Choose Language: English ਪੰਜਾਬੀ

Introduction

Out of the twenty-two vars1 recorded in the Guru Granth Sahib, Asa Ki Var is one such spiritually impactful var, that mentors an ordinary person to become Divine-like (an enlightened being full of Divine-virtues). The mentoring encompasses all facets of life, such as religious, social, cultural, moral, spiritual, political, etc. while singing the glory of the Timeless Being. Though the saloks2 in Asa Ki Var describe the worldly aspects in detail, the pauris3 contain praise of the Formless.

The focus of Asa Ki Var is the Creator-Being, and the Creator-Being’s extensive creation (nature). The tone of the Var is divine and is laden with social concerns. An intense feeling of adoration for the Guru, the glory of the true Divine, and a beautiful sketch of a sight awestruck by Divine pervasiveness in creation is expressed. Satiristic observations, as well as bold criticism of human egoism, socio-cultural ills, ritualism, and customs are also enunciated.

With the exception of two vars,4 the ‘Asa Ki Var’ is titled (as such) in a style similar to the headings of the rest of the vars,5 in the table of contents of the Guru Granth Sahib. Though, the title ‘Asa Di Var’ has gained currency in common usage today. Asa Ki Var6 appears on page 462 through 475 of the Guru Granth Sahib. It is a collection of twenty-four pauris revealed to Guru Nanak Sahib, and a total of sixty saloks7 (forty-five saloks of Guru Nanak Sahib, and fifteen saloks of Guru Angad Sahib). Generally, two to three saloks appear before every pauri; but in some places the number is greater (four to five).

In the popular tradition while singing Asa Ki Var, chants8 revealed to Guru Ramdas Sahib are sung one by one before the saloks recorded with each pauri. Bhai Kahn Singh Nabha states9 that “Guru Arjan Sahib included twenty-four chake10 of Guru Ramdas Sahib along with the twenty-four pauris in the kirtan11.”12 However, only twenty-four pauris and sixty saloks (that are recorded with the twenty-four pauris), as per the original order (structure) of this var in the Guru Granth Sahib will be discussed. The meaning of the chants will also be discussed based on their order of appearance in the Guru Granth Sahib.

Regarding the subject of Asa Ki Var, Prof. Sahib Singh believes that “the subject of the entire var is the same… the entire var has been uttered together.”13 However, Bhai Vir Singh, while commenting on the relationship between the saloks and pauris writes, “minstrels used to sing vars and narrate stories of battles and wars, and share them concisely through the pauris. In between, they used to utter saloks, which sometimes were related to the context, satire, tune, or message of the pauris. Similarly, in the vars of Guru Granth Sahib, saloks sometimes either directly relate to the pauris, their satire, their tune, etc., or they allude to any principle; but often the essence of the saloks and pauris connects with one other, one way or the other.”14

ਜਾਣ ਪਛਾਣ

'ਆਸਾ ਕੀ ਵਾਰ' ਗੁਰੂ ਗ੍ਰੰਥ ਸਾਹਿਬ ਵਿਚ ਦਰਜ ੨੨ ਵਾਰਾਂ ਵਿਚੋਂ ਇਕ ਅਜਿਹੀ ਪ੍ਰਭਾਵਸ਼ਾਲੀ ਅਧਿਆਤਮਕ ਵਾਰ ਹੈ, ਜਿਹੜੀ ਇਕ ਅਕਾਲਪੁਰਖ ਦਾ ਗੁਣਗਾਨ ਕਰਦੀ ਹੋਈ ਸਧਾਰਨ ਮਨੁਖ ਨੂੰ ‘ਦੇਵਤਾ’ (ਦੈਵੀ-ਗੁਣ ਭਰਪੂਰ ਗਿਆਨਵਾਨ ਮਨੁਖ) ਬਨਾਉਣ ਹਿਤ ਜੀਵਨ ਦੇ ਹਰ ਇਕ ਪਖ; ਧਾਰਮਕ, ਸਮਾਜਕ, ਸਭਿਆਚਾਰਕ, ਸਦਾਚਾਰਕ, ਰੂਹਾਨੀ, ਰਾਜਨੀਤਕ ਆਦਿ ਤੋਂ ਉਸ ਦੀ ਅਗਵਾਈ ਕਰਦੀ ਹੈ। ਆਸਾ ਕੀ ਵਾਰ ਦੇ ਸਲੋਕਾਂ ਵਿਚ ਜਿਥੇ ਸੰਸਾਰਕ ਪਹਿਲੂਆਂ ਦਾ ਵਰਣਨ ਹੈ, ਉਥੇ ਪਉੜੀਆਂ ਵਿਚ ਨਿਰੰਕਾਰ ਦੀ ਉਸਤਤਿ ਹੈ।

ਆਸਾ ਕੀ ਵਾਰ ਦਾ ਕੇਂਦਰ-ਬਿੰਦੂ ਕਰਤਾਪੁਰਖ ਅਤੇ ਇਸ ਦਾ ਵਿਚਾਰ-ਘੇਰਾ ਕਰਤਾਪੁਰਖ ਦੀ ਵਿਆਪਕ ਸ੍ਰਿਸ਼ਟੀ-ਰਚਨਾ ਹੈ। ਇਸ ਦੀ ਸੁਰ ਰੂਹਾਨੀ ਅਤੇ ਸਮਾਜੀ ਸਰੋਕਾਰਾਂ ਵਾਲੀ ਹੈ। ਇਸ ਵਿਚ ਜਿਥੇ ਗੁਰੂ ਤੋਂ ਸਦਕੇ ਜਾਣ ਦੀ ਤੀਬਰ ਭਾਵਨਾ, ਸੱਚ-ਸਰੂਪ ਪ੍ਰਭੂ ਦੀ ਵਡਿਆਈ ਅਤੇ ਕੁਦਰਤ ਵਿਚ ਉਸ ਦੀ ਵਿਆਪਕਤਾ ਨੂੰ ਵੇਖ ਵਿਸਮਾਦਿਤ ਹੋਣ ਦਾ ਸੁੰਦਰ ਵਰਣਨ ਹੈ, ਉਥੇ ਮਨੁਖੀ ਵਿਕਾਰਾਂ, ਸਮਾਜ-ਸਭਿਆਚਾਰਕ ਬੁਰਾਈਆਂ, ਧਾਰਮਕ ਕਰਮਕਾਂਡਾਂ ਅਤੇ ਪਖੰਡਾਂ ਉਪਰ ਵਿਅੰਗਾਤਮਕ ਟਿਪਣੀਆਂ ਸਮੇਤ ਉਨ੍ਹਾਂ ਦੀ ਕਰੜੀ ਆਲੋਚਨਾ ਵੀ ਹੈ।

ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਵਿਚ, ਦੋ ਵਾਰਾਂ1 ਨੂੰ ਛੱਡ ਕੇ ਬਾਕੀ ਸਾਰੀਆਂ ਵਾਰਾਂ ਵਾਂਗ,2 ਇਸ ਬਾਣੀ ਦਾ ਸਿਰਲੇਖ ਵੀ 'ਆਸਾ ਕੀ ਵਾਰ' ਲਿਖਿਆ ਮਿਲਦਾ ਹੈ, ਭਾਵੇਂ ਕਿ ਆਮ ਤੌਰ 'ਤੇ ਇਸ ਨੂੰ 'ਆਸਾ ਦੀ ਵਾਰ' ਕਿਹਾ ਜਾਣਾ ਪ੍ਰਚਲਤ ਹੋ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੇ ਪੰਨਾ ੪੬੨ ਤੋਂ ੪੭੫ ਉਪਰ ਦਰਜ ਇਹ ਵਾਰ,3 ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀਆਂ ੨੪ ਪਉੜੀਆਂ ਅਤੇ ਕੁਲ ੬੦ (੪੫ ਗੁਰੂ ਨਾਨਕ ਸਾਹਿਬ ਦੇ ਅਤੇ ੧੫ ਗੁਰੂ ਅੰਗਦ ਸਾਹਿਬ ਦੇ) ਸਲੋਕਾਂ4 ਦਾ ਸੰਗ੍ਰਹਿ ਹੈ। ਆਮ ਕਰਕੇ ਹਰੇਕ ਪਉੜੀ ਤੋਂ ਪਹਿਲਾਂ ੨-੩ ਸਲੋਕ ਅੰਕਤ ਹਨ, ਪਰ ਕਿਤੇ ਕਿਤੇ ਇਸ ਤੋਂ ਜਿਆਦਾ (੪-੫) ਵੀ ਹਨ।

ਪ੍ਰਚਲਤ ਰਵਾਇਤ ਅਨੁਸਾਰ, ‘ਆਸਾ ਕੀ ਵਾਰ’ ਗਾਉਣ ਵੇਲੇ, ਹਰੇਕ ਪਉੜੀ ਨਾਲ ਅੰਕਤ ਸਲੋਕਾਂ ਤੋਂ ਪਹਿਲਾਂ, ਚਉਥੇ ਪਾਤਸ਼ਾਹ, ਗੁਰੂ ਰਾਮਦਾਸ ਸਾਹਿਬ ਦੁਆਰਾ ਉਚਾਰੇ ਛੰਤਾਂ5 ਵਿਚੋਂ ਇਕ ਇਕ ਛੰਤ ਗਾਇਆ ਜਾਂਦਾ ਹੈ। ਭਾਈ ਕਾਨ੍ਹ ਸਿੰਘ ਨਾਭਾ6 ਦਾ ਮੰਨਣਾ ਹੈ ਕਿ “ਗੁਰੂ ਅਰਜਨ ਸਾਹਿਬ ਨੇ ਚੌਥੇ ਸਤਿਗੁਰੂ ਦੇ ੨੪ ਛੱਕਿਆਂ ਨੂੰ ੨੪ ਪਉੜੀਆਂ ਨਾਲ ਕੀਰਤਨ ਵਿਚ ਸ਼ਾਮਿਲ ਕੀਤਾ।”7 ਪਰ ਇਥੇ ਇਸ ਵਾਰ ਦੀ ਮੂਲ ਤਰਤੀਬ ਅਨੁਸਾਰ ਕੇਵਲ ੨੪ ਪਉੜੀਆਂ ਅਤੇ ਉਨ੍ਹਾਂ ਨਾਲ ਦਰਜ ਹੋਏ ੬੦ ਸਲੋਕਾਂ ਨੂੰ ਹੀ ਲਿਆ ਹੈ। ਛੰਤਾਂ ਦੀ ਵਿਚਾਰ ਅਤੇ ਅਰਥ ਉਨ੍ਹਾਂ ਦੀ ਤਰਤੀਬ ਅਨੁਸਾਰ ਕੀਤੇ ਜਾਣਗੇ।

ਆਸਾ ਕੀ ਵਾਰ ਦੇ ਮਜ਼ਮੂਨ ਬਾਰੇ ਪ੍ਰੋ. ਸਾਹਿਬ ਸਿੰਘ ਜੀ ਦਾ ਵਿਚਾਰ ਹੈ ਕਿ “ਸਾਰੀ ਵਾਰ ਦਾ ਇਕੋ ਹੀ ਮਜ਼ਮੂਨ ਹੈ...ਸਾਰੀ ਇਕੱਠੀ ਹੀ ਉਚਾਰੀ ਹੈ।”8 ਪਰ ਭਾਈ ਵੀਰ ਸਿੰਘ ਜੀ ਆਸਾ ਕੀ ਵਾਰ ਦੇ ਸਲੋਕਾਂ ਅਤੇ ਪਉੜੀਆਂ ਦੇ ਪਰਸਪਰ ਸੰਬੰਧਾਂ ਬਾਰੇ ਜਿਕਰ ਕਰਦੇ ਹੋਏ ਲਿਖਦੇ ਹਨ ਕਿ “ਢਾਢੀ ਲੋਕ ਵਾਰਾਂ ਲਾਉਂਦੇ ਜੁੱਧਾਂ ਜੰਗਾਂ ਦੇ ਹਾਲ ਵਾਰਤਕ ਵਿਚ ਸੁਣਾਉਂਦੇ, ਉਸ ਦਾ ਸੰਖੇਪ ਪਉੜੀ ਵਿਚ ਦੇਂਦੇ ਹੁੰਦੇ ਸਨ। ਵਿਚ-ਵਿਚ ਸ਼ਲੋਕ ਦਿਆ ਕਰਦੇ ਸਨ, ਜਿੰਨ੍ਹਾਂ ਦਾ ਸੰਬੰਧ ਕਦੇ ਚਲ ਰਹੇ ਪ੍ਰਸੰਗ ਨਾਲ, ਕਦੇ ਵ੍ਯੰਗ ਨਾਲ, ਕਦੇ ਧ੍ਵਨੀ ਵਿਚ, ਕਦੇ ਉਪਦੇਸ਼ ਰੂਪ ਵਿਚ ਹੁੰਦਾ ਸੀ। ਇਸੇ ਤਰ੍ਹਾਂ, ਗੁਰਬਾਣੀ ਦੀਆਂ ਵਾਰਾਂ ਵਿਚ ਸ਼ਲੋਕਾਂ ਦਾ ਸੰਬੰਧ ਪਉੜੀਆਂ ਨਾਲ ਕਿਤੇ ਸਿੱਧਾ, ਕਿਤੇ ਵ੍ਯੰਗ, ਧ੍ਵਨੀ ਆਦਿ ਨਾਲ, ਕਦੇ ਕਿਸੇ ਸਿਧਾਂਤ ਦੇ ਇਸ਼ਾਰੇ ਵਤ ਹੁੰਦਾ ਹੈ, ਪਰ ਅਕਸਰ ਵਾਰਾਂ ਤੇ ਪਉੜੀਆਂ ਦੇ ਭਾਵ ਕਿਵੇਂ ਨਾ ਕਿਵੇਂ ਢੁੱਕਦੇ ਹੀ ਹੁੰਦੇ ਹਨ।”9

Learn more at gurugranthsahib.sikhri.org