In accordance with the instructions of the fifth Guru, Guru Arjan Sahib, it is customary to sing Asa Ki Var in the early morning in the local folk-tune popularly named after King Asraj (Ṭunḍe Asrāj Kī Dhunī). One of the hands of King Asraj was amputated, therefore he was called ṭunḍā (maimed).
Scholars have narrated the story of King Asraj differently. Principal Teja Singh has described this story thus:
“King ‘Asiraj’ was the elder son of King Sarang. ‘Asiraj’ had two stepbrothers, Sardul Rai and Sultan Khan. Out of jealousy, they took Asiraj out on a hunting expedition, and wounded him before throwing him into a well. They told their father that a lion killed and ate Asiraj. A group of traders happened to check the well for water and discovered Asiraj there. Having pity on him they pulled him out, dressed his wounds and helped him heal. Bhag Jass, who was the king of the country the traders visited next, had died without an heir; so his ministers decided to find and enthrone the first person who entered the city gates the next morning. In accordance with Divine Will, Asiraj happened to be the first person to arrive at the city gates when the ministers were waiting there. They took him and immediately appointed him King of the country. Asiraj ruled well. Somehow his fame reached his father, King Sarang, who repented and wrote Asiraj a letter. When this news reached Asiraj’s stepbrothers, they started preparing for a war. Asiraj won that war, and, with the consent of his father and the latter’s ministers, ascended to his father’s throne. Minstrels wrote the var of Tunde Asiraj in Panjabi.”38
It is not known which country or region the characters of this story belong to. The pauri of the var is in Panjabi and var is a genre of Panjabi poetry. Consequently, it seems to be a story of a King belonging to some region in Panjab. The description of this story also matches the characters of Puran Bhagat and Rup-basant, etc. Hence, it requires more scrutiny.
It seems that this var that highlights valor and heroism was sung even during the time of Guru Arjan Sahib. The dhadhis sang the praises of the king’s bravery in a tune that was popular among the people. It seems that among other reasons, Guru Arjan Sahib selected this tune for singing Asa Ki Var due to the structural similarities between the five-line pauris of Asa Ki Var and the var sung in praise of King Asraj.39
The saloks accompanying the pauris are also sung in Rag Asa.
The narrative of King Asraj that is popular in Sikh literature is recorded in the Tika Faridkot (approximately 1880 CE). Dr. Charan Singh seems to have recorded this in his book ‘Bāṇī Biurā’ (1902 CE) with a difference of only a few words.40 All exegetes (interpreters) have used the above source as reference, but no one has quoted the original text; nor is the quote available anywhere.
Sample from Dr. Charan Singh is given below:
bhabkio sher sardūl rāi raṇ mārū bajje.
khān sultān baḍ sūrme vic raṇ de gajje.
khat likhe ṭunḍe asrāj nūṁ patishāhī ajje.
ṭikkā sāraṅg bāp ne ditā bhar lajje.
phate pāi asrāi jī shāhī ghar sajje.41
ਆਸਾ ਕੀ ਵਾਰ ਨੂੰ, ਅੰਮ੍ਰਿਤ ਵੇਲੇ, ਪੰਚਮ ਗੁਰਦੇਵ ਦੀ ਹਦਾਇਤ ਅਨੁਸਾਰ ਰਾਜੇ ਅਸਰਾਜ ਦੇ ਨਾਮ 'ਤੇ ਪ੍ਰਚਲਤ ਲੋਕ ਗਾਇਨ-ਰੀਤ (ਟੁੰਡੇ ਅਸਰਾਜੈ ਕੀ ਧੁਨੀ) ਉਪਰ ਗਾਉਣ ਦਾ ਵਿਧਾਨ ਹੈ। ਅਸਰਾਜ ਦਾ ਇਕ ਹੱਥ ਕੱਟਿਆ ਹੋਇਆ ਸੀ, ਇਸ ਲਈ ਉਸ ਨੂੰ ਟੁੰਡਾ ਕਿਹਾ ਜਾਂਦਾ ਸੀ।
ਵਿਦਵਾਨਾਂ ਨੇ ਰਾਜੇ ਅਸਰਾਜ ਦੀ ਕਥਾ ਵਖ-ਵਖ ਢੰਗਾਂ ਨਾਲ ਬਿਆਨ ਕੀਤੀ ਹੈ। ਪ੍ਰਿ. ਤੇਜਾ ਸਿੰਘ ਨੇ ਇਸ ਨੂੰ ਇਸ ਤਰ੍ਹਾਂ ਲਿਖਿਆ ਹੈ:
“‘ਅਸਿਰਾਜ’ ਰਾਜਾ ਸਾਰੰਗ ਦਾ ਵੱਡਾ ਪੁੱਤਰ ਸੀ। ਇਸ ਦੇ ਦੋ ਹੋਰ ਮਤ੍ਰਏ ਭਰਾ ਸਰਦੂਲ ਰਾਏ ਅਤੇ ਸੁਲਤਾਨ ਖ਼ਾਨ ਸਨ। ਈਰਖਾ ਕਰ ਕੇ ਦੋਵੇਂ ਭਰਾ ਸ਼ਿਕਾਰ ਦੇ ਬਹਾਨੇ ਅਸਿਰਾਜ ਨੂੰ ਬਾਹਰ ਲੈ ਗਏ ਅਤੇ ਉਸ ਨੂੰ ਜ਼ਖ਼ਮੀ ਕਰ ਕੇ ਖੂਹ ਵਿਚ ਸੁੱਟ ਦਿਤਾ, ਫਿਰ ਪਿਤਾ ਨੂੰ ਆ ਕੇ ਕਹਿ ਦਿਤਾ ਕਿ ਅਸਿਰਾਜ ਨੂੰ ਸ਼ੇਰ ਮਾਰ ਕੇ ਖਾ ਗਿਆ ਹੈ। ਵਣਜਾਰਿਆਂ ਦਾ ਇਕ ਟੋਲਾ ਉਸ ਖੂਹ ਕੋਲੋਂ ਲੰਘਿਆ। ਪਾਣੀ ਭਰਦਿਆਂ ਅਸਿਰਾਜ ਦਾ ਪਤਾ ਲੱਗਾ। ਉਸ ਦੀ ਹਾਲਤ ਉਤੇ ਤਰਸ ਖਾ ਕੇ ਵਣਜਾਰਿਆਂ ਨੇ ਉਸ ਨੂੰ ਕੱਢ ਲਿਆ ਅਤੇ ਮਲ੍ਹਮ-ਪੱਟੀ ਕਰਾ ਕੇ ਰਾਜ਼ੀ ਕਰ ਲਿਆ। ਜਿਸ ਦੇਸ ਵਿਚ ਓਹ ਗਏ, ਉਥੇ ਦਾ ਰਾਜਾ, ਭਾਗ ਜੱਸ, ਨਿਰਸੰਤਾਨ ਮਰ ਗਿਆ; ਸੋ ਉਸ ਦੇ ਵਜ਼ੀਰਾਂ ਨੇ ਇਹ ਫ਼ੈਸਲਾ ਕੀਤਾ ਕਿ ਜਿਹੜਾ ਵੀ ਆਦਮੀ ਸਵੇਰੇ ਸਵੇਰੇ ਸ਼ਹਿਰ ਦੇ ਦਰਵਾਜ਼ੇ ਉੱਤੇ ਪੁੱਜੇ, ਉਸ ਨੂੰ ਰਾਜਾ ਬਣਾਇਆ ਜਾਵੇ। ਵਾਹਿਗੁਰੂ ਦੀ ਕਰਨੀ! ਜਦ ਰਾਜ ਮੰਤ੍ਰੀ ਉਡੀਕ ਕਰ ਰਹੇ ਸਨ, ਤਾਂ ਉਸ ਵੇਲੇ ਟੁੰਡਾ ਅਸਿਰਾਜ ਹੀ ਦਰਵਾਜ਼ੇ ਉਤੇ ਪੁਜਾ। ਮੰਤ੍ਰੀਆਂ ਨੇ ਉਸ ਨੂੰ ਲਿਜਾ ਕੇ ਰਾਜਾ ਬਣਾ ਦਿਤਾ। ਅਸਿਰਾਜ ਨੇ ਚੰਗਾ ਰਾਜ ਕੀਤਾ। ਕਿਸੇ ਤਰ੍ਹਾਂ ਉਸ ਦੀ ਸੋਭਾ ਉਸ ਦੇ ਪਿਤਾ, ਰਾਜਾ ਸਾਰੰਗ, ਤਕ ਜਾ ਪੁਜੀ। ਉਹ ਬਹੁਤ ਪਛਤਾਇਆ ਅਤੇ ਆਪਣੇ ਪੁੱਤਰ ਅਸਿਰਾਜ ਨੂੰ ਖ਼ਤ ਲਿਖ ਕੇ ਬੁਲਾ ਘਲਿਆ। ਜਦ ਇਹ ਖ਼ਬਰ ਅਸਿਰਾਜ ਦੇ ਮਤ੍ਰਏ ਭਰਾਵਾਂ ਨੂੰ ਮਿਲੀ, ਤਾਂ ਉਨ੍ਹਾਂ ਨੇ ਜੰਗ ਦੀ ਤਿਆਰੀ ਕੀਤੀ। ਲੜਾਈ ਵਿਚ ਅਸਿਰਾਜ ਜਿੱਤ ਗਿਆ, ਅਤੇ ਆਪਣੇ ਪਿਤਾ ਅਤੇ ਉਸ ਦੇ ਮੰਤ੍ਰੀਆਂ ਦੀ ਸਲਾਹ ਨਾਲ ਆਪਣੀ ਜੱਦੀ ਰਾਜ-ਗੱਦੀ ਦਾ ਮਾਲਕ ਬਣਿਆ। ਢਾਡੀਆਂ ਨੇ ਟੁੰਡੇ ਅਸਿਰਾਜੇ ਦੀ ਵਾਰ ਪੰਜਾਬੀ ਵਿਚ ਬਣਾਈ।”29
ਇਸ ਕਹਾਣੀ ਦੇ ਪਾਤਰ ਕਿਸ ਦੇਸ਼ ਨਾਲ ਸੰਬੰਧਤ ਹਨ? ਇਸ ਬਾਰੇ ਪਤਾ ਨਹੀਂ ਲਗਦਾ। ਪਰੰਤੂ ਵਾਰ ਦੀ ਪਉੜੀ ਪੰਜਾਬੀ ਵਿਚ ਹੈ ਅਤੇ ‘ਵਾਰ’ ਪੰਜਾਬੀ ਦਾ ਛੰਦ ਹੈ, ਇਸ ਲਈ ਪੰਜਾਬ ਦੇ ਕਿਸੇ ਖਿੱਤੇ ਦੇ ਰਾਜੇ ਦੀ ਕਹਾਣੀ ਜਾਪਦੀ ਹੈ। ਇਸ ਕਥਾ ਦੇ ਵੇਰਵੇ ਪੂਰਨ ਭਗਤ ਅਤੇ ਰੂਪ-ਬਸੰਤ ਆਦਿ ਪਾਤਰਾਂ ਨਾਲ ਵੀ ਮਿਲਦੇ ਹਨ। ਇਸ ਕਰਕੇ ਇਹ ਪੜਤਾਲ ਦਾ ਵਿਸ਼ਾ ਹੈ।
ਪਰ ਜਾਪਦਾ ਹੈ ਕਿ ਵੀਰਤਾ ਅਤੇ ਨਾਇਕਤਵ ਦੇ ਗੁਣਾਂ ਨੂੰ ਉਭਾਰਦੀ ਇਹ ਵਾਰ ਗੁਰੂ ਅਰਜਨ ਸਾਹਿਬ ਦੇ ਸਮੇਂ ਤਕ ਮਿਲਦੀ ਸੀ। ਢਾਢੀਆਂ ਵੱਲੋਂ ਰਾਜੇ ਦੀ ਬਹਾਦਰੀ ਦਾ ਗੁਣਗਾਨ ਲੋਕਾਂ ਵਿਚ ਇਕ ਬੇਹੱਦ ਲੋਕਪ੍ਰਿਅ ਧੁਨੀ ਵਿਚ ਗਾਇਨ ਕੀਤਾ ਜਾਂਦਾ ਸੀ। ਗੁਰੂ ਅਰਜਨ ਸਾਹਿਬ ਨੇ, ਹੋਰਨਾਂ ਕਾਰਣਾਂ ਤੋਂ ਇਲਾਵਾ, ਆਸਾ ਕੀ ਵਾਰ ਦੀਆਂ ਪੰਜ-ਪੰਜ ਤੁਕਾਂ ਵਾਲੀਆਂ ਪਉੜੀਆਂ ਅਤੇ ਰਾਜੇ ਅਸਰਾਜ ਦੀ ਉਸਤਤਿ ਵਿਚ ਗਾਈ ਜਾਂਦੀ ਵਾਰ ਦੀ ਬਣਤਰ ਵਿਚ ਕੁਝ ਸਮਾਨਤਾ ਮਹਿਸੂਸ ਹੋਣ ਕਾਰਣ ਆਸਾ ਕੀ ਵਾਰ ਦੇ ਗਾਉਣ ਲਈ ਇਹ ਧੁਨੀ ਨਿਸ਼ਚਿਤ ਕੀਤੀ ਜਾਪਦੀ ਹੈ।30
ਪਉੜੀਆਂ ਦੇ ਨਾਲ ਅੰਕਤ ਸਲੋਕ ਵੀ ਆਸਾ ਰਾਗ ਵਿਚ ਹੀ ਗਾਏ ਜਾਂਦੇ ਹਨ।
ਸਿਖ ਸਾਹਿਤ ਵਿਚ ਰਾਜਾ ਅਸਰਾਜ ਦੀ ਵਾਰ ਦਾ ਜੋ ਨਮੂਨਾ ਪ੍ਰਚਲਤ ਹੈ, ਉਹ ‘ਟੀਕਾ ਫ਼ਰੀਦਕੋਟ’ (ਤਕਰੀਬਨ ੧੮੮੦ ਈ.) ਵਿਚ ਅੰਕਤ ਹੈ। ਇਹੋ ਸੂਚਨਾ ਸ਼ਬਦ ਜੋੜਾਂ ਦੀ ਮਾਮੂਲੀ ਭਿੰਨਤਾ ਨਾਲ ਡਾਕਟਰ ਚਰਨ ਸਿੰਘ ਜੀ ਨੇ ਆਪਣੀ ਪੁਸਤਕ ‘ਬਾਣੀ ਬਿਉਰਾ’ (੧੯੦੨ ਈ.) ਵਿਚ ਦਰਜ ਕੀਤੀ ਜਾਪਦੀ ਹੈ।31 ਸਾਰੇ ਟੀਕਾਕਾਰਾਂ ਨੇ ਉਪਰੋਕਤ ਸ੍ਰੋਤਾਂ ਵਿਚ ਦਿਤੇ ਨਮੂਨੇ ਦਾ ਹੀ ਪ੍ਰਮਾਣ ਦਿਤਾ ਹੈ, ਪਰ ਕਿਸੇ ਨੇ ਇਸ ਦਾ ਕੋਈ ਹਵਾਲਾ ਨਹੀਂ ਦਿਤਾ, ਨਾ ਹੀ ਇਸ ਦਾ ਕਿਤੇ ਹੋਰ ਕੋਈ ਹਵਾਲਾ ਮਿਲਿਆ ਹੈ।
ਡਾਕਟਰ ਚਰਨ ਸਿੰਘ ਜੀ ਵਾਲਾ ਨਮੂਨਾ ਹੇਠਾਂ ਦਿਤਾ ਜਾਂਦਾ ਹੈ:
ਭਬਕਿਓ ਸ਼ੇਰ ਸਰਦੂਲ ਰਾਇ ਰਣ ਮਾਰੂ ਬੱਜੇ॥
ਖਾਨ ਸੁਲਤਾਨ ਬਡ ਸੂਰਮੇ ਵਿਚ ਰਣ ਦੇ ਗੱਜੇ॥
ਖਤ ਲਿਖੇ ਟੁੰਡੇ ਅਸਰਾਜ ਨੂੰ ਪਤਿਸਾਹੀ ਅੱਜੇ॥
ਟਿੱਕਾ ਸਾਰੰਗ ਬਾਪ ਨੇ ਦਿਤਾ ਭਰ ਲੱਜੇ॥
ਫਤੇ ਪਾਇ ਅਸਰਾਇ ਜੀ ਸ਼ਾਹੀ ਘਰ ਸੱਜੇ॥32