Choose Language: English ਪੰਜਾਬੀ

Var

‘Var’ is a heroic poetic form, similar to a ballad, written in stanzas (pauris).42 According to the Mahān Kosh: “Var is a composition that describes war. The meaning of the word ‘var’ has become pauri (ni:shreni/nisheni/nishani) chand also, because poets have mostly used this chand to sing praises of the valor of warriors.”

In old Panjabi literature, the subject of vars is generally focused on worldly rule and the struggle for material wealth. Although vars written in the Guru Granth Sahib bring other subjects within their expansive scope, they fundamentally focus on the internal struggle of virtues and vices within the human mind, in a quest to become Divine-like. At the same time, these vars, while praising the Divine-existence, also praise the Truth-seeking travelers and the Guru, their mentor on this path.

In their original form, vars recorded in Guru Granth Sahib were written only in the form of pauris. During the compilation of the Guru Granth Sahib, Guru Arjan Sahib added appropriate saloks with the pauris of each var, while maintaining the central message of the pauris (usually expressed in their last line). Those saloks that did not match the central message of any pauri were recorded on pages 1410-1426 under the title ‘salok vārāṁ te vadhīk’ (saloks beyond the vars).

Information given at the beginning of a var about its creator, mahal (e.g., mahalā 1), is actually an indicator of the creator of all of the pauris in that var. Wherever a pauri by another mahal is used, it is indicated through an appropriate title (e.g., pauri m: 5).

There are twenty-two vars included in the Guru Granth Sahib. Out of these, two vars43 contain only pauris and no salok. In the rest of the twenty vars, saloks accompanying the pauris that are either of the same mahal or another were added by Guru Arjan Sahib at the time of Adi Granth’s compilation. Usually these saloks (accompanying a pauri), are two or more in number.

In a var, saloks appear before the pauri. The number recorded at the end of each pauri indicates only the number of pauris (in a var), and not the number of saloks. For this reason, numbers counting the pauris (in a var) remain in sequential order from the beginning to the end, while the numbers counting saloks are limited to their respective pauris. The numbers accompanying saloks restart (from 1) with every new pauri.44

ਵਾਰ

‘ਵਾਰ’ ਪਉੜੀਆਂ ਵਿਚ ਰਚਿਆ ਬੀਰ ਰਸ ਪ੍ਰਧਾਨ ਕਾਵਿ ਰੂਪਾਕਾਰ ਹੈ।33 ਮਹਾਨ ਕੋਸ਼ ਅਨੁਸਾਰ: “ਵਾਰ ਤੋਂ ਭਾਵ ਹੈ ਅਜਿਹੀ ਰਚਨਾ, ਜਿਸ ਵਿਚ ਯੁਧ ਸੰਬੰਧੀ ਵਰਣਨ ਹੋਵੇ। ਵਾਰ ਸ਼ਬਦ ਦਾ ਅਰਥ ਪਉੜੀ (ਨਿ:ਸ਼੍ਰੇਣੀ/ਨਿਸ਼ੇਨੀ/ਨਿਸ਼ਾਨੀ) ਛੰਦ ਵੀ ਹੋ ਗਿਆ ਹੈ, ਕਿਉਂਕਿ ਜੋਧਿਆਂ ਦੀ ਸੂਰਬੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿਚ ਲਿਖਿਆ ਹੈ।”

ਪੁਰਾਤਨ ਪੰਜਾਬੀ ਸਾਹਿਤ ਵਿਚ ਪ੍ਰਾਪਤ ਵਾਰਾਂ ਦਾ ਵਿਸ਼ਾ-ਵਸਤੂ ਜ਼ਿਆਦਾਤਰ ਦੁਨਿਆਵੀ ਰਾਜ ਅਤੇ ਧਨ-ਪਦਾਰਥ ਦੀ ਪ੍ਰਾਪਤੀ ਲਈ ਸੰਘਰਸ਼ ਹੀ ਹੈ। ਗੁਰਮਤਿ ਪਰੰਪਰਾ ਦੇ ਅੰਤਰਗਤ ਸਿਰਜੀਆਂ ਗਈਆਂ ਵਾਰਾਂ ਬੇਸ਼ਕ ਅਨੇਕ ਵਿਸ਼ਿਆਂ ਨੂੰ ਆਪਣੇ ਦਾਇਰੇ ਵਿਚ ਲੈਂਦੀਆਂ ਹਨ, ਪਰ ਮੂ਼ਲ ਰੂਪ ਵਿਚ ਰੂਹਾਨੀਅਤ ਦੀ ਪ੍ਰਾਪਤੀ ਲਈ ਮਨੁਖੀ ਮਨ ਅੰਦਰ ਚੱਲ ਰਹੇ ਨੇਕੀ ਤੇ ਬਦੀ ਦੇ ਘੋਲ ਨੂੰ ਹੀ ਆਪਣਾ ਵਿਸ਼ਾ-ਵਸਤੂ ਬਣਾਉਂਦੀਆਂ ਹਨ। ਇਸ ਦੇ ਨਾਲ ਹੀ ਇਲਾਹੀ ਹੋਂਦ ਦੀ ਸਿਫਤਿ-ਸਾਲਾਹ ਕਰਦੀਆਂ ਇਹ ਵਾਰਾਂ ਸਤਿ-ਮਾਰਗ ਦੇ ਪਾਂਧੀ ਅਤੇ ਇਸ ਮਾਰਗ ਵਿਚ ਉਸ ਦੇ ਮਦਦਗਾਰ, ਗੁਰੂ, ਦੀ ਉਸਤਤਿ ਵੀ ਕਰਦੀਆਂ ਹਨ।

ਮੂਲ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਦੀ ਰਚਨਾ ਕੇਵਲ ਪਉੜੀਆਂ ਦੇ ਰੂਪ ਵਿਚ ਹੋਈ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰੂ ਅਰਜਨ ਸਾਹਿਬ ਨੇ ਪਉੜੀਆਂ ਦੇ ਕੇਂਦਰੀ ਭਾਵ, ਜੋ ਕਿ ਜ਼ਿਆਦਾਤਰ ਪਉੜੀ ਦੀ ਅਖੀਰਲੀ ਤੁਕ ਵਿਚ ਹੈ, ਨੂੰ ਮੁਖ ਰਖ ਕੇ ਪਉੜੀਆਂ ਦੇ ਨਾਲ ਢੁਕਵੇਂ ਸਲੋਕ ਵੀ ਦਰਜ ਕਰ ਦਿਤੇ। ਜੋ ਸਲੋਕ ਵਾਰਾਂ ਵਿਚ ਸਮਾਅ ਨਾ ਸਕੇ, ਉਨ੍ਹਾਂ ਨੂੰ ਪੰਨਾ ੧੪੧੦-੧੪੨੬ ਉਪਰ 'ਸਲੋਕ ਵਾਰਾਂ ਤੇ ਵਧੀਕ' ਸਿਰਲੇਖ ਅਧੀਨ ਅੰਕਤ ਕਰ ਦਿਤਾ ਗਿਆ।

ਵਾਰ ਦੇ ਅਰੰਭ ਵਿਚ ਉਸ ਦੇ ਰਚਣਹਾਰ ਮਹਲੇ ਬਾਰੇ ਦਿਤੀ ਸੂਚਨਾ (ਮਹਲਾ ੧, ਮਹਲਾ ੫ ਆਦਿ) ਅਸਲ ਵਿਚ ਉਸ ਵਾਰ ਦੀਆਂ ਸਮੁੱਚੀਆਂ ਪਉੜੀਆਂ ਦੇ ਰਚਣਹਾਰ (ਕਰਤਾ) ਦੀ ਲਖਾਇਕ ਹੈ। ਜਿਥੇ ਕਿਤੇ ਕੋਈ ਪਉੜੀ ਕਿਸੇ ਹੋਰ ਮਹਲੇ ਦੀ ਹੋਵੇ, ਉਥੇ ਉਸ ਪਉੜੀ ਦੇ ਨਾਲ ਵਖਰੀ ਸੂਚਨਾ (ਪਉੜੀ ਮ: ੫ ਆਦਿ) ਦਿਤੀ ਹੋਈ ਮਿਲਦੀ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਕੁਲ ੨੨ ਵਾਰਾਂ ਸ਼ਾਮਲ ਹਨ। ਇਨ੍ਹਾਂ ਵਿਚੋਂ ਦੋ ਵਾਰਾਂ34 ਵਿਚ ਕੇਵਲ ਪਉੜੀਆਂ ਹੀ ਹਨ, ਸਲੋਕ ਕੋਈ ਨਹੀਂ ਹੈ। ਬਾਕੀ ੨੦ ਵਾਰਾਂ ਦੀਆਂ ਪਉੜੀਆਂ ਦੇ ਨਾਲ ਮਿਲਦੇ ਵਖ-ਵਖ ਮਹਲਿਆਂ ਦੇ ਜਾਂ ਉਸੇ ਮਹਲੇ ਦੇ ਸਲੋਕ ਗੁਰੂ ਅਰਜਨ ਸਾਹਿਬ ਨੇ ਆਦਿ ਬੀੜ ਦੀ ਸੰਪਾਦਨਾ ਵੇਲੇ ਸ਼ਾਮਲ ਕੀਤੇ। ਇਨ੍ਹਾਂ ਸਲੋਕਾਂ ਦੀ ਗਿਣਤੀ ਆਮ ਕਰਕੇ ੨ ਜਾਂ ਉਸ ਤੋਂ ਵੱਧ ਪ੍ਰਾਪਤ ਹੁੰਦੀ ਹੈ।

ਵਾਰਾਂ ਵਿਚ ਪਹਿਲਾਂ ਸਲੋਕ ਆਉਂਦੇ ਹਨ ਅਤੇ ਫਿਰ ਪਉੜੀ। ਹਰੇਕ ਪਉੜੀ ਦੇ ਅਖੀਰ ਵਿਚ ਦਿਤਾ ਹੋਇਆ ਅੰਕ ਕੇਵਲ ਪਉੜੀਆਂ ਦੀ ਗਿਣਤੀ ਦਾ ਹੀ ਸੂਚਕ ਹੈ, ਸਲੋਕਾਂ ਦੀ ਗਿਣਤੀ ਦਾ ਨਹੀਂ। ਇਸੇ ਲਈ, ਪਉੜੀਆਂ ਦਾ ਗਣਨ-ਅੰਕ ਸ਼ੁਰੂ ਤੋਂ ਅਖੀਰ ਤਕ ਕ੍ਰਮਵਾਰ (੧, ੨, ੩, ੪…) ਚਲਦਾ ਹੈ, ਜਦਕਿ ਸਲੋਕਾਂ ਦਾ ਅੰਕ ਉਸ ਪਉੜੀ ਤਕ ਹੀ ਸੀਮਤ ਰਹਿੰਦਾ ਹੈ। ਨਵੀਂ ਪਉੜੀ ਦੇ ਨਾਲ ਅੰਕਤ ਸਲੋਕਾਂ ਦੀ ਗਿਣਤੀ ਫਿਰ ਨਵੇਂ ਸਿਰਿਓਂ (੧ ਤੋਂ) ਅਰੰਭ ਹੁੰਦੀ ਹੈ।”35

Learn more at gurugranthsahib.sikhri.org