਉਸਤਤਿ, ਮਹਿਮਾ। ਵਿਆਕਰਣਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਿਫਤਿ; ਅਰਬੀ - ਸਿਫ਼ਤ (صِفَات - ਉਸਤਤਿ, ਵਡਿਆਈ)। 15   ਸਚੀ ਪਦ ਅਰਥਸੱਚੀ; ਸੱਚ ਵਿਚ ਸਮਾਈ ਕਰਾਉਣ ਵਾਲੀ। ਵਿਆਕਰਣਵਿਸ਼ੇਸ਼ਣ (ਸਿਫਤਿ, ਸਾਲਾਹ ਆਦਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਸਾਲਾਹ ਪਦ ਅਰਥਸ਼ਲਾਘਾ, ਵਡਿਆਈ। ਵਿਆਕਰਣਨਾਂਵ ,ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਸਾਲਾਹਹ੍; ਪ੍ਰਾਕ੍ਰਿਤ - ਸਲਾਹਾ; ਸੰਸਕ੍ਰਿਤ - ਸ਼ਲਾਘਾ (शलाघा - ਸ਼ੇਖੀ, ਪ੍ਰਸੰਸਾ)।
ਸਚੀ ਪਦ ਅਰਥਸੱਚੀ; ਸੱਚ ਨੂੰ ਨਿਰੂਪਣ ਕਰਨ ਵਾਲੀ, (ਪ੍ਰਭੂ ਦੇ) ਸੱਚ-ਸਰੂਪ ਨੂੰ ਨਿਰੂਪਣ ਕਰਨ ਵਾਲੀ। ਵਿਆਕਰਣਵਿਸ਼ੇਸ਼ਣ (ਕੁਦਰਤਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਤੇਰੀ ਪਦ ਅਰਥਤੇਰੀ। ਵਿਆਕਰਣਪੜਨਾਂਵੀ ਵਿਸ਼ੇਸ਼ਣ (ਸਿਫਤਿ, ਸਾਲਾਹ ਆਦਿ ਦਾ), ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਤੇਰਾ/ਤੇਰੀ/ਤੇਰੇ; ਬ੍ਰਜ - ਤੇਰਾ; ਅਪਭ੍ਰੰਸ਼ - ਤੇਰਯ; ਪ੍ਰਾਕ੍ਰਿਤ - ਤੁੱਬਮ; ਸੰਸਕ੍ਰਿਤ - ਤਵਮ੍ (त्वम् - ਤੂੰ)। ਕੁਦਰਤਿ ਪਦ ਅਰਥਕੁਦਰਤ-ਰਚਨਾ, ਸ੍ਰਿਸ਼ਟੀ। ਵਿਆਕਰਣਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਕੁਦਰਤਿ; ਅਰਬੀ - ਕੁਦਰਤ ( قُدرَت - ਤਾਕਤ, ਰੱਬੀ ਤਾਕਤ, .ਕੁਦਰਤ)।16    ਸਚੇ ਪਦ ਅਰਥਹੇ ਸੱਚੇ! ਹੇ ਸਦਾ-ਥਿਰ (ਪਾਤਸ਼ਾਹ)! ਵਿਆਕਰਣਵਿਸ਼ੇਸ਼ਣ (ਪਾਤਿਸਾਹ ਦਾ), ਸੰਬੋਧਨ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਪਾਤਿਸਾਹ ਪਦ ਅਰਥਹੇ ਪਾਤਸ਼ਾਹ! ਵਿਆਕਰਣਨਾਂਵ, ਸੰਬੋਧਨ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਫ਼ਾਰਸੀ - ਪਾਤਸ਼ਾਹ/ਪਾਦਸ਼ਾਹ (پادِشاه - ਪਾਤ/ਪਾਦ = ਤਖ਼ਤ+ਸ਼ਾਹ = ਮਾਲਕ)।
ਨਾਨਕ ਪਦ ਅਰਥਨਾਨਕ! ਵਿਆਕਰਣਨਾਂਵ; ਸੰਬੋਧਨ ਕਾਰਕ; ਪੁਲਿੰਗ, ਇਕਵਚਨ।    ਸਚੁ ਪਦ ਅਰਥਸੱਚ ਨੂੰ; ਸੱਚ-ਸਰੂਪ (ਸਦਾ-ਥਿਰ) ਪ੍ਰਭੂ ਨੂੰ। ਵਿਆਕਰਣਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)। ਧਿਆਇਨਿ ਪਦ ਅਰਥਧਿਆਉਂਦੇ ਹਨ; ਸਿਮਰਦੇ ਹਨ, ਚਿੰਤਨ ਕਰਦੇ ਹਨ। ਵਿਆਕਰਣਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਬਹੁਵਚਨ। ਵਿਉਤਪਤੀਪੁਰਾਤਨ ਪੰਜਾਬੀ - ਧਿਆਇਨਿ; ਸਿੰਧੀ - ਧਯਾਇਣੁ (ਵੀਚਾਰਨਾ); ਸੰਸਕ੍ਰਿਤ - ਧਯਾਯਤਿ (ध्यायति - ਧਿਆਨ ਦਿੰਦਾ ਹੈ)। ਸਚੁ ਪਦ ਅਰਥਸੱਚ; ਸੱਚ-ਸਰੂਪ। ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਸਚ/ਸਚਾ/ਸਚੀ/ਸਚੇ; ਅਪਭ੍ਰੰਸ਼ - ਸਚੁ; ਪ੍ਰਾਕ੍ਰਿਤ - ਸਚੋ; ਸੰਸਕ੍ਰਿਤ - ਸਤਯ੍ (सत्य् - ਸੱਚ)।
ਜੋ ਪਦ ਅਰਥਜੋ, ਜਿਹੜਾ। ਵਿਆਕਰਣਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਲਹਿੰਦੀ/ਅਪਭ੍ਰੰਸ਼/ਪ੍ਰਾਕ੍ਰਿਤ - ਜੋ; ਸੰਸਕ੍ਰਿਤ - ਯਹ (य: - ਜਿਹੜਾ)। ਮਰਿ ਪਦ ਅਰਥਮਰਦਾ ਹੈ। ਵਿਆਕਰਣਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਲਹਿੰਦੀ - ਮਰਣ; ਸਿੰਧੀ - ਮਰਣੁ (ਮਰਨਾ); ਅਪਭ੍ਰੰਸ਼/ਪ੍ਰਾਕ੍ਰਿਤ - ਮਰਇ; ਪਾਲੀ/ਸੰਸਕ੍ਰਿਤ - ਮਰਤਿ (मरति - ਮਰਦਾ ਹੈ). 17 ਜੰਮੇ ਪਦ ਅਰਥਜੰਮਦਾ ਹੈ। ਵਿਆਕਰਣਕਿਰਿਆ, ਵਰਤਮਾਨ ਕਾਲ; ਅਨ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਜੰਮੈ/ਜੰਮੇ; ਅਪਭ੍ਰੰਸ਼ - ਜੰਮਇ; ਪ੍ਰਾਕ੍ਰਿਤ - ਜੰਮ/ਜੰਮਇ; ਸੰਸਕ੍ਰਿਤ - ਜਨਯਤਿ (जनयति - ਜੰਮਦਾ ਹੈ)। ਸੁ ਪਦ ਅਰਥਉਹ। ਵਿਆਕਰਣਪੜਨਾਂਵ, ਕਰਤਾ ਕਾਰਕ; ਅਨ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼/ਪ੍ਰਾਕ੍ਰਿਤ - ਸੁ/ਸੋ; ਸੰਸਕ੍ਰਿਤ - ਸਹ (स: - ਉਹ)। 18 ਕਚੁ ਪਦ ਅਰਥਕੱਚਾ। ਵਿਆਕਰਣਵਿਸ਼ੇਸ਼ਣ (ਸੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਕਚੁ; ਅਪਭ੍ਰੰਸ਼/ਪ੍ਰਾਕ੍ਰਿਤ - ਕੱਚ; ਸੰਸਕ੍ਰਿਤ - ਕੱਚ (कच्च - ਕੱਚਾ)। ਨਿਕਚੁ ਪਦ ਅਰਥਨਿਰੋਲ ਕੱਚਾ, ਬਿਲਕੁਲ ਕੱਚਾ। ਵਿਆਕਰਣਵਿਸ਼ੇਸ਼ਣ (ਸੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਨਿਕੱਚੁ (ਬਿਲਕੁਲ ਕੱਚਾ); ਅਪਭ੍ਰੰਸ਼/ਪ੍ਰਾਕ੍ਰਿਤ - ਕੱਚ; ਸੰਸਕ੍ਰਿਤ - ਕੱਚ (कच्च - ਕੱਚਾ)। 19 ॥੧॥ ਪਦ ਅਰਥਪਹਿਲਾ ਸਲੋਕ ਸੰਪੂਰਨ।

Under Development

ਹੇ ਸੱਚੇ ਪਾਤਸ਼ਾਹ! ਤੂੰ ਆਪ ‘ਸੱਚਾ’ ਹੋਣ ਕਰਕੇ ਤੇਰੇ ਸਿਰਜੇ ਹੋਏ ਸਾਰੇ ਬ੍ਰਹਿਮੰਡ ਅਤੇ ਬ੍ਰਹਿਮੰਡ ਦੇ ਵੱਖ ਵੱਖ ਹਿੱਸੇ ਤੇਰੇ ਸੱਚ-ਸਰੂਪ ਨੂੰ ਨਿਰੂਪਣ ਕਰਨ ਵਾਲੇ (ਸੱਚੇ) ਹਨ।

ਤੇਰੇ ਰਚੇ ਹੋਏ ਬ੍ਰਹਿਮੰਡਾਂ ਵਿਚਲੇ ਸਾਰੇ ਲੋਕ/ਭਵਨ ਅਤੇ ਉਨ੍ਹਾਂ ਵਿਚਲੇ ਸਾਰੇ ਦ੍ਰਿਸ਼ਟ ਅਦ੍ਰਿਸ਼ਟ ਸਰੂਪ ਵੀ ਤੇਰੇ ਸੱਚ-ਸਰੂਪ ਨੂੰ ਨਿਰੂਪਣ ਕਰਨ ਵਾਲੇ (ਸੱਚੇ) ਹਨ।

ਤੇਰੇ ਕੀਤੇ ਹੋਏ ਸਾਰੇ ਕੰਮ-ਕਾਜ ਤੇਰੇ ਸੱਚ-ਸਰੂਪ ਨੂੰ ਨਿਰੂਪਣ ਵਾਲੇ (ਸੱਚੇ) ਅਤੇ ਸਾਰੇ ਗਿਆਨ-ਵਿਚਾਰ ਵੀ ਤੇਰੇ ਸੱਚ-ਸਰੂਪ ਨੂੰ ਦ੍ਰਿੜ ਕਰਾਉਣ ਵਾਲੇ (ਸੱਚੇ) ਹਨ।

ਤੇਰਾ ਰਾਜ ਸੱਚ ਦੀ ਸਥਾਪਤੀ ਕਰਨ ਵਾਲਾ ਅਤੇ ਤੇਰਾ ਦਰਬਾਰ ਵੀ ਸੱਚਾ ਨਿਆਉਂ ਵਰਤਾਉਣ ਵਾਲਾ ਹੈ।

ਸਮੱਚੇ ਬ੍ਰਹਿਮੰਡੀ ਵਰਤਾਰੇ ਦਾ ਪ੍ਰਬੰਧ ਚਲਾਉਣ ਵਾਲਾ ਤੇਰਾ ਹੁਕਮ ਵੀ ਸੱਚਾ ਅਤੇ ਤੇਰਾ ਸ਼ਾਹੀ ਫ਼ੁਰਮਾਣ ਵੀ ਸੱਚ ਦੀ ਸਥਾਪਤੀ ਕਰਨ ਵਾਲਾ ਹੈ।

ਤੇਰੇ ਵਲੋਂ ਜੀਵਾਂ ਉਪਰ ਕੀਤੀ ਜਾਣ ਵਾਲੀ ਕਿਰਪਾ ਵੀ ਸੱਚੀ ਅਤੇ ਤੇਰੀ ਕਿਰਪਾ ਅਥਵਾ ਪ੍ਰਵਾਨਗੀ ਦਾ ਚਿੰਨ੍ਹ (ਨਾਮ-ਨਿਸ਼ਾਨ) ਵੀ (ਸੱਚਾ) ਹੈ।

ਤੇਰੀ ਬੰਦਗੀ/ਸਿਮਰਨ ਕਰਨ ਵਾਲੇ ਲੱਖਾਂ-ਕਰੋੜਾਂ ਜੀਵ ਜੋ ਨਿਰੰਤਰ ਤੇਰਾ ਸੱਚਾ ਨਾਮ ਜਪਦੇ (ਤੈਨੂੰ ਸੱਚਾ ਆਖਦੇ ਹਨ) ਉਹ ਵੀ ਸੱਚੇ ਹਨ।

ਤੇਰੇ ਰਚੇ ਹੋਏ ਬ੍ਰਹਿਮੰਡ, ਖੰਡ, ਲੋਕ, ਅਕਾਰ, ਜੀਵ ਆਦਿ ਸਾਰੇ ਤੇਰੇ ਸੱਚੇ ਬਲ ਆਸਰੇ ਅਤੇ ਤੇਰੇ ਸੱਚੇ ਜੋਰ ਆਸਰੇ ਟਿਕੇ ਹੋਏ ਹਨ।

ਤੇਰੀ ਮਹਿਮਾ ਅਤੇ ਤੇਰੀ ਵਡਿਆਈ ਸੱਚ ਵਿਚ ਸਮਾਈ ਕਰਾਉਣ ਵਾਲੀ (ਸੱਚੀ) ਹੈ।

ਹੇ ਸਦਾ-ਥਿਰ ਪਾਤਸ਼ਾਹ! ਤੇਰੀ ਰਚੀ ਹੋਈ ਸਾਰੀ ਕੁਦਰਤ-ਰਚਨਾ ਤੇਰੇ ਸੱਚ-ਸਰੂਪ ਨੂੰ ਨਿਰੂਪਣ ਕਰਨ ਵਾਲੀ (ਸੱਚੀ) ਹੈ।3

ਨਾਨਕ! ਜਿਹੜੇ ਮਨੁਖ ਸੱਚ-ਸਰੂਪ ਪ੍ਰਭੂ ਨੂੰ ਸਿਮਰਦੇ ਹਨ ਉਹ ਸੱਚ-ਸਰੂਪ ਹੋ ਨਿਬੜਦੇ ਹਨ।4 ਜਿਹੜਾ ਮਨੁਖ ਸੱਚ-ਸਰੂਪ ਪ੍ਰਭੂ ਨੂੰ ਛੱਡ ਕੇ ‘ਕੱਚ’ ਵਿਹਾਝਦਾ ਹੈ ਅਤੇ ਮਰਦਾ-ਜੰਮਦਾ ਰਹਿੰਦਾ ਹੈ, ਉਹ ਕੱਚਾ ਹੈ, ਨਿਰੋਲ ਕੱਚਾ ਹੈ।

ਸਾਰ: ਪ੍ਰਭੂ ਦਾ ਰਚਿਆ ਹੋਇਆ ਸਮੁੱਚਾ ਵਰਤਾਰਾ ਪ੍ਰਭੂ ਦੇ ਸੱਚ-ਸਰੂਪ ਦਾ ਨਿਰੂਪਣ ਕਰਨ ਵਾਲਾ ਹੈ। ਉਸ ਦੀ ਸਿਫ਼ਤ-ਸਾਲਾਹ ‘ਸੱਚ’ ਵਿਚ ਸਮਾਈ ਕਰਾਉਣ ਵਾਲੀ ਹੈ। ਜੋ ਮਨੁਖ ਸੱਚ-ਸਰੂਪ ਪ੍ਰਭੂ ਨੂੰ ਨਿਰੰਤਰ ਧਿਆਉਂਦੇ ਅਥਵਾ ‘ਸੱਚ’ ਨੂੰ ਵਿਹਾਝਦੇ ਹਨ, ਉਹ ਸਚਿਆਰ ਜੀਵਨ ਵਾਲੇ ਹੋ ਕੇ ਜੀਵਨ ਮੁਕਤ ਹੋ ਜਾਂਦੇ ਹਨ। ਜਿਹੜੇ ‘ਕੱਚ’ ਨੂੰ ਵਿਹਾਝਦੇ ਹਨ, ਉਹ ਭਟਕਦੇ ਰਹਿੰਦੇ ਹਨ।

ਵਿਸਥਾਰ: ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟਮਾਨ ਸਭ ਕੁਝ ਕਾਦਰ (ਕਰਤਾਪੁਰਖ) ਦੀ ਕੁਦਰਤ ਹੀ ਹੈ। ਕਾਦਰ ਵਾਂਗ ਕੁਦਰਤ ਵੀ ਸੁੰਦਰ ਅਤੇ ਸੱਚੀ ਹੈ, ਕਿਉਂਕਿ ਕਾਦਰ ਖੁਦ ਆਪਣੀ ਕੁਦਰਤ ਵਿਚ ਵਰਤ ਰਿਹਾ ਹੈ। ਕੁਦਰਤ ਦੀ ਸਿਰਜਣਾ ਕਾਦਰ ਨੇ ਵਿਸ਼ੇਸ਼ ਉਦੇਸ਼ ਅਧੀਨ ਕੀਤੀ ਹੈ। ਇਹ ਉਦੇਸ਼ ਗੁਰੂ ਸਿੱਖਿਆ ਦੁਆਰਾ ਕੁਦਰਤ ਵਿਚੋਂ ਕਾਦਰ ਦੇ ਦੀਦਾਰ ਕਰਨ ਨਾਲ ਸੰਬੰਧਤ ਹੈ। ਇਸ ਅਵਸਥਾ ‘ਤੇ ਪਹੁੰਚ ਕੇ ਹੀ ਕਾਦਰ ਦੀ ਅੰਸ਼, ਮਨੁਖ, ਆਤਮਕ-ਅਨੰਦ ਮਾਣਦਾ ਹੋਇਆ ਪਰਮ-ਅਨੰਦ ਵਿਚ ਲੀਨ ਹੋ ਸਕਦਾ ਹੈ।20 ਇਸ ਦ੍ਰਿਸ਼ਟੀਕੋਣ ਤੋਂ ਕਰਤਾਪੁਰਖ ਦੇ ਭੈ ਅਤੇ ਭਾਣੇ ਵਿਚ ਵਿਚਰਦੀ ਸਾਰੀ ਕੁਦਰਤ ਅਤੇ ਇਸ ਦੇ ਸਾਰੇ ਬ੍ਰਹਿਮੰਡ, ਖੰਡ, ਲੋਅ, ਅਕਾਰ, ਜੀਵ-ਜੰਤੂ, ਪਉਣ, ਪਾਣੀ ਆਦਿ ਸੱਚੇ ਹਨ। ਇਹ ਸਾਰੇ ਸੱਚੇ ਪ੍ਰਭੂ ਨੇ ਸੱਚ ਦੇ ਪ੍ਰਕਾਸ਼ ਲਈ ਰਚੇ ਹਨ। ਜੋ ਮਨੁਖ ਕੁਦਰਤ ਵਿਚਲੇ ਇਸ ਸੱਚ ਨੂੰ ਅਨੁਭਵ ਕਰਕੇ ਪਰਮ-ਸੱਚ ਵਿਚ ਜੁੜ ਜਾਂਦਾ ਹੈ, ਉਹ ਅੰਤ ਨੂੰ ਸੱਚ-ਸਰੂਪ ਹੀ ਹੋ ਨਿਬੜਦਾ ਹੈ।

ਪਰ ਦੂਜੇ ਦ੍ਰਿਸ਼ਟੀਕੋਣ ਤੋਂ ਵੇਖਿਆਂ, ਇਹ ਸਾਰਾ ਦ੍ਰਿਸ਼ਟਮਾਨ ਪਸਾਰਾ ਨਾਸ਼ਵਾਨ ਹੋਣ ਕਾਰਣ ਕੱਚ ਅਥਵਾ ਕੂੜ ਹੈ। ਇਹ ਬੇਹਦ ਸੂਖਮ ਨੁਕਤਾ ਹੈ। ਕੁਦਰਤ ਨੂੰ ਵੇਖ ਕੇ ਕਾਦਰ-ਪ੍ਰਸਤ ਬਣਿਆਂ ਕੁਦਰਤ ਸੱਚ ਹੋ ਨਿਬੜਦੀ ਹੈ। ਪਰ ਕਾਦਰ ਨੂੰ ਵਿਸਾਰ ਕੇ ਕੁਦਰਤ ਦੀ ਬਾਹਰੀ ਸੁੰਦਰਤਾ ਵਿਚ ਗਲਤਾਨ ਹੋ ਕੇ ਰਹਿ ਜਾਣ ਨਾਲ ਇਹ ਕੂੜ ਸਾਬਤ ਹੁੰਦੀ ਹੈ, ਕਿਉਂਕਿ ਇਹ ਚਲਾਇਮਾਨ ਹੈ ਅਤੇ ਸਦਾ ਬਦਲਦੀ ਰਹਿੰਦੀ ਹੈ। ਇਸ ਬਾਰੇ ਗੁਰੂ ਨਾਨਕ ਸਾਹਿਬ ਨੇ ‘ਆਸਾ ਕੀ ਵਾਰ’ ਦੀ ਦਸਵੀਂ ਪਉੜੀ ‘ਕੂੜੁ ਰਾਜਾ ਕੂੜੁ ਪਰਜਾ’ ਵਿਚ ਚਾਨਣਾ ਪਾਇਆ ਹੈ।

ਸੱਚੇ ਹਨ ਤੇਰੇ ਖੰਡ, ਸੱਚੇ ਹਨ ਬ੍ਰਹਿਮੰਡ।
ਸੱਚੇ ਹਨ ਤੇਰੇ ਲੋਕ, ਸੱਚੇ ਹਨ ਆਕਾਰ।
ਸੱਚੇ ਹਨ ਤੇਰੇ ਕੰਮ ਕਾਜ, (ਸੱਚੇ ਹਨ) ਸਾਰੇ ਵੀਚਾਰ।
ਸੱਚਾ ਹੈ ਤੇਰਾ ਰਾਜ, ਸੱਚਾ ਹੈ ਦਰਬਾਰ।
ਸੱਚਾ ਹੈ ਤੇਰਾ ਹੁਕਮ, ਸੱਚਾ ਹੈ ਫ਼ੁਰਮਾਣ।
ਸੱਚਾ ਹੈ ਤੇਰਾ ਪ੍ਰਸਾਦ,1 ਸੱਚਾ ਹੈ ਨਿਸ਼ਾਨ।
ਸੱਚੇ ਹਨ (ਜੋ) ਤੈਨੂੰ ਆਖਦੇ ਹਨ, ਲਖ ਕਰੋੜ।
ਸਭ (ਤੇਰੇ) ਸੱਚੇ ਤਾਣ ਆਸਰੇ ਹਨ, ਸਭ (ਤੇਰੇ) ਸੱਚੇ ਜੋਰ ਆਸਰੇ ਹਨ ।
ਸੱਚੀ ਹੈ ਤੇਰੀ ਸਿਫ਼ਤ, ਸੱਚੀ ਹੈ ਸ਼ਲਾਘਾ।2
ਸੱਚੀ ਹੈ ਤੇਰੀ ਕੁਦਰਤ, ਹੇ ਸੱਚੇ ਪਾਤਸ਼ਾਹ!
ਨਾਨਕ! (ਜੋ) ਸੱਚ ਨੂੰ ਧਿਆਉਂਦੇ ਹਨ, ਸੱਚ ਹਨ। ਜੋ ਮਰਦਾ-ਜੰਮਦਾ ਹੈ, ਉਹ ਕੱਚਾ ਹੈ, ਨਿਰੋਲ ਕੱਚਾ ਹੈ।

ਸਾਰ: ਪ੍ਰਭੂ ਦਾ ਰਚਿਆ ਹੋਇਆ ਸਮੁੱਚਾ ਵਰਤਾਰਾ ਪ੍ਰਭੂ ਦੇ ਸੱਚ-ਸਰੂਪ ਦਾ ਨਿਰੂਪਣ ਕਰਨ ਵਾਲਾ ਹੈ। ਉਸ ਦੀ ਸਿਫ਼ਤ-ਸਾਲਾਹ ‘ਸੱਚ’ ਵਿਚ ਸਮਾਈ ਕਰਾਉਣ ਵਾਲੀ ਹੈ। ਜੋ ਮਨੁਖ ਸੱਚ-ਸਰੂਪ ਪ੍ਰਭੂ ਨੂੰ ਨਿਰੰਤਰ ਧਿਆਉਂਦੇ ਅਥਵਾ ‘ਸੱਚ’ ਨੂੰ ਵਿਹਾਝਦੇ ਹਨ, ਉਹ ਸਚਿਆਰ ਜੀਵਨ ਵਾਲੇ ਹੋ ਕੇ ਜੀਵਨ ਮੁਕਤ ਹੋ ਜਾਂਦੇ ਹਨ। ਜਿਹੜੇ ‘ਕੱਚ’ ਨੂੰ ਵਿਹਾਝਦੇ ਹਨ, ਉਹ ਭਟਕਦੇ ਰਹਿੰਦੇ ਹਨ।

ਪਹਿਲੇ ਪਾਤਸ਼ਾਹ ਵਲੋਂ ਉਚਾਰੇ ਗਏ ਇਸ ਸਲੋਕ ਵਿਚ ‘ਸਮਾਨੰਤਰਤਾ’21 ਦੀ ਵਰਤੋਂ ਕਰਦਿਆਂ ਇਹ ਦ੍ਰਿੜ ਕਰਾਇਆ ਗਿਆ ਹੈ ਕਿ ਕਰਤਾ ਪੁਰਖ ਆਪ ਵੀ ‘ਸੱਚਾ’ ਹੈ ਅਤੇ ਉਸ ਦੀ ਸਿਰਜਣਾ ਕੁਦਰਤ ਵੀ ‘ਸੱਚੀ’ (‘ਸੱਚ’ ਦਾ ਨਿਰੂਪਣ ਕਰਨ ਵਾਲੀ) ਹੈ। ਪਹਿਲੀ, ਦੂਜੀ ਅਤੇ ਤੀਜੀ ਤੁਕ ਵਿਚ ‘ਸਚੇ’ ਸ਼ਬਦ ਦੀ ਪੰਜ ਵਾਰ ਵਰਤੋਂ ਹੋਈ ਹੈ। ਇਥੇ ‘ਸਚੇ’ ਸ਼ਬਦ ਬਹੁਵਚਨ ਹੈ, ਜਿਸ ਦੀ ਵਰਤੋਂ ‘ਬ੍ਰਹਿਮੰਡ’, ‘ਖੰਡ’, ‘ਲੋਅ’, ‘ਆਕਾਰ’ ਅਤੇ ‘ਕਰਣੇ’ ਵਰਗੇ ਬਹੁਵਚਨੀ ਸ਼ਬਦਾਂ ਦੇ ਵਿਸ਼ੇਸ਼ਣ ਵਜੋਂ ਕੀਤੀ ਗਈ ਹੈ। ਚਉਥੀ, ਪੰਜਵੀਂ ਅਤੇ ਛੇਵੀਂ ਤੁਕ ਵਿਚ ‘ਸਚੇ’ ਦੇ ਇਕਵਚਨੀ ਰੂਪ ‘ਸਚਾ’ ਦੀ ਛੇ ਵਾਰ ਵਰਤੋਂ ਹੋਈ ਹੈ। ਇਹ ‘ਅਮਰੁ’, ਦੀਬਾਣੁ, ‘ਹੁਕਮੁ’, ‘ਫੁਰਮਾਣੁ’, ‘ਕਰਮੁ’ ਅਤੇ ‘ਨੀਸਾਣੁ’ ਸ਼ਬਦਾਂ ਦੇ ਵਿਸ਼ੇਸ਼ਣ ਦੇ ਤੌਰ ’ਤੇ ਵਰਤਿਆ ਗਿਆ ਹੈ, ਜੋ ਇਕਵਚਨ ਹਨ। ਸਤਵੀਂ ਤੁਕ ਵਿਚ ਫਿਰ ਇਕ ਵਾਰ ‘ਸਚੇ’ ਸ਼ਬਦ ਦਾ ਪ੍ਰਯੋਗ ਹੈ, ਜੋ ‘ਲਖ ਕਰੋੜਿ’ ਵਰਗੇ ਬਹੁਵਚਨ ਦੇ ਸੂਚਕ ਸ਼ਬਦਾਂ ਕਰਕੇ ਆਇਆ ਹੈ। ਅਠਵੀਂ ਤੁਕ ਵਿਚ ‘ਸਚਾ’ ਦਾ ਕਾਵਿਕ ਰੁਪਾਂਤਰ ‘ਸਚੈ’ ਵਰਤਿਆ ਗਿਆ ਹੈ, ਜੋ ‘ਤਾਣਿ’ (ਤਾਣ ਆਸਰੇ) ਅਤੇ ‘ਜੋਰਿ’ (ਜੋਰ ਆਸਰੇ) ਲਈ ਆਇਆ ਹੈ। ਨਾਵੀਂ ਅਤੇ ਦਸਵੀਂ ਤੁਕ ਵਿਚ ‘ਸਿਫਤਿ’, ‘ਸਾਲਾਹ’ ਅਤੇ ‘ਕੁਦਰਤ’ ਵਰਗੇ ਇਸਤਰੀ ਲਿੰਗ, ਇਕਵਚਨੀ ਸ਼ਬਦਾਂ ਲਈ ਇਸਤਰੀ ਲਿੰਗ, ਇਕਵਚਨੀ ਵਿਸ਼ੇਸ਼ਣ ‘ਸਚੀ’ ਦੀ ਵਰਤੋਂ ਕੀਤੀ ਗਈ ਹੈ। ਦਸਵੀਂ ਤੁਕ ਦੇ ਅੰਤ ਵਿਚ ‘ਸਚੇ ਪਾਤਸਾਹ’ (ਹੇ ਸੱਚੇ ਪਾਤਸ਼ਾਹ!) ਸੰਬੋਧਨ ਵਜੋਂ ਵਰਤਿਆ ਗਿਆ ਹੈ।

ਇਸ ਤਰ੍ਹਾਂ ਇਥੇ ‘ਸਚੇ’, ‘ਸਚਾ’, ‘ਸਚੀ’, ‘ਸਚੈ’ ਆਦਿ ਸ਼ਬਦਾਂ ਦੀ ਵਾਰ-ਵਾਰ ਵਰਤੋਂ ਹੋਈ ਹੈ। ਲਗਭਗ ਸਾਰੀਆਂ ਤੁਕਾਂ (ਤੀਜੀ, ਸਤਵੀਂ ਅਤੇ ਦਸਵੀਂ ਨੂੰ ਛੱਡ ਕੇ) ਵਿਆਕਰਣਕ ਸੰਰਚਨਾ ਦੀ ਪੱਧਰ ‘ਤੇ ਵੀ ਸਮਾਨ ਹਨ।22 ਇਨ੍ਹਾਂ ਤੁਕਾਂ ਵਿਚ ਵਰਤੇ ਗਏ ਸ਼ਬਦ ਖੰਡ-ਬ੍ਰਹਿਮੰਡ, ਲੋਅ-ਆਕਾਰ, ਕਰਣੇ-ਬੀਚਾਰ, ਅਮਰੁ-ਦੀਬਾਣੁ, ਹੁਕਮ-ਫੁਰਮਾਣੁ ਕਰਮੁ-ਨੀਸਾਣੁ, ਤਾਣਿ-ਜੋਰਿ ਅਤੇ ਸਿਫਤਿ-ਸਾਲਾਹ ਇਕ-ਦੂਜੇ ਦੇ ਪੂਰਕ ਹਨ ਅਤੇ ਸਮਤਾ ਮੂਲਕ ਅਰਥ-ਪੱਧਰੀ ਸਮਾਨੰਤਰਤਾ23 ਪ੍ਰਗਟ ਕਰਦੇ ਹਨ। ਪਰ, ਗਿਆਰਵੀਂ-ਬਾਰ੍ਹਵੀਂ ਤੁਕ ਵਿਚ ਇਸ ਸ਼ੈਲੀ ਤੋਂ ਵਿਪਥਨ24 ਕਰਕੇ ‘ਸਚੁ-ਕਚੁ’ ਵਰਗੇ ਵਿਰੋਧੀ ਸ਼ਬਦਾਂ ਦੀ ਵਰਤੋਂ ਵਿਰੋਧ ਮੂਲਕ ਅਰਥ-ਪੱਧਰੀ ਸਮਾਨੰਤਰਤਾ25 ਪੈਦਾ ਕਰ ਰਹੀ ਹੈ। ਇਸ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਜੋ ਸੱਚੇ ਪਾਤਸ਼ਾਹ ਨੂੰ ਧਿਆਉਂਦੇ ਹਨ, ਉਹੀ ਸੱਚੇ ਹਨ ਅਤੇ ਜੋ ਅਜਿਹਾ ਨਹੀਂ ਕਰਦੇ, ਉਹ ਕੱਚੇ ਹਨ।

ਇਸ ਪ੍ਰਕਾਰ ਇਥੇ ਸਮਾਨੰਤਰਤਾ ਦੀ ਵਰਤੋਂ ਕਰਦੇ ਹੋਏ ਇਹ ਦ੍ਰਿੜ ਕਰਾਇਆ ਗਿਆ ਹੈ ਕਿ ਪ੍ਰਭੂ ਆਪ ਵੀ ਸੱਚਾ ਹੈ ਅਤੇ ਉਸ ਦੀ ਰਚੀ ਕੁਦਰਤ ਦੇ ਸਾਰੇ ਅੰਗ ਵੀ ਸੱਚੇ, ਸੱਚ ਦਾ ਨਿਰੂਪਣ ਕਰਨ ਵਾਲੇ ਹਨ। ਇਸ ਦੇ ਨਾਲ ਇਹ ਸਮਾਨੰਤਰਤਾ ਇਕ ਖ਼ਾਸ ਲੈਅ ਅਤੇ ਨਾਦ ਵੀ ਪੈਦਾ ਕਰ ਰਹੀ ਹੈ। ਦਸਵੀਂ ਤੁਕ ‘ਸਚੀ ਤੇਰੀ ਕੁਦਰਤ ਸਚੇ ਪਾਤਸਾਹ’ ਸਾਰੇ ਸਲੋਕ ਵਿਚ ਸਿਰਫ ਇਕ ਵਾਰ ਹੀ ਆਈ ਹੈ, ਪਰੰਤੂ ਸਾਰੀਆਂ ਤੁਕਾਂ ਦਾ ਸਾਰ ਅਤੇ ਮੂਲ ਭਾਵ ਪੇਸ਼ ਕਰਦੀ ਹੈ। ਇਥੇ ਵਾਕ ਪੱਧਰੀ ਵਿਰਲਤਾ26 ਦੀ ਵਰਤੋਂ ਹੋਈ ਹੈ।

ਇਸ ਸਲੋਕ ਵਿਚ ਕੁਲ ੧੨ ਤੁਕਾਂ ਹਨ। ਪਹਿਲੀਆਂ ਦਸ ਤੁਕਾਂ ਵਿਚ ੧੮+੧੮ ਮਾਤਰਵਾਂ ਆਈਆਂ ਹਨ। ਆਖਰੀ ਦੋ ਤੁਕਾਂ ਵਿਚ ਕ੍ਰਮਵਾਰ ੧੩+੧੪ ਮਾਤਰਾਵਾਂ ਹਨ।

Learn more at gurugranthsahib.sikhri.org