‘Salok’ is a poetic form, literally meaning ‘praise.’ In Sanskrit, chands (anushṭup - अनुष्टुप्) are written under the title ‘salok.’ Due to the prominence of compositions based on letters (varṇak-chand) in Sanskrit, this chand was also used under the varṇak system. As popular pronunciation of the language evolved, over time, varṇak chand also gave way to compositions based on the poetic meter (mātrik chand). In Prakrit, the systemic approach towards chand was replaced by the usage of a single title (salok) for different types of chands. The transition of salok into poetic forms such as ‘gāthā’ in Prakrit and ‘dohā’ in Apabhransh is a testimony to that.
The poetic form ‘salok’ has enjoyed a special place in medieval literature. In the Devanagari and Gurmukhi writings of the medieval period, there is broad usage of ‘dohā’ chand under the title salok. The same holds true even in the Guru Granth Sahib. For example, the saloks (first and second) appearing with the first pauri of Asa Ki Var have also been written in ‘dohā’ chand, even though there is no uniformity in the meter. This is primarily because in the Guru Granth Sahib, the message supersedes specific poetic restrictions. Bhai Kahn Singh, the author of ‘Gur Chand Divākar’ has indicated the use of saloks in poetic genres such as ‘upmān, anushṭup, sarsī, saloks in the form of dohā,’ etc.
Saloks ranging from one to twenty-six lines can be found in the Guru Granth Sahib, although most of the saloks are two lines long. It is clear from the diversity visible in the number of lines in the saloks that, in the Guru Granth Sahib, meaning and message take priority over maintaining structure.
‘ਸਲੋਕ’ ਇਕ ਕਾਵਿ ਰੂਪਾਕਾਰ ਹੈ, ਜਿਸ ਦਾ ਸ਼ਾਬਦਕ ਅਰਥ ਹੈ ‘ਉਸਤਤਿ’। ਸੰਸਕ੍ਰਿਤ ਵਿਚ ਅਨੁਸ਼ਟੁਪ੍ (अनुष्टुप्) ਛੰਦ ‘ਸ਼ਲੋਕ’ ਨਾਂ ਹੇਠ ਰਚੇ ਜਾਂਦੇ ਸਨ। ਵਰਣਕ-ਛੰਦਾਂ ਦੀ ਪ੍ਰਧਾਨਤਾ ਹੋਣ ਕਾਰਣ, ਇਹ ਛੰਦ ਵੀ ਵਰਣਕ ਪ੍ਰਬੰਧ ਵਿਚ ਵਰਤਿਆ ਜਾਂਦਾ ਸੀ। ਸਮੇਂ ਦੇ ਵੇਗ ਨਾਲ, ਲੋਕ-ਕੰਠ ਦੀ ਕਰਵਟ ਨੇ ਜਿਥੇ ਭਾਸ਼ਾਈ-ਵਿਕਾਸ ਦੇ ਪੜਾਅ ਨੂੰ ਪ੍ਰਭਾਵਤ ਕੀਤਾ, ਉਥੇ ਵਰਣਕ ਦੀ ਥਾਂ ਮਾਤਰਕ ਛੰਦਾਂ ਨੇ ਆਪਣੀ ਹੋਂਦ ਉਜਾਗਰ ਕੀਤੀ। ਇਸ ਤਰ੍ਹਾਂ, ਪ੍ਰਾਕ੍ਰਿਤਾਂ ਵਿਚ ਇਕੋ ਸਿਰਲੇਖ ‘ਸਲੋਕ’ ਹੇਠ ਕਈ ਛੰਦ ਵਰਤੋਂ ਵਿਚ ਆਉਣ ਲਗ ਪਏ। ਸਲੋਕ ਦਾ ਪ੍ਰਾਕ੍ਰਿਤਾਂ ਵਿਚ ‘ਗਾਥਾ’ ਅਤੇ ਅਪਭ੍ਰੰਸ਼ਾਂ ਵਿਚ ‘ਦੋਹਾ’ ਬਣ ਜਾਣਾ ਉਪਰੋਕਤ ਗੱਲ ‘ਤੇ ਮੁਹਰ ਲਾਉਂਦਾ ਹੈ।
ਮਧਕਾਲੀ ਸਾਹਿਤ ਵਿਚ ‘ਸਲੋਕ’ ਕਾਵਿ ਰੂਪ ਦਾ ਅਹਿਮ ਸਥਾਨ ਰਿਹਾ ਹੈ। ਇਸ ਕਾਲ ਦੀਆਂ ਦੇਵਨਾਗਰੀ ਅਤੇ ਗੁਰਮੁਖੀ ਲਿਖਤਾਂ ਵਿਚ ਸਲੋਕ ਸਿਰਲੇਖ ਅਧੀਨ ‘ਦੋਹਾ’ ਛੰਦ ਦੀ ਵਰਤੋਂ ਬਹੁਤ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵੀ ਇਹੀ ਸਥਿਤੀ ਹੈ। ਉਦਾਹਰਣ ਲਈ, ਆਸਾ ਕੀ ਵਾਰ ਦੀ ਪਹਿਲੀ ਪਉੜੀ ਨਾਲ ਆਏ ਸਲੋਕ (ਪਹਿਲਾ ਅਤੇ ਦੂਜਾ) ਵੀ ‘ਦੋਹਾ’ ਛੰਦ ਵਿਚ ਹੀ ਰਚੇ ਗਏ ਹਨ, ਭਾਵੇਂ ਕਿ ਮਾਤਰਾਵਾਂ ਦੀ ਗਿਣਤੀ ਇਕਸਾਰ ਨਹੀਂ। ਇਸ ਦਾ ਮੂਲ ਕਾਰਣ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਸਤਰੀ ਅਤੇ ਕਾਵਿਕ ਬੰਦਸ਼ਾਂ ਨਾਲੋਂ ਵਿਚਾਰ ਨੂੰ ਤਰਜੀਹ ਦਿਤੀ ਗਈ ਹੈ। ‘ਗੁਰੁ ਛੰਦ ਦਿਵਾਕਰ’ ਦੇ ਕਰਤਾ, ਭਾਈ ਕਾਨ੍ਹ ਸਿੰਘ ਨਾਭਾ, ਨੇ ਗੁਰੂ ਗ੍ਰੰਥ ਸਾਹਿਬ ਵਿਚ ‘ਉਪਮਾਨ, ਅਨੁਸ਼ਟੁਪ, ਸਰਸੀ, ਦੋਹਾ ਰੂਪ ਸਲੋਕ’ ਆਦਿ ਛੰਦਾਂ ਵਿਚ ਸਲੋਕਾਂ ਦੀ ਵਰਤੋਂ ਦਰਸਾਈ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਧੇਰੇ ਸਲੋਕ ਬੇਸ਼ਕ ਦੋ ਤੁਕੇ ਹਨ, ਪਰ ੧ ਤੋਂ ਲੈ ਕੇ ੨੬ ਤੁਕਾਂ ਵਾਲੇ ਸਲੋਕ ਵੀ ਮਿਲਦੇ ਹਨ। ਸਲੋਕਾਂ ਦੀਆਂ ਤੁਕਾਂ ਵਿਚ ਗਿਣਾਤਮਕ ਪੱਧਰ ‘ਤੇ ਪਾਈ ਜਾਂਦੀ ਇਸ ਵਿਭਿੰਨਤਾ ਤੋਂ ਵੀ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਰੂਪਾਕਾਰਕ ਬੰਧਨਾਂ ਦੀ ਥਾਂ ਭਾਵ ਨੂੰ ਪ੍ਰਧਾਨਤਾ ਦਿਤੀ ਹੈ, ਅਰਥਾਤ ਉਪਦੇਸ਼ ਨੂੰ ਮੁਖ ਰਖਿਆ ਹੈ।