Choose Language: English ਪੰਜਾਬੀ

paüṛī.

paüṛī. Meaninga poetic form. Grammarnoun, nominative case; feminine, singular. EtymologyOld Panjabi – paüṛī (step, rung); Apabhransh – pavaṛī (ladder); Sanskrit – pādu (पादु - foot, bedpost).
āpīn̖ai Meaningāp+hī/ī+n̖ai, by Yourself. Grammarpronoun, nominative case; second person, masculine, singular. EtymologyApabhransh – āpi; Prakrit – appaṇ; Sanskrit – ātmani (आत्मनि् - self).80 79 āpu Meaningto (own) self, to Your (Own) self. Grammarpronoun, accusative case; second person, masculine, singular. EtymologyApabhransh – āp/āpu/āpi; Prakrit – ātā/āyā/attaṇ; appā/appaṇ; Pali – attan (self); Sanskrit – ātman (आत्मन् - breath, soul; Rigved - self). sājio Meaningcreated, made. Grammarverb, past tense; second person, masculine, singular. EtymologyRājasthāni – sājaṇo (prepare, make, decorate); Braj/Apabhransh – sāj (decorate, beautify); Prakrit – sājaï; Sanskrit – sajjayati (सज्जयति - equips/prepares).    āpīn̖ai Meaningāp+hī/ī+n̖ai, by Yourself. Grammarpronoun, nominative case; second person, masculine, singular. EtymologyApabhransh – āpi; Prakrit – appaṇ; Sanskrit – ātmani (आत्मनि् - self).80 racio Meaningcreated, made. Grammarverb, past tense; second person, masculine, singular. EtymologyRajasthani – racioṛo (is fashioned); Apabhransh – rac (to fashion, to created); Prakrit – racaï (fashions); Sanskrit – racyati (रचयति - is fashioned). 81 nāu MeaningNam; Identification. Grammarnoun, accusative case; masculine, singular. EtymologyOld Marathi/Rajasthani/Apabhransh – nāu; Prakrit – ṇām; Sanskrit – nāman (नामन् - name). .
duyī Meaningsecond, other; then. Grammaradjective (of kudrati), accusative case; feminine, singular. EtymologyOld Panjabi – duyī; Apabhransh – duī/dūī; Prakrit – duve/dūi; Pali – duvi/duve; Sanskrit – dvi/dav (द्वि/दव - two). kudrati Meaningcreation. Grammarnoun, accusative case; feminine, singular. EtymologyOld Panjabi – kudrati; Arabic – kudrat (قُدرَت - power, IkOankar’s power, nature/creation). 82 sājīai Meaningcreated. Grammarverb, past tense; second person, feminine, singular. EtymologyRājasthāni – sājaṇo (prepare, make, decorate); Braj/Apabhransh – sāj (decorate, beautify); Prakrit – sājaï; Sanskrit – sajjayati (सज्जयति - equips/prepares).    kari Meaninghaving (established seat); having (pervaded). Grammarperfect participle (adverb). EtymologyOld Panjābi/Apabhransh – kari (having done); Prakrit – karii; Sanskrit – karoti (करोति - does). āsaṇu Meaningseat, a place of sitting; (having) pervaded. Grammarnoun, accusative case; masculine, singular. EtymologySindhi – āsaṇu (cloth for sitting on, posture); Prakrit – āsaṇ; Pali – āsan/āsanak (seat); Sanskrit – āsan (आसन - sitting, seat). ḍiṭho Meaningwitnessed, viewed. Grammarverb, past tense; second person, masculine, singular. EtymologySindhi – ḍiṭho (saw); Apabhransh – diṭṭha; Prakrit – diṭṭha/deṭṭha; Pali – diṭṭha; Sanskrit – drishṭ (दृष्ट - saw). cāu Meaning(with/in) delight; delightfully.83 Grammarnoun, accusative case; masculine, singular. EtymologyOld Awadhi – cāu (strong desire); Lahndi – cāh (wish); Sindhi – cāhu (desire, love); Apabhransh – cāhaï (desires, wishes); Prakrit – cāhaï (wishes, expects, asks for); Sanskrit – cāh (चाह - see, look for, desire). .
dātā MeaningProvider, Bestower. Grammaradjective (of āpi tūṁ), nominative case; masculine, singular. EtymologyApabhransh – dātā; Sanskrit – dātā/dātri (दाता/दातृ - giver/bestower). kartā MeaningCreator. Grammaradjective (of āpi tūṁ), nominative case; masculine, singular. EtymologyApabhransh – kartā; Sanskrit – kartā (कर्ता - creator, doer). āpi MeaningYourself. Grammarpronoun, nominative case; second person, masculine, singular. EtymologyApabhransh – āp/āpu/āpi; Prakrit – ātā/āyā/attaṇ; appā/appaṇ; Pali – attan (self); Sanskrit – ātman (आत्मन् - breath, soul; Rigved - self). tūṁ MeaningYou. Grammarpronoun, nominative case; second person, masculine, singular. EtymologyApabhransh – tūṁ; Prakrit – tum; Sanskrit – tvam (त्वम् - you, your).    tusi Meaninghaving been happy, having been delighted. Grammarperfect participle (adverb). EtymologySindhi – tusaṇu (to be pleased); Apabhransh/Prakrit – tussaï/tūssaï; Pali – tussati (is satisfied, is happy); Sanskrit – tushyati (तुष्यति - becomes calm, is satisfied, is pleased). devahi Meaning(You) give. Grammarverb, present tense; second person, masculine, singular. EtymologyBraj – devae; Apabhransh – deui; Prakrit – daïī; Sanskrit – dadāti (ददाति - gives). karahi Meaning(You) do. Grammarverb, present tense; second person, masculine, singular. EtymologyApabhransh – karahi/karaï; Prakrit – karii; Sanskrit – karoti (करोति - does). pasāu Meaning(1) blessing, grace84 (2) expanse. Grammarnoun, accusative case; masculine, singular. Etymology(1) Apabhransh – pasāu; Prakrit – pasāya; Sanskrit – prasādah (प्रसाद: - grace).
(2) Sanskrit – pasār (पसार - expanse, extension).
.
tūṁ MeaningYou. Grammarpronoun, nominative case; second person, masculine, singular. EtymologyApabhransh – tūṁ; Prakrit – tum; Sanskrit – tvam (त्वम् - you, your). jāṇoī Meaning(You) are capable of knowing, (You) are the Knower. Grammaractive voice participle (adjective of tūṁ), nominative case; masculine, singular. EtymologyOld Panjabi – jāṇoī; Apabhransh – jāṇui; Prakrit – jāṇaï; Sanskrit – jānāti (जानाति - knows). sabhasai Meaningof all, of everyone. Grammarpronoun, genitive case; third person, masculine, plural. EtymologyBraj – sabhase; Apabhransh – sabhāsai/sabbha; Prakrit – savva/sabba; Sanskrit – sarva (सर्व - all, everyone).    de Meaninghaving given/issued. Grammarperfect participle (adverb). EtymologyOld Panjabi/Braj – de; Apabhransh – dei (having given); Prakrit – dei; Pali - dadāti; Sanskrit – dadāti (ददाति - gives). laisahi Meaning(You) take away. Grammarverb, present tense; second person, masculine, singular. EtymologyOld Panjabi – laisahi; Apabhransh – lesaï (will take); Prakrit – lahaï/lahei/labhaï (takes); Pali – labhati (obtains); Sanskrit – labhate (लभते - catches, takes). jindu Meaninglife, life-force. Grammarnoun, accusative case; feminine, singular. EtymologySindhi – jindu; Farsi – zind (being, life). 85 kavāu Meaningutterance, order. Grammarnoun, instrumental case; masculine, singular. EtymologyOld Panjabi – kavāu/kuāu; Lahndi – ko (noise), kuāvaṇ (to call/to summon); Prakrit – kavā (to speak), kavaï (makes a noise); Sanskrit – kavā (कवा - cry), kavate (कवते - cries out). .86
kari Meaninghaving (established seat); having (pervaded). Grammarperfect participle (adverb). EtymologyOld Panjābi/Apabhransh – kari (having done); Prakrit – karii; Sanskrit – karoti (करोति - does). āsaṇu Meaningseat, a place of sitting; (having) pervaded. Grammarnoun, accusative case; masculine, singular. EtymologySindhi – āsaṇu (cloth for sitting on, posture); Prakrit – āsaṇ; Pali – āsan/āsanak (seat); Sanskrit – āsan (आसन - sitting, seat). ḍiṭho Meaningwitnessed, viewed. Grammarverb, past tense; third person, masculine, singular. EtymologySindhi – ḍiṭho (saw); Apabhransh – diṭṭha; Prakrit – daṭṭha/diṭṭha/deṭṭha; Pali – diṭṭha; Sanskrit – drishṭ (दृष्ट - saw). cāu Meaning(with/in) delight; delightfully. Grammarnoun, accusative case; masculine, singular. EtymologyBraj/Apabhransh – cāu; Prakrit – cāh; Sanskrit – ic̖shā (इच्छा - wish, interest). .1. MeaningFirst pauri is complete.

Guru Nanak commences the ballad in a self-reflexive theme, where the ideas we may have about any separation between ourselves and the One are challenged. The Self created the self. The One created the 1-Ness. The One created the 1-Identification, or Nam — the ways in which we identify with, connect to, and experience the One. The One pervades through all of creation, and there is no other. The ideas that we may have about this separate Creator above us and presiding over all that happens on Earth are challenged. This is not about humans as small and insignificant beings versus the One as the separate big and important ruler over all things. The One is fond of creation and is excited to be in the creation. With the Wisdom, we can begin to understand that the One is among me, among you, among all of us. This is Oneness, 1-Ness.

O Creator! First, You Yourself created Yourself, You Yourself created Your Own Identification (Nam).77

Second, You created and pervaded creation (established Your seat); witnessed Your Own play delightfully.

You Yourself are the Creator and the Provider of the creation. You Yourself provide to creatures; bestow grace; expand creation delightfully.

You Yourself are the Knower of all; You Yourself take away life in accordance with Your Order.78

You Yourself pervaded the creation (established the seat); witnessed Your Own play delightfully.

(You) Yourself created Yourself, (You) Yourself created (Your Own) Nam.

Second, (You Yourself) created the creation; having established the seat (in it, You Yourself) witnessed it with delight.

You Yourself (are) the Provider (and) the Creator; having been delighted, (You Yourself) provide (and) bestow (Your) grace or expand (the creation).

You are the Knower of all; having issued (Your) order (You) take away life.

Having established (Your) seat, (You) witnessed with delight.

The uniform structure and use of words with similar grammatical forms in this pauri introduces a special rhythmic resonance and meaning.87 The words ‘sājio’ (created) and ‘racio’ (crafted) in the first line and ‘devahi,’ ‘karahi,’ and ‘laisahi’ in the third and fourth line on the one hand create a remarkable flow, and on the other, point towards the infinite and eternal powers of IkOankar. “You are the Creator (sājio), the Crafter (racio), the Bestower of all things (devahi), Creator of the world (karahi) and take away everything in the end (laisahi).” Through these words, the infinite and comprehensive powers of the Creator have been described.

In the third and the fourth line, ‘pasāu’ and ‘kavāu’ are used, which point to two more powers of IkOankar, ‘extending grace/expanse’ and ‘ordering.’ In the first and the second line, the use of ‘nāu’ and ‘cāu’ also represent IkOankar’s ‘Nam’ and IkOankar’s delight towards Ownself’s creation respectively.

In the first half of the third line, the words ‘dātā’ (bestower) and ‘kartā’ (creator) have been used, followed by directly related words, ‘devahi’ (they give) and ‘karahi (you create) in the same sequence in the second half to produce a special effect.88 In fact, all of these words depict the exceptional powers of IkOankar. The similarity in the form displays the oneness of IkOankar’s powers and draws attention to their uniformity.

The use of the line ‘kari āsaṇu ḍiṭho cāu’ (having established Your seat, You witnessed with delight) is also extremely creative. The Creator adores the creation and pervades in it, watching all of the affairs of the world delightfully. Here, through a natural expression, the fact of IkOankar’s pervasive nature has been described. ‘Because of the usage of an expression different from its usual meaning,’ there is a presence of ‘allegory’89 here.

At the end of the pauri the same line has been used for the second time.90 The repetition emphasizes that IkOankar alone is the Creator of this world, who pervades the entire creation and under whose Command all things exist.

The meter convention of this pauri is 14+13 (first line), 13+13 (second line), 13+13 (third line), 13+13 (fourth line). Fifth line has 13 meters.

ਪਉੜੀ॥

ਪਉੜੀ ਪਦ ਅਰਥਇਕ ਕਾਵਿ ਰੂਪ। ਵਿਆਕਰਣਨਾਂਵ, ਕਰਤਾ ਕਾਰਕ; ਇਸਤਰੀ ਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਪਉੜੀ (ਪੌੜੀ ਦਾ ਡੰਡਾ, ਪੌਡਾ); ਅਪਭ੍ਰੰਸ਼ - ਪਵੜੀ (ਪੌੜੀ); ਸੰਸਕ੍ਰਿਤ - ਪਾਦੁ (पादु - ਪੈਰ, ਮੰਜੇ ਦਾ ਪਾਵਾ)।
ਆਪੀਨੈ੍ ਪਦ ਅਰਥਆਪਿ+ਹੀ/ਈ+ਨੈ੍, ਆਪ ਹੀ ਨੇ, ਆਪ ਹੀ। ਵਿਆਕਰਣਪੜਨਾਂਵ, ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਆਪਿ; ਪ੍ਰਾਕ੍ਰਿਤ - ਅੱਪਣ; ਸੰਸਕ੍ਰਿਤ - ਆਤ੍ਮਨਿ੍ (आत्मनि् - ਆਪ)।82 81 ਆਪੁ ਪਦ ਅਰਥਆਪ ਨੂੰ, ਆਪਣੇ ਆਪ ਨੂੰ। ਵਿਆਕਰਣਪੜਨਾਂਵ, ਕਰਮ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਆਪ/ਆਪੁ/ਆਪਿ; ਪ੍ਰਾਕ੍ਰਿਤ - ਆਤਾ/ਆਯਾ/ਅੱਤਣ; ਅੱਪਾ/ਅੱਪਣ; ਪਾਲੀ - ਅੱਤਨ (ਸਵੈ); ਸੰਸਕ੍ਰਿਤ - ਆਤ੍ਮਨ੍ (आत्मन् - ਸਾਹ, ਆਤਮਾ; ਰਿਗਵੇਦ - ਸਵੈ)। ਸਾਜਿਓ ਪਦ ਅਰਥਸਾਜਿਆ, ਬਣਾਇਆ। ਵਿਆਕਰਣਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਰਾਜਸਥਾਨੀ - ਸਾਜਣੋ (ਤਿਆਰ ਕਰਨਾ, ਬਣਾਉਣਾ, ਸਜਾਉਣਾ); ਬ੍ਰਜ/ਅਪਭ੍ਰੰਸ਼ - ਸਾਜ (ਸਜਾਉਣਾ, ਸੁਸ਼ੋਭਿਤ ਕਰਨਾ); ਪ੍ਰਾਕ੍ਰਿਤ - ਸਾਜਇ; ਸੰਸਕ੍ਰਿਤ - ਸੱਜਯਤਿ (सज्जयति - ਤਿਆਰ ਕਰਦਾ ਹੈ)।    ਆਪੀਨੈ੍ ਪਦ ਅਰਥਆਪਿ+ਹੀ/ਈ+ਨੈ੍, ਆਪ ਹੀ ਨੇ, ਆਪ ਹੀ। ਵਿਆਕਰਣਪੜਨਾਂਵ, ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਆਪਿ; ਪ੍ਰਾਕ੍ਰਿਤ - ਅੱਪਣ; ਸੰਸਕ੍ਰਿਤ - ਆਤ੍ਮਨਿ੍ (आत्मनि् - ਆਪ)।82 ਰਚਿਓ ਪਦ ਅਰਥਰਚਿਆ, ਸਿਰਜਿਆ। ਵਿਆਕਰਣਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਰਾਜਸਥਾਨੀ - ਰਚਿਓੜੋ (ਰਚਿਆ ਹੋਇਆ); ਅਪਭ੍ਰੰਸ਼ - ਰਚ (ਰਚਣਾ, ਬਣਾਉਣਾ); ਪ੍ਰਾਕ੍ਰਿਤ - ਰਚਇ (ਰਚਦਾ ਹੈ); ਸੰਸਕ੍ਰਿਤ - ਰਚਯਤਿ (रचयति - ਰਚਿਆ ਜਾਂਦਾ ਹੈ)। 83 ਨਾਉ ਪਦ ਅਰਥਨਾਮ ਨੂੰ। ਵਿਆਕਰਣਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਮਰਾਠੀ/ਰਾਜਸਥਾਨੀ/ਅਪਭ੍ਰੰਸ਼ - ਨਾਉ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ)।
ਦੁਯੀ ਪਦ ਅਰਥਦੂਜੀ, ਹੋਰ; ਫਿਰ। ਵਿਆਕਰਣਵਿਸ਼ੇਸ਼ਣ (ਕੁਦਰਤਿ ਦਾ), ਕਰਮ ਕਾਰਕ; ਇਸਤਰੀ ਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਦੁਯੀ; ਅਪਭ੍ਰੰਸ਼ - ਦੁਈ/ਦੂਈ; ਪ੍ਰਾਕ੍ਰਿਤ - ਦੁਵੇ/ਦੂਇ; ਪਾਲੀ - ਦੁਵਿ/ਦੁਵੇ; ਸੰਸਕ੍ਰਿਤ - ਦ੍ਵਿ/ਦਵ (द्वि/दव - ਦੋ)। ਕੁਦਰਤਿ ਪਦ ਅਰਥਕੁਦਰਤ-ਰਚਨਾ, ਸ੍ਰਿਸ਼ਟੀ। ਵਿਆਕਰਣਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਕੁਦਰਤਿ; ਅਰਬੀ - ਕੁਦਰਤ (قُدرَت - ਤਾਕਤ, ਰੱਬੀ ਤਾਕਤ, ਕੁਦਰਤ)। 84 ਸਾਜੀਐ ਪਦ ਅਰਥਸਾਜੀ ਗਈ, ਬਣਾਈ ਗਈ। ਵਿਆਕਰਣਕਿਰਿਆ, ਭੂਤ ਕਾਲ; ਮਧਮ ਪੁਰਖ, ਇਸਤਰੀ ਲਿੰਗ, ਇਕਵਚਨ। ਵਿਉਤਪਤੀਰਾਜਸਥਾਨੀ - ਸਾਜਣੋ (ਤਿਆਰ ਕਰਨਾ, ਬਣਾਉਣਾ, ਸਜਾਉਣਾ); ਬ੍ਰਜ/ਅਪਭ੍ਰੰਸ਼ - ਸਾਜ (ਸਜਾਉਣਾ, ਸੁਸ਼ੋਭਿਤ ਕਰਨਾ); ਪ੍ਰਾਕ੍ਰਿਤ - ਸਾਜਇ; ਸੰਸਕ੍ਰਿਤ - ਸੱਜਯਤਿ (सज्जयति - ਤਿਆਰ ਕਰਦਾ ਹੈ)    ਕਰਿ ਪਦ ਅਰਥ(ਆਸਣ) ਕਰ ਕੇ, (ਆਸਣ) ਲਾ ਕੇ/ਜਮਾ ਕੇ; (ਵਿਆਪਕ) ਹੋ ਕੇ। ਵਿਆਕਰਣਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)। ਵਿਉਤਪਤੀਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਿ (ਕਰ ਕੇ); ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)। ਆਸਣੁ ਪਦ ਅਰਥਆਸਣ, ਬੈਠਣ ਦਾ ਅਸਥਾਨ; ਵਿਆਪਕ (ਹੋ ਕੇ)। ਵਿਆਕਰਣਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਸਿੰਧੀ - ਆਸਣੁ (ਬੈਠਣ ਵਾਲਾ ਕਪੜਾ, ਆਸਣ); ਪ੍ਰਾਕ੍ਰਿਤ - ਆਸਣ; ਪਾਲੀ - ਆਸਨ/ਆਸਨਕ (ਆਸਣ); ਸੰਸਕ੍ਰਿਤ - ਆਸਨ (आसन - ਬੈਠਣਾ, ਆਸਣ)। ਡਿਠੋ ਪਦ ਅਰਥਡਿਠਾ, ਦੇਖਿਆ। ਵਿਆਕਰਣਕਿਰਿਆ, ਭੂਤ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਸਿੰਧੀ - ਡਿਠੋ (ਦੇਖਿਆ); ਅਪਭ੍ਰੰਸ਼ - ਦਿਟ੍ਠ; ਪ੍ਰਾਕ੍ਰਿਤ - ਦਿਟ੍ਠ/ਦੇਟ੍ਠ; ਪਾਲੀ - ਦਿਟ੍ਠ; ਸੰਸਕ੍ਰਿਤ - ਦ੍ਰਿਸ਼ਟ (दृष्ट - ਦੇਖਿਆ)। ਚਾਉ ਪਦ ਅਰਥਚਾਉ (ਕਰਕੇ), ਉਤਸ਼ਾਹ (ਧਾਰਨ ਕਰ ਕੇ); ਚਾਅ ਨਾਲ।85 ਵਿਆਕਰਣਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਅਵਧੀ - ਚਾਉ (ਪ੍ਰਬਲ ਇਛਾ); ਲਹਿੰਦੀ - ਚਾਹ (ਇਛਾ); ਸਿੰਧੀ - ਚਾਹੁ (ਇਛਾ, ਪਿਆਰ); ਅਪਭ੍ਰੰਸ਼ - ਚਾਹਇ (ਚਾਹੁੰਦਾ ਹੈ, ਇਛਾ ਕਰਦਾ ਹੈ); ਪ੍ਰਾਕ੍ਰਿਤ - ਚਾਹਇ (ਇੱਛਾ ਕਰਦਾ ਹੈ, ਉਮੀਦ ਕਰਦਾ ਹੈ, ਪੁੱਛਦਾ ਹੈ); ਸੰਸਕ੍ਰਿਤ - ਚਾਹ (चाह - ਦੇਖਣਾ, ਢੂੰਡਣਾ, ਇਛਾ ਕਰਨੀ)।
ਦਾਤਾ ਪਦ ਅਰਥਦੇਣ ਵਾਲਾ, ਦਾਤਾਰ। ਵਿਆਕਰਣਵਿਸ਼ੇਸ਼ਣ (ਆਪਿ ਤੂੰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਦਾਤਾ; ਸੰਸਕ੍ਰਿਤ - ਦਾਤਾ/ਦਾਤ੍ਰਿ (दाता/दातृ - ਦੇਣ ਵਾਲਾ)। ਕਰਤਾ ਪਦ ਅਰਥਕਰਣਹਾਰ, ਸਿਰਜਣਹਾਰ/ਰਚਣਹਾਰ। ਵਿਆਕਰਣਵਿਸ਼ੇਸ਼ਣ (ਆਪਿ ਤੂੰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ (कर्ता - ਕਰਨ ਵਾਲਾ)। ਆਪਿ ਪਦ ਅਰਥਆਪ ਹੀ। ਵਿਆਕਰਣਪੜਨਾਂਵ, ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਆਪ/ਆਪੁ/ਆਪਿ; ਪ੍ਰਾਕ੍ਰਿਤ - ਆਤਾ/ਆਯਾ/ਅੱਤਣ; ਅੱਪਾ/ਅੱਪਣ; ਪਾਲੀ - ਅੱਤਨ (ਸਵੈ); ਸੰਸਕ੍ਰਿਤ - ਆਤ੍ਮਨ੍ (आत्मन् - ਸਾਹ, ਆਤਮਾ; ਰਿਗਵੇਦ - ਸਵੈ)। ਤੂੰ ਪਦ ਅਰਥਤੂੰ। ਵਿਆਕਰਣਪੜਨਾਂਵ, ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਤੂੰ; ਪ੍ਰਾਕ੍ਰਿਤ - ਤੁਮ; ਸੰਸਕ੍ਰਿਤ - ਤਵਮ੍ (त्वम् - ਤੂੰ, ਤੇਰਾ)।    ਤੁਸਿ ਪਦ ਅਰਥਤੁੱਸ ਕੇ, ਤਰੁੱਠ ਕੇ, ਖੁਸ਼ ਹੋ ਕੇ। ਵਿਆਕਰਣਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)। ਵਿਉਤਪਤੀਸਿੰਧੀ - ਤੁਸਣੁ (ਖੁਸ਼ ਹੋਣਾ); ਅਪਭ੍ਰੰਸ਼/ਪ੍ਰਾਕ੍ਰਿਤ - ਤੁੱਸਇ/ਤੂੱਸਇ; ਪਾਲੀ - ਤੁੱਸਤਿ (ਸੰਤੁਸ਼ਟ ਹੈ, ਖੁਸ਼ ਹੈ); ਸੰਸਕ੍ਰਿਤ - ਤੁਸ਼ਯਤਿ (तुष्यति - ਸ਼ਾਂਤ ਹੁੰਦਾ ਹੈ, ਸੰਤੁਸ਼ਟ ਹੈ, ਖੁਸ਼ ਹੈ)। ਦੇਵਹਿ ਪਦ ਅਰਥ(ਤੂੰ) ਦੇਂਦਾ ਹੈਂ। ਵਿਆਕਰਣਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਬ੍ਰਜ - ਦੇਵਏ; ਅਪਭ੍ਰੰਸ਼ - ਦੇਉਇ; ਪ੍ਰਾਕ੍ਰਿਤ - ਦਇਈ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)। ਕਰਹਿ ਪਦ ਅਰਥ(ਤੂੰ) ਕਰਦਾ ਹੈਂ। ਵਿਆਕਰਣਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਕਰਹਿ/ਕਰਇ; ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)। ਪਸਾਉ ਪਦ ਅਰਥ(੧) ਪ੍ਰਸਾਦ, ਕਿਰਪਾ86 (੨) ਪਸਾਰਾ। ਵਿਆਕਰਣਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀ(੧) ਅਪਭ੍ਰੰਸ਼ - ਪਸਾਉ; ਪ੍ਰਾਕ੍ਰਿਤ - ਪਸਾਯ; ਸੰਸਕ੍ਰਿਤ - ਪ੍ਰਸਾਦਹ (प्रसाद: - ਕਿਰਪਾ)।
(੨) ਸੰਸਕ੍ਰਿਤ - ਪਸਾਰ (पसार - ਫੈਲਾਅ, ਵਾਧਾ)।

ਤੂੰ ਪਦ ਅਰਥਤੂੰ। ਵਿਆਕਰਣਪੜਨਾਂਵ, ਕਰਤਾ ਕਾਰਕ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਤੂੰ; ਪ੍ਰਾਕ੍ਰਿਤ - ਤੁਮ; ਸੰਸਕ੍ਰਿਤ - ਤਵਮ੍ (त्वम् - ਤੂੰ, ਤੇਰਾ)। ਜਾਣੋਈ ਪਦ ਅਰਥਜਾਣਨਹਾਰ ਹੈਂ, ਜਾਣਨ ਵਾਲਾ ਹੈਂ। ਵਿਆਕਰਣਕਰਤਰੀ ਵਾਚਕ ਕਿਰਦੰਤ (ਵਿਸ਼ੇਸ਼ਣ ਤੂੰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਜਾਣੋਈ; ਅਪਭ੍ਰੰਸ਼ - ਜਾਣੁਇ; ਪ੍ਰਾਕ੍ਰਿਤ - ਜਾਣਇ; ਸੰਸਕ੍ਰਿਤ - ਜਾਨਾਤਿ (जानाति - ਜਾਣਦਾ ਹੈ)। ਸਭਸੈ ਪਦ ਅਰਥਸਭਸ ਦਾ, ਸਾਰਿਆਂ ਦਾ। ਵਿਆਕਰਣਪੜਨਾਂਵ, ਸੰਬੰਧ ਕਾਰਕ; ਅਨ ਪੁਰਖ, ਪੁਲਿੰਗ, ਬਹੁਵਚਨ। ਵਿਉਤਪਤੀਬ੍ਰਜ - ਸਭਸੇ; ਅਪਭ੍ਰੰਸ਼ - ਸਭਾਸੈ/ਸੱਭ; ਪ੍ਰਾਕ੍ਰਿਤ - ਸੱਵ/ਸੱਬ; ਸੰਸਕ੍ਰਿਤ - ਸਰਵ (सर्व - ਸਭ, ਹਰ ਕੋਈ)।    ਦੇ ਪਦ ਅਰਥਦੇ ਕੇ। ਵਿਆਕਰਣਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)। ਵਿਉਤਪਤੀਪੁਰਾਤਨ ਪੰਜਾਬੀ/ਬ੍ਰਜ - ਦੇ; ਅਪਭ੍ਰੰਸ਼ - ਦੇਇ (ਦੇ ਕੇ); ਪ੍ਰਾਕ੍ਰਿਤ - ਦੇਇ; ਪਾਲੀ - ਦਦਾਤਿ; ਸੰਸਕ੍ਰਿਤ - ਦਦਾਤਿ (ददाति - ਦਿੰਦਾ ਹੈ)। ਲੈਸਹਿ ਪਦ ਅਰਥ(ਤੂੰ) ਲੈ ਲੈਂਦਾ ਹੈਂ। ਵਿਆਕਰਣਕਿਰਿਆ, ਵਰਤਮਾਨ ਕਾਲ; ਮਧਮ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਲੈਸਹਿ; ਅਪਭ੍ਰੰਸ਼ - ਲੇਸਇ (ਲਵੇਗਾ); ਪ੍ਰਾਕ੍ਰਿਤ - ਲਹਇ/ਲਹੇਇ/ਲਭਇ (ਲੈਂਦਾ ਹੈ); ਪਾਲੀ - ਲਭਤਿ (ਪ੍ਰਾਪਤ ਕਰਦਾ ਹੈ); ਸੰਸਕ੍ਰਿਤ - ਲਭਤੇ (लभते - ਫੜਦਾ ਹੈ, ਲੈਂਦਾ ਹੈ)। ਜਿੰਦੁ ਪਦ ਅਰਥਜਿੰਦ/ਜਾਨ, ਜੀਵਨ ਸੱਤਾ। ਵਿਆਕਰਣਨਾਂਵ, ਕਰਮ ਕਾਰਕ; ਇਸਤਰੀ ਲਿੰਗ, ਇਕਵਚਨ । ਵਿਉਤਪਤੀਸਿੰਧੀ - ਜਿੰਦੁ; ਫ਼ਾਰਸੀ - ਜ਼ਿੰਦ (ਰੂਹ, ਜਿੰਦੜੀ)। 87 ਕਵਾਉ ਪਦ ਅਰਥਬੋਲ, ਹੁਕਮ। ਵਿਆਕਰਣਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ - ਕਵਾਉ/ਕੁਆਉ; ਲਹਿੰਦੀ - ਕੋ (ਰੌਲਾ), ਕੁਆਵਣ (ਸੱਦਣਾ/ਬੁਲਾਉਣਾ); ਪ੍ਰਾਕ੍ਰਿਤ - ਕਵਾ (ਬੋਲਣਾ), ਕਵਇ (ਰੌਲਾ ਪਾਉਂਦਾ ਹੈ); ਸੰਸਕ੍ਰਿਤ - ਕਵਾ (कवा - ਚੀਕ), ਕਵਤੇ (कवते - ਚੀਕ ਮਾਰਦਾ ਹੈ/ਪੁਕਾਰਦਾ ਹੈ)। 88
ਕਰਿ ਪਦ ਅਰਥ(ਆਸਣ) ਕਰ ਕੇ, (ਆਸਣ) ਲਾ ਕੇ/ਜਮਾ ਕੇ; (ਵਿਆਪਕ) ਹੋ ਕੇ। ਵਿਆਕਰਣਪੂਰਬ ਪੂਰਣ ਕਿਰਦੰਤ (ਕਿਰਿਆ ਵਿਸ਼ੇਸ਼ਣ)। ਵਿਉਤਪਤੀਪੁਰਾਤਨ ਪੰਜਾਬੀ/ਅਪਭ੍ਰੰਸ਼ - ਕਰਿ (ਕਰ ਕੇ); ਪ੍ਰਾਕ੍ਰਿਤ - ਕਰਿਇ; ਸੰਸਕ੍ਰਿਤ - ਕਰੋਤਿ (करोति - ਕਰਦਾ ਹੈ)। ਆਸਣੁ ਪਦ ਅਰਥਆਸਣ, ਬੈਠਣ ਦਾ ਅਸਥਾਨ; ਵਿਆਪਕ (ਹੋ ਕੇ)। ਵਿਆਕਰਣਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਸਿੰਧੀ - ਆਸਣੁ (ਬੈਠਣ ਵਾਲਾ ਕਪੜਾ, ਆਸਣ); ਪ੍ਰਾਕ੍ਰਿਤ - ਆਸਣ; ਪਾਲੀ - ਆਸਨ/ਆਸਨਕ (ਆਸਣ); ਸੰਸਕ੍ਰਿਤ - ਆਸਨ (आसन - ਬੈਠਣਾ, ਆਸਣ)। ਡਿਠੋ ਪਦ ਅਰਥਡਿਠਾ, ਦੇਖਿਆ। ਵਿਆਕਰਣਕਿਰਿਆ, ਭੂਤ ਕਾਲ; ਅਨ ਪੁਰਖ, ਪੁਲਿੰਗ, ਇਕਵਚਨ। ਵਿਉਤਪਤੀਸਿੰਧੀ - ਡਿਠੋ (ਦੇਖਿਆ); ਅਪਭ੍ਰੰਸ਼ - ਦਿਟ੍ਠ; ਪ੍ਰਾਕ੍ਰਿਤ - ਦਟ੍ਠ/ਦਿਟ੍ਠ/ਦੇਟ੍ਠ; ਪਾਲੀ - ਦਿਟ੍ਠ; ਸੰਸਕ੍ਰਿਤ - ਦ੍ਰਿ੍ਸ਼੍ਟ (दृष्ट - ਦੇਖਿਆ)। ਚਾਉ ਪਦ ਅਰਥਚਾਉ (ਕਰਕੇ), ਉਤਸ਼ਾਹ (ਧਾਰਨ ਕਰ ਕੇ); ਚਾਅ ਨਾਲ। ਵਿਆਕਰਣਨਾਂਵ, ਕਰਮ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਬ੍ਰਜ/ਅਪਭ੍ਰੰਸ਼ - ਚਾਉ; ਪ੍ਰਾਕ੍ਰਿਤ - ਚਾਹ; ਸੰਸਕ੍ਰਿਤ - ਇਚ੍ਸ਼ਾ (इच्छा - ਇੱਛਾ, ਰੁਚੀ)। ॥੧॥ ਪਦ ਅਰਥਪਹਿਲੀ ਪਉੜੀ ਸੰਪੂਰਨ।


Under Development

ਹੇ ਕਰਤਾਪੁਰਖ! ਪਹਿਲਾਂ, ਤੂੰ ਆਪ ਹੀ ਆਪਣੇ ਆਪ ਨੂੰ ਸਾਜਿਆ ਤੇ ਆਪ ਹੀ ਆਪਣਾ ਨਾਮ-ਰੂਪ ਬਣਾਇਆ।79
ਫਿਰ, ਤੂੰ ਸ੍ਰਿਸ਼ਟੀ ਸਾਜੀ ਤੇ ਸਾਜੀ ਹੋਈ ਸ੍ਰਿਸ਼ਟੀ ਵਿਚ ਵਿਆਪਕ ਹੋ ਕੇ (ਆਸਣ ਲਾ ਕੇ) ਆਪਣੀ ਰਚਨਾ ਅਥਵਾ ਆਪਣੇ ਚੋਜ-ਪਸਾਰੇ ਨੂੰ ਚਾਅ ਨਾਲ ਵੇਖਿਆ।
ਸ੍ਰਿਸ਼ਟੀ ਅਤੇ ਉਸ ਦੇ ਜੀਵਾਂ ਨੂੰ ਰਚਣ ਵਾਲਾ ਕਰਤਾ ਅਤੇ ਉਨ੍ਹਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਵੀ ਤੂੰ ਆਪ ਹੀ ਹੈਂ। ਤੂੰ ਆਪ ਹੀ ਤਰੁੱਠ ਕੇ ਜੀਵਾਂ ਨੂੰ ਦਾਤਾਂ ਦੇਂਦਾ, ਉਨ੍ਹਾਂ ‘ਤੇ ਕਿਰਪਾ ਕਰਦਾ ਤੇ ਸ੍ਰਿਸ਼ਟੀ ਦਾ ਪਸਾਰਾ ਕਰਦਾ ਹੈਂ।
ਤੂੰ ਸਾਰਿਆਂ ਦਾ ਜਾਣਨਹਾਰ ਹੈਂ; ਅਉਧ ਪੁੱਗ ਜਾਣ ‘ਤੇ ਤੂੰ ਆਪ ਹੀ ਆਪਣੇ ਹੁਕਮ ਅਨੁਸਾਰ ਉਨ੍ਹਾਂ ਦੀ ਜਾਨ ਲੈ ਲੈਂਦਾ ਹੈ।80
ਇਸ ਪ੍ਰਕਾਰ ਤੂੰ ਆਪਣੀ ਸਾਜੀ ਹੋਈ ਸ੍ਰਿਸ਼ਟੀ ਵਿਚ ਆਸਣ ਲਾ ਕੇ ਉਸ ਦੇ ਹਰ ਵਰਤਾਰੇ ਨੂੰ ਉਤਸ਼ਾਹ ਨਾਲ ਵੇਖ ਰਿਹਾ ਹੈਂ।

(ਤੂੰ) ਆਪ ਹੀ (ਆਪਣੇ) ਆਪ ਨੂੰ ਸਾਜਿਆ, ਆਪ ਹੀ (ਆਪਣੇ)ਨਾਮ ਨੂੰ ਰਚਿਆ।
ਦੂਜੀ, (ਤੇਰੇ ਦੁਆਰਾ) ਕੁਦਰਤ ਸਾਜੀ ਗਈ, (ਤੇ ਉਸ ਵਿਚ) ਆਸਣ ਲਾ ਕੇ (ਤੂੰ) ਦੇਖਿਆ ਚਾਉ ਕਰ ਕੇ।
ਦੇਣ ਵਾਲਾ (ਤੇ) ਕਰਨ ਵਾਲਾ ਤੂੰ ਆਪ ਹੀ (ਹੈਂ; ਤੂੰ ਆਪ ਹੀ) ਤਰੁੱਠ ਕੇ ਦੇਂਦਾ (ਤੇ) ਪ੍ਰਸਾਦ ਅਥਵਾ ਪਸਾਰਾ ਕਰਦਾ ਹੈਂ।
ਤੂੰ ਸਾਰਿਆਂ ਦਾ ਜਾਣਨਹਾਰ ਹੈਂ; (ਆਪਣਾ) ਹੁਕਮ ਦੇ ਕੇ (ਤੂੰ) ਜਿੰਦ ਲੈ ਲੈਂਦਾ ਹੈਂ।
ਆਸਣ ਲਾ ਕੇ (ਤੂੰ) ਦੇਖਿਆ ਚਾਉ ਕਰ ਕੇ।

ਇਸ ਪਉੜੀ ਵਿਚ ਇਕੋ ਜਿਹੀ ਸੰਰਚਨਾਤਮਕ ਬਣਤਰ ਅਤੇ ਵਿਆਕਰਣਕ ਰੂਪਾਕਾਰ ਵਾਲੇ ਸ਼ਬਦਾਂ ਦੀ ਵਰਤੋਂ ਇਕ ਖ਼ਾਸ ਨਾਦ-ਗਤ ਅਤੇ ਅਰਥ-ਗਤ ਸੁੰਦਰਤਾ ਉਤਪੰਨ ਕਰ ਰਹੀ ਹੈ।89 ਪਹਿਲੀ ਤੁਕ ਵਿਚ ‘ਸਾਜਿਓ’, ‘ਰਚਿਓ’ ਅਤੇ ਤੀਜੀ-ਚਉਥੀ ਤੁਕ ਵਿਚ ‘ਦੇਵਹਿ’, ‘ਕਰਹਿ’ ਤੇ ‘ਲੈਸਹਿ’ ਸ਼ਬਦ ਇਕ ਪਾਸੇ ਪਉੜੀ ਵਿਚ ਇਕ ਵਿਸ਼ੇਸ਼ ਲੈਅ ਪੈਦਾ ਕਰ ਰਹੇ ਹਨ, ਤਾਂ ਦੂਜੇ ਪਾਸੇ, ਕਰਤਾਪੁਰਖ ਦੀਆਂ ਅਨੰਤ ਅਤੇ ਸਦੀਵੀ ਸ਼ਕਤੀਆਂ ਵੱਲ ਸੰਕੇਤ ਵੀ ਕਰ ਰਹੇ ਹਨ। “ਤੂੰ ਸਿਰਜਨਹਾਰ ਹੈਂ (ਸਾਜਿਓ), ਰਚੈਤਾ ਹੈਂ (ਰਚਿਓ), ਸਾਰੀਆਂ ਦਾਤਾਂ ਬਖਸ਼ਣ ਵਾਲਾ ਹੈਂ (ਦੇਵਹਿ), ਸ਼੍ਰਿਸਟੀ ਦਾ ਕਰਤਾ ਹੈਂ (ਕਰਹਿ), ਅਤੇ ਅੰਤ ਵਿਚ ਸਭ-ਕੁਝ ਵਾਪਸ ਵੀ ਲੈ ਲੈਂਦਾ ਹੈਂ (ਲੈਸਹਿ)।” ਇਨ੍ਹਾਂ ਸ਼ਬਦਾਂ ਰਾਹੀਂ ਕਰਤਾਪੁਰਖ ਦੀਆਂ ਅਸੀਮ ਅਤੇ ਵਿਆਪਕ ਸ਼ਕਤੀਆਂ ਨੂੰ ਪ੍ਰਗਟਾਇਆ ਗਿਆ ਹੈ।

ਤੀਜੀ ਅਤੇ ਚਉਥੀ ਤੁਕ ਵਿਚ ‘ਪਸਾਉ’ ਅਤੇ ‘ਕਵਾਉ’ ਦੀ ਵਰਤੋਂ ਹੈ, ਜੋ ਪ੍ਰਭੂ ਦੀਆਂ ਦੋ ਹੋਰ ਸ਼ਕਤੀਆਂ ‘ਕਿਰਪਾ/ਪਸਾਰਾ ਕਰਨਾ’ ਅਤੇ ‘ਹੁਕਮ ਦੇਣਾ’ ਵੱਲ ਇਸ਼ਾਰਾ ਹੈ। ਪਹਿਲੀ ਅਤੇ ਦੂਜੀ ਤੁਕ ਵਿਚ ‘ਨਾਉ’ ਅਤੇ ‘ਚਾਉ’ ਦਾ ਪ੍ਰਯੋਗ ਵੀ ਪ੍ਰਭੂ ਦੇ ‘ਨਾਮ’ ਅਤੇ ਆਪਣੀ ਰਚੀ ਸ੍ਰਿਸ਼ਟੀ ਪ੍ਰਤੀ ਉਸ ਦੇ ‘ਚਾਅ’ ਨੂੰ ਪ੍ਰਗਟ ਕਰਦਾ ਹੈ।

ਤੀਜੀ ਤੁਕ ਦੇ ਪਹਿਲੇ ਅੱਧ ਵਿਚ ‘ਦਾਤਾ’ ਅਤੇ ‘ਕਰਤਾ’ ਸ਼ਬਦ ਵਰਤੇ ਗਏ ਹਨ ਤੇ ਉਸੇ ਕ੍ਰਮ ਵਿਚ ਇਸ ਦੇ ਦੂਜੇ ਅੱਧ ਵਿਚ ਇਨ੍ਹਾਂ ਨਾਲ ਸੰਬੰਧਤ ਦੋ ਕਿਰਿਆਵਾਂ ‘ਦੇਵਹਿ’ ਅਤੇ ‘ਕਰਹਿ’ ਦਾ ਪ੍ਰਯੋਗ ਵੀ ਵਿਸ਼ੇਸ਼ ਹੈ।90 ਅਸਲ ਵਿਚ ਇਹ ਸਾਰੇ ਸ਼ਬਦ ਪ੍ਰਭੂ ਦੀਆਂ ਵਿਲੱਖਣ ਸ਼ਕਤੀਆਂ ਨੂੰ ਪ੍ਰਗਟ ਕਰਦੇ ਹਨ। ਇਨ੍ਹਾਂ ਦੀ ਸਰੂਪ-ਗਤ ਸਮਾਨਤਾ ਪ੍ਰਭੂ ਦੀਆਂ ਇਨ੍ਹਾਂ ਸ਼ਕਤੀਆਂ ਦੀ ਇਕ-ਰੂਪਤਾ ਅਤੇ ਇਨ੍ਹਾਂ ਪ੍ਰਤੀ ਇਕਾਗਰ ਭਾਵ ਨੂੰ ਦਰਸਾਉਂਦੀ ਹੈ।

‘ਕਰਿ ਆਸਣੁ ਡਿਠੋ ਚਾਉ’ ਤੁਕ ਦਾ ਪ੍ਰਯੋਗ ਵੀ ਅਤਿਅੰਤ ਸਿਰਜਨਾਤਮਕ ਹੈ। ਕਰਤਾਪੁਰਖ ਨੂੰ ਆਪਣੀ ਰਚਨਾ ਪ੍ਰਤੀ ਲਗਾਵ ਹੈ ਅਤੇ ਉਹ ਰਚਨਾ ਵਿਚ ਬਿਰਾਜਮਾਨ ਹੋ ਕੇ ਬੜੇ ਚਾਅ ਨਾਲ ਇਸ ਦੇ ਸਾਰੇ ਕਾਰ-ਵਿਹਾਰ ਨੂੰ ਵੇਖ ਰਿਹਾ ਹੈ। ਇਥੇ ਇਕ ਸਹਿਜ ਉਕਤੀ ਰਾਹੀਂ ਪ੍ਰਭੂ ਵੱਲੋਂ ਕੁਦਰਤ ਵਿਚ ਹਾਜ਼ਰ-ਨਾਜ਼ਰ ਰਹਿਣ ਦੇ ਭਾਵ ਨੂੰ ਪ੍ਰਗਟਾਇਆ ਗਿਆ ਹੈ। ‘ਕਿਸੇ ਹੋਰ ਉਕਤੀ ਰਾਹੀਂ ਕਿਸੇ ਹੋਰ ਭਾਵ ਨੂੰ ਪ੍ਰਗਟ ਕਰਨ ਕਾਰਣ’ ਇਥੇ ‘ਅਨਯੋਕਤੀ ਅਲੰਕਾਰ’91 ਆਇਆ ਹੈ।

ਪਉੜੀ ਦੇ ਅੰਤ ਵਿਚ ਇਸੇ ਤੁਕ ਦਾ ਦੂਜੀ ਵਾਰੀ ਪ੍ਰਯੋਗ ਹੋਇਆ ਹੈ।92 ਇਸ ਦੁਹਰਾਉ ਰਾਹੀਂ ਇਹ ਦੁਬਾਰਾ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਭੂ ਹੀ ਸ਼੍ਰਿਸ਼ਟੀ ਦਾ ਸਿਰਜਕ ਹੈ, ਉਹ ਸਾਰੀ ਕੁਦਰਤ ਵਿਚ ਸਮਾਇਆ ਹੋਇਆ ਹੈ ਅਤੇ ਸ੍ਰਿਸ਼ਟੀ ਦਾ ਸਾਰਾ ਸਿਲਸਿਲਾ ਉਸ ਦੇ ਹੁਕਮ ਅਧੀਨ ਹੀ ਚਲਦਾ ਹੈ।

ਇਸ ਪਉੜੀ ਦਾ ਮਾਤਰਾ ਵਿਧਾਨ ੧੪+੧੩ (ਪਹਿਲੀ ਤੁਕ), ੧੩+੧੩ (ਦੂਜੀ ਤੁਕ), ੧੩+੧੩ (ਤੀਜੀ ਤੁਕ), ੧੩+੧੩ (ਚਉਥੀ ਤੁਕ) ਹੈ। ਪੰਜਵੀ ਤੁਕ ਵਿਚ ੧੩ ਮਾਤਰਾਵਾਂ ਹਨ।

Learn more at gurugranthsahib.sikhri.org