Oaṅkār: the immanent One, the creative and all-pervasive Supreme Being; primal conscious Force.
Grammar1: adjective (of Oaṅkār), nominative case; masculine, singular.Oaṅkār: noun, nominative case; masculine, singular.
Etymology1: Guru Granth Sahib/Gujarati/Marathi – ੧; Oria – ʅ; Shardā – ੭; Kharoshtī – ⊺/੧; Brahmi – १/↽ (Brahmi numeral 1, denoting number/count 1).Oaṅkār: Guru Granth Sahib – oaṅ (creative and pervasive Supreme Being) + Apabhransh – ākār (form, shape); Sanskrit – ākār (आकार - shape, appearance); Braj – oṁkār (praṇav mantra/the original mantra/the sound of breathing); Sanskrit – oṅkārah/oṅkār (ओङ्कार:/ओङ्कार - sacred sound; sacred word which is uttered before and after the recital of Ved).
9 sati Meaningtrue; eternal. Grammaradjective (of nāmu), nominative case; masculine, singular. EtymologyOld Panjabi/Braj – sati; Prakrit – satta (truth, reality); Sanskrit – saty (सत्य् - truth).12 nāmu MeaningNam, Name; the name of Oankar, Identification (Nam). Grammarnoun, nominative case; masculine, singular. EtymologyApabhransh – nāmu; Prakrit – ṇām; Sanskrit – nāman (नामन् - a word denoting a name, person, place, thing etc.).13 kartā MeaningCreator. Grammaradjective (of Oaṅkār), nominative case; masculine, singular. EtymologyApabhransh – kartā; Sanskrit – kartā (कर्ता - creator/doer). purakhu Meaningbeing; manifest, pervading.14 Grammaradjective15 (of Oaṅkār), nominative case; masculine, singular. EtymologyApabhransh – purakhu; Prakrit – purus; Sanskrit – purushah (पुरुष:16 - man/male; lying in the city/body).17 nirbhaü Meaningwithout fear, fear-less. Grammaradjective (of Oaṅkār), nominative case; masculine, singular. EtymologyNegating prefix ‘nir’ + Lahndi/Sindhi/Apabhransh – bhaü; Prakrit/Pali – bhay; Sanskrit – bhay (भय - fear).18 nirvairu Meaningwithout enmity, enmity-less. Grammaradjective (of Oaṅkār), nominative case; masculine, singular. EtymologyNegating prefix ‘nir’ + Apabhransh – vair; Sanskrit – vairam (वैरम् - enmity).1 Creative and Pervasive Force (IkOankar) is unique and unparalleled. IkOankar’s4 Identification (Nam) is eternal5. IkOankar is the Creator of the entire visible and invisible creation; pervades it beyond gender.6 IkOankar is without fear; there is no other equal to IkOankar.7 IkOankar is without enmity; there is only IkOankar, no other. IkOankar is formless and beyond the influence of time. IkOankar is unborn; does not take birth or die. IkOankar is Self-Illuminated and Self-Existent; not dependent on any other source. IkOankar can only be realized through the grace of Wisdom (Guru).8
In Rag Asa, composition revealed to the First Embodiment, Guru Nanak Sahib.
In this var25, the pauris have been accompanied by saloks.26
Most of the saloks recorded in the pauris of this var are also revealed to the First Embodiment, Guru Nanak Sahib.27
The pauris of this var are to be sung to the tune of the var of ‘maimed Asraj.’
ੴ Eternal Nam3. Creator-Being. Fear-less. Enmity-less. Timeless-Form. Un-Born. Self-Illuminated. (Realized) by Guru’s grace.
Bhai Gurdas has explained the invocatory verse or the Mul Mantra thus:
ekā ikaṅkāru likhi dekhāliā. ūṛā oaṅkāru pāsi bahāliā. satināmu kartār nirbhaü bhāliā. nirvairahu jaikāru ajūni akāliā. sacu nīsāṇu apāru joti ujāliā. pañj akhar upkār nāmu samāiā. parmesur sukhu sāru nadari nihāliā. naü aṅgi sunn sumār saṅgi nirāliā. nīl anīl vīcāri piram piāliā. 15. – Bhai Gurdas, Var 3, Pauri 15
ekaṅkāru ikāṁg likhi ūṛā oaṅkāru likhāiā. satinām kartā purakhu nirbhaü hui nirvairu sadāiā. akāl mūrati partakhi soi nāu ajūnī sabhaṅ bhāiā. gurparsādi su ādi sacu jugah jugantaru hoṁdā āiā. haibhī hosī sacu nāu sacu darsaṇu satigurū dikhāiā. sabadu surati livlīṇu hui guru celā parcā parcāiā. guru celā rahrāsi kari vīh ikīh caṛhāu caṛhāiā. gurmukhi sukh phalu alakh lakhāiā. 1. – Bhai Gurdas, Var 39, Pauri 1
(for reference only; translation will be done in the next version).
Asa, First Embodiment.
Var, with saloks.
The saloks written are also of the First Embodiment.
The tune of maimed Asraj.
‘Asa ki Var’ commences with the invocation or the Mul Mantra. The Mul Mantra contains adjectives which highlight the greatness or the unique qualities of Oankar.
The befitting employment of words for eulogy21 like ‘sati nāmu’ (Eternal Nam), ‘kartā purakhu’ (Creator-Being), ‘nirbhaü’ (Fear-less), ‘nirvairu’ (Enmity-less), ‘akāl mūrati’ (Timeless-Form), ajūnī’ (Un-Born), ‘saibhaṅ’ (Self-Illuminated) etc. have been arranged sequentially, in order to describe Oankar as One, the unique life-giving Force that cannot be paralleled to anyone, Whose Nam is true, Who is the creator and also manifests within creation, without fear, without enmity, beyond time, beyond the cycle of life and death, and self-illuminating. The employment of such words, highlighting the qualities of Oankar in this manner, is a pioneering attempt. Therefore, from a linguistic point of view, the use of these terms is extremely original and creative.
The words in the invocation or the Mul Mantra are adjectives that describe the qualities of ‘oaṅkār’ (creative and all-pervasive Supreme Being). Whereas the last word-pair ‘gur prasādi’ (through the grace of the Guru), is not an adjective particularly due to its grammatical formation. This way, the first Guru, Guru Nanak Sahib, through deviation from the established standards in the word order, is depicting the importance of Guru in attaining Oankar.22 The Guru conveys that it is through the Guru’s grace that the revered omnipotent Oankar of infinite qualities can be attained.
In the invocation or the Mul Mantra, any auxiliary words or verbs have not been used;23 instead all the words in it are joined with each other. Thus, by highlighting the profound and exquisite qualities of Oankar, it has been clarified that there is a direct connection between the Guru’s grace and the attainment of the revered omnipotent Oankar.
ਓਅੰਕਾਰ: ਸਰਗੁਣ ਬ੍ਰਹਮ, ਸਿਰਜਨਾਤਮਕ ਅਤੇ ਵਿਆਪਕ-ਸੱਤਾ-ਸੰਪੰਨ ਬ੍ਰਹਮ; ਮੂਲ ਚੇਤਨ ਸੱਤਾ।
ਵਿਆਕਰਣ੧: ਵਿਸ਼ੇਸ਼ਣ (ਓਅੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ।ਓਅੰਕਾਰ: ਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ।
ਵਿਉਤਪਤੀ੧: ਗੁਰੂ ਗ੍ਰੰਥ ਸਾਹਿਬ/ਗੁਜਰਾਤੀ/ਮਰਾਠੀ - ੧; ਉੜੀਆ - ʅ; ਸ਼ਾਰਦਾ - ੭; ਖਰੋਸ਼ਟੀ - ⊺/੧; ਬ੍ਰਹਮੀ - १/↽ (ਇਕ ਬ੍ਰਹਮੀ10 ਅੰਕ, ਗਿਨਤੀ ਵਾਚਕ ਇਕ)।ਓਅੰਕਾਰ: ਗੁਰੂ ਗ੍ਰੰਥ ਸਾਹਿਬ - ਓਅੰ (ਸਿਰਜਨਾਤਮਕ ਤੇ ਵਿਆਪਕ-ਸੱਤਾ-ਸੰਪੰਨ ਬ੍ਰਹਮ) + ਅਪਭ੍ਰੰਸ਼ - ਆਕਾਰ (ਰੂਪ, ਅਕਾਰ); ਸੰਸਕ੍ਰਿਤ - ਆਕਾਰ (आकार - ਅਕਾਰ, ਦਿੱਖ); ਬ੍ਰਜ - ਓਂਕਾਰ (ਪ੍ਰਣਵ ਮੰਤਰ); ਸੰਸਕ੍ਰਿਤ - ਓਙ੍ਕਾਰਹ/ਓਙ੍ਕਾਰ (ओङ्कार:/ओङ्कार - ਪਵਿੱਤਰ ਧੁਨੀ; ਪਵਿੱਤਰ ਸ਼ਬਦ ਜਿਹੜਾ ਵੇਦ ਪਾਠ ਤੋਂ ਪਹਿਲਾਂ ਅਤੇ ਅਖੀਰ ਵਿਚ ਉਚਾਰਿਆ ਜਾਂਦਾ ਹੈ)।
8 ਸਤਿ ਪਦ ਅਰਥਸਤਿ-ਸਰੂਪ; ਸਦੀਵੀ ਹੋਂਦ ਵਾਲਾ। ਵਿਆਕਰਣਵਿਸ਼ੇਸ਼ਣ (ਨਾਮੁ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਪੁਰਾਤਨ ਪੰਜਾਬੀ/ਬ੍ਰਜ - ਸਤਿ; ਪ੍ਰਾਕ੍ਰਿਤ - ਸੱਤ (ਸੱਚ, ਯਥਾਰਥ); ਸੰਸਕ੍ਰਿਤ - ਸਤਯ੍ (सत्य् - ਸੱਚ)।11 ਨਾਮੁ ਪਦ ਅਰਥਨਾਮ; ਓਅੰਕਾਰ ਦਾ ਨਾਮ। ਵਿਆਕਰਣਨਾਂਵ, ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਨਾਮੁ; ਪ੍ਰਾਕ੍ਰਿਤ - ਣਾਮ; ਸੰਸਕ੍ਰਿਤ - ਨਾਮਨ੍ (नामन् - ਨਾਮ, ਕਿਸੇ ਵਸਤੂ, ਵਿਅਕਤੀ ਜਾਂ ਸਮੂਹ ਆਦਿ ਦਾ ਬੋਧਕ ਸ਼ਬਦ)।12 ਕਰਤਾ ਪਦ ਅਰਥਕਰਣਹਾਰ, ਸਿਰਜਣਹਾਰ/ਰਚਣਹਾਰ। ਵਿਆਕਰਣਵਿਸ਼ੇਸ਼ਣ (ਓਅੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਕਰਤਾ; ਸੰਸਕ੍ਰਿਤ - ਕਰ੍ਤਾ13 (कर्ता - ਕਰਨ ਵਾਲਾ)। ਪੁਰਖੁ ਪਦ ਅਰਥਪੁਰਖ; ਵਿਆਪਕ, ਸਮਾਇਆ ਹੋਇਆ।14 ਵਿਆਕਰਣਵਿਸ਼ੇਸ਼ਣ15 (ਓਅੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਅਪਭ੍ਰੰਸ਼ - ਪੁਰਖੁ; ਪ੍ਰਾਕ੍ਰਿਤ - ਪੁਰੁਸ; ਸੰਸਕ੍ਰਿਤ - ਪੁਰੁਸ਼ਹ (पुरुष:16 - ਪੁਰਸ਼/ਪੁਰਖ; ਪੁਰੀ/ਸਰੀਰ ਵਿਚ ਲੇਟਿਆ ਹੋਇਆ)।17 ਨਿਰਭਉ ਪਦ ਅਰਥਡਰ ਰਹਿਤ, ਨਿਡਰ। ਵਿਆਕਰਣਵਿਸ਼ੇਸ਼ਣ (ਓਅੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਨਾਂਹਵਾਚੀ ਅਗੇਤਰ ‘ਨਿਰ’ + ਲਹਿੰਦੀ/ਸਿੰਧੀ/ਅਪਭ੍ਰੰਸ਼ - ਭਉ; ਪ੍ਰਾਕ੍ਰਿਤ/ਪਾਲੀ - ਭਯ; ਸੰਸਕ੍ਰਿਤ - ਭਯ (भय - ਡਰ)।18 ਨਿਰਵੈਰੁ ਪਦ ਅਰਥਵੈਰ ਰਹਿਤ। ਵਿਆਕਰਣਵਿਸ਼ੇਸ਼ਣ (ਓਅੰਕਾਰ ਦਾ), ਕਰਤਾ ਕਾਰਕ; ਪੁਲਿੰਗ, ਇਕਵਚਨ। ਵਿਉਤਪਤੀਨਾਂਹਵਾਚੀ ਅਗੇਤਰ ‘ਨਿਰ’ + ਅਪਭ੍ਰੰਸ਼ - ਵੈਰ; ਸੰਸਕ੍ਰਿਤ - ਵੈਰਮ੍ (वैरम् - ਵੈਰ)।ਸਿਰਜਨਾਤਮਕ ਤੇ ਵਿਆਪਕ-ਸੱਤਾ-ਸੰਪੰਨ ਓਅੰਕਾਰ ਬ੍ਰਹਮ ਕੇਵਲ ਇਕ, ਭਾਵ ਅਦੁਤੀ ਹੈ। ਸਤਿ-ਸਰੂਪ ਓਅੰਕਾਰ ਬ੍ਰਹਮ ਦਾ ਨਾਮ ਵੀ ਸਤਿ-ਸਰੂਪ (ਸਦੀਵੀ ਹੋਂਦ ਵਾਲਾ) ਹੈ।4 ਉਹ ਓਅੰਕਾਰ ਬ੍ਰਹਮ ਸਾਰੀ ਸੂਖਮ ਤੇ ਸਥੂਲ ਰਚਨਾ ਦਾ ਸਿਰਜਣਹਾਰ ਅਤੇ ਉਸ ਵਿਚ ਸਮਾਇਆ ਹੋਇਆ (ਲਿੰਗ-ਨਿਰਪੇਖ)5 ਹੈ। ਉਹ ਡਰ ਤੋਂ ਰਹਿਤ ਹੈ ਕਿਉਂਕਿ ਉਸ ਬਰਾਬਰ ਕੋਈ ਹੋਰ ਹੈ ਹੀ ਨਹੀਂ।6 ਉਹ ਵੈਰ-ਭਾਵ ਤੋਂ ਰਹਿਤ ਹੈ ਕਿਉਂਕਿ ਉਸ ਤੋਂ ਵਖਰਾ ਕੋਈ ਹੈ ਹੀ ਨਹੀਂ। ਉਸ ਦੀ ਹੋਂਦ-ਹਸਤੀ (ਮੂਰਤਿ) ਸਮੇਂ ਦੇ ਪ੍ਰਭਾਵ ਤੋਂ ਮੁਕਤ ਹੈ। ਉਹ ਜੂਨ-ਜਨਮ ਤੋਂ ਰਹਿਤ (ਅਜਨਮਾ) ਹੈ। ਉਹ ਆਪਣੇ ਆਪ ਤੋਂ ਹੋਂਦ ਵਿਚ ਆਇਆ ਹੋਇਆ ਹੈ; ਕਿਸੇ ਹੋਰ ਸਰੋਤ ‘ਤੇ ਨਿਰਭਰ ਨਹੀਂ ਹੈ। ਉਸ ਦਾ ਗਿਆਨ ਅਥਵਾ ਪ੍ਰਾਪਤੀ ਗੁਰੂ ਦੇ ਪ੍ਰਸਾਦ (ਕਿਰਪਾ) ਸਦਕਾ ਹੀ ਸੰਭਵ ਹੈ।7
ਆਸਾ ਰਾਗ ਵਿਚ, ਮਹਲਾ ਪਹਿਲਾ, ਭਾਵ ਗੁਰੂ ਨਾਨਕ ਸਾਹਿਬ ਦੁਆਰਾ ਉਚਾਰਣ ਕੀਤੀ ਬਾਣੀ।
ਇਸ ਵਾਰ ਵਿਚ ਪਉੜੀਆਂ ਦੇ ਨਾਲ ਸਲੋਕ ਵੀ ਸ਼ਾਮਲ ਕੀਤੇ ਗਏ ਹਨ।26
ਜਿਆਦਾਤਰ ਸਲੋਕ ਵੀ ਪਹਿਲੇ ਮਹਲੇ, ਗੁਰੂ ਨਾਨਕ ਸਾਹਿਬ, ਦੇ ਅੰਕਤ ਕੀਤੇ ਹਨ।27
ਇਸ ਵਾਰ ਦੀਆਂ ਪਉੜੀਆਂ ਨੂੰ ਵਾਰ ‘ਟੁੰਡੇ ਅਸਰਾਜ’ ਦੀ ਤਰਜ਼ ‘ਤੇ ਗਾਉਣਾ ਹੈ।
ਇਕ ਸਿਰਜਨਾਤਮਕ ਤੇ ਵਿਆਪਕ ਬ੍ਰਹਮ। ਸਦਾ-ਥਿਰ ਨਾਮ।3 ਸਿਰਜਣਹਾਰ-ਪੁਰਖ। ਡਰ-ਰਹਿਤ। ਵੈਰ-ਰਹਿਤ। ਸਮੇਂ ਤੋਂ ਨਿਰਲੇਪ ਹਸਤੀ। ਅਜਨਮਾ। ਸੁਤੇ-ਪ੍ਰਕਾਸ਼। (ਗਿਆਨ/ਪ੍ਰਾਪਤੀ) ਗੁਰੂ ਦੇ ਪ੍ਰਸਾਦ/ਕਿਰਪਾ ਦੁਆਰਾ।
ਭਾਈ ਗੁਰਦਾਸ ਜੀ ਨੇ ਮੰਗਲਾਚਰਣ ਅਥਵਾ ਮੂਲ ਮੰਤ੍ਰ ਦੀ ਵਿਆਖਿਆ ਇਸ ਪ੍ਰਕਾਰ ਕੀਤੀ ਹੈ:
ਏਕਾ ਏਕੰਕਾਰੁ ਲਿਖਿ ਦੇਖਾਲਿਆ। ਊੜਾ ਓਅੰਕਾਰੁ ਪਾਸਿ ਬਹਾਲਿਆ। ਸਤਿਨਾਮੁ ਕਰਤਾਰ ਨਿਰਭਉ ਭਾਲਿਆ। ਨਿਰਵੈਰਹੁ ਜੈਕਾਰੁ ਅਜੂਨਿ ਅਕਾਲਿਆ। ਸਚੁ ਨੀਸਾਣੁ ਅਪਾਰੁ ਜੋਤਿ ਉਜਾਲਿਆ। ਪੰਜ ਅਖਰ ਉਪਕਾਰ ਨਾਮੁ ਸਮਾਲਿਆ। ਪਰਮੇਸੁਰ ਸੁਖੁ ਸਾਰੁ ਨਦਰਿ ਨਿਹਾਲਿਆ। ਨਉ ਅੰਗਿ ਸੁੰਨ ਸੁਮਾਰ ਸੰਗਿ ਨਿਰਾਲਿਆ। ਨੀਲ ਅਨੀਲ ਵੀਚਾਰਿ ਪਿਰਮ ਪਿਆਲਿਆ ॥੧੫॥ -ਭਾਈ ਗੁਰਦਾਸ ਜੀ, ਵਾਰ ੩ ਪਉੜੀ ੧੫
ਏਕੰਕਾਰੁ ਇਕਾਂਗ ਲਿਖਿ ਊੜਾ ਓਅੰਕਾਰੁ ਲਿਖਾਇਆ। ਸਤਿਨਾਮ ਕਰਤਾ ਪੁਰਖੁ ਨਿਰਭਉ ਹੁਇ ਨਿਰਵੈਰੁ ਸਦਾਇਆ। ਅਕਾਲ ਮੂਰਤਿ ਪਰਤਖਿ ਸੋਇ ਨਾਉ ਅਜੂਨੀ ਸੈਭੰ ਭਾਇਆ। ਗੁਰਪਰਸਾਦਿ ਸੁ ਆਦਿ ਸਚੁ ਜੁਗਹ ਜੁਗੰਤਰੁ ਹੋਂਦਾ ਆਇਆ। ਹੈਭੀ ਹੋਸੀ ਸਚੁ ਨਾਉ ਸਚੁ ਦਰਸਣ ਸਤਿਗੁਰੂ ਦਿਖਾਇਆ। ਸਬਦੁ ਸੁਰਤਿ ਲਿਵਲੀਣੁ ਹੁਇ ਗੁਰੁ ਚੇਲਾ ਪਰਚਾ ਪਰਚਾਇਆ। ਗੁਰੁ ਚੇਲਾ ਰਹਰਾਸਿ ਕਰਿ ਵੀਹ ਇਕੀਹ ਚੜ੍ਹਾਉ ਚੜ੍ਹਾਇਆ। ਗੁਰਮੁਖਿ ਸੁਖ ਫਲੁ ਅਲਖ ਲਖਾਇਆ ॥੧॥ -ਭਾਈ ਗੁਰਦਾਸ ਜੀ, ਵਾਰ ੩੯ ਪਉੜੀ ੧
ਆਸਾ, ਮਹਲਾ ਪਹਿਲਾ।
ਵਾਰ25, ਸਲੋਕਾਂ ਨਾਲ।
ਸਲੋਕ ਵੀ ਮਹਲੇ ਪਹਿਲੇ ਦੇ ਲਿਖੇ ਹਨ।
ਟੁੰਡੇ ਅਸਰਾਜ ਦੀ ਧੁਨੀ।
‘ਆਸਾ ਕੀ ਵਾਰ’ ਦਾ ਅਰੰਭ ਮੰਗਲਾਚਰਣ ਅਥਵਾ ਮੂਲ ਮੰਤ੍ਰ ਨਾਲ ਹੋਇਆ ਹੈ, ਜਿਸ ਵਿਚ ਵਰਤੇ ਗਏ ਵਿਸ਼ੇਸ਼ਣੀ ਸ਼ਬਦ ਇਕ ਓਅੰਕਾਰ ਦੀਆਂ ਵਿਭਿੰਨ ਵਿਸ਼ੇਸ਼ਤਾਵਾਂ ਅਤੇ ਵਡਿਆਈਆਂ ਨੂੰ ਪ੍ਰਗਟ ਕਰਦੇ ਹਨ।
ਓਅੰਕਾਰ ਨੂੰ ਇਕ-ਅਦੁੱਤੀ, ਸੱਚੇ ਨਾਮ ਵਾਲਾ, ਸ੍ਰਿਸ਼ਟੀ ਦਾ ਸਿਰਜਣਹਾਰ ਤੇ ਉਸ ਵਿਚ ਵਿਆਪਕ, ਡਰ ਤੇ ਵੈਰ ਤੋਂ ਮੁਕਤ, ਸਮੇਂ ਤੇ ਜੰਮਣ-ਮਰਣ ਤੋਂ ਪਾਰ, ਸਵੈ-ਪ੍ਰਕਾਸ਼ਤ ਆਦਿ ਦਰਸਾਉਣ ਲਈ ‘ਪਰਿਕਰ ਅਲੰਕਾਰ’21 ਦੀ ਢੁੱਕਵੀਂ ਵਰਤੋਂ ਦੁਆਰਾ ਕ੍ਰਮਵਾਰ ‘ਸਤਿਨਾਮੁ’, ‘ਕਰਤਾਪੁਰਖੁ’ ‘ਨਿਰਭਉ’, ‘ਨਿਰਵੈਰੁ’, ‘ਅਕਾਲ ਮੂਰਤਿ’, ‘ਅਜੂਨੀ’, ‘ਸੈਭੰ’ ਆਦਿ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ। ਓਅੰਕਾਰ ਦੀਆਂ ਵਡਿਆਈਆਂ ਨੂੰ ਪ੍ਰਗਟਾਉਣ ਲਈ ਇਨ੍ਹਾਂ ਚੋਣਵੇਂ ਸ਼ਬਦਾਂ ਦੀ ਇਸ ਰੂਪ ਵਿਚ ਵਰਤੋਂ ਪਹਿਲੀ ਵਾਰ ਹੋਈ ਹੈ। ਇਸ ਲਈ ਭਾਸ਼ਾਈ ਤੇ ਕਾਵਿਕ ਦ੍ਰਿਸ਼ਟੀਕੋਣ ਤੋਂ ਇਨ੍ਹਾਂ ਸ਼ਬਦਾਂ ਦਾ ਪ੍ਰਯੋਗ ਅਤਿਅੰਤ ਮੌਲਿਕ ਅਤੇ ਸਿਰਜਨਾਤਮਕ ਹੈ।
ਮੰਗਲਾਚਰਣ ਅਥਵਾ ਮੂਲ ਮੰਤ੍ਰ ਵਿਚ ਆਏ ਸ਼ਬਦ ਓਅੰਕਾਰ ਦੀਆਂ ਵਿਸ਼ੇਸ਼ਤਾਵਾਂ ਪ੍ਰਗਟ ਕਰਨ ਵਾਲੇ ਵਿਸ਼ੇਸ਼ਣ ਹਨ। ਪਰ ਅੰਤਮ ਸ਼ਬਦ-ਜੁਟ ‘ਗੁਰ ਪ੍ਰਸਾਦਿ’ ਆਪਣੀ ਵਿਆਕਰਣਕ ਬਣਤਰ ਦੇ ਦ੍ਰਿਸ਼ਟੀਕੋਣ ਤੋਂ ਵਿਸ਼ੇਸ਼ਣ ਨਹੀਂ ਹੈ, ਕਿਉਂਕਿ ਇਥੇ ਪੂਰਵ ਨਿਰਧਾਰਤ ਸ਼ਬਦ ਪੱਧਰੀ ਮਾਪਦੰਡ ਦੀ ਤਬਦੀਲੀ22 ਰਾਹੀਂ ਪਹਿਲੇ ਪਾਤਸ਼ਾਹ ਓਅੰਕਾਰ ਦੀ ਪ੍ਰਾਪਤੀ ਵਿਚ ਗੁਰੂ ਦੀ ਮਹੱਤਤਾ ਨੂੰ ਦਰਸਾ ਰਹੇ ਹਨ। ਪਾਤਸ਼ਾਹ ਦਾ ਆਸ਼ਾ ਹੈ ਕਿ ਅਨੰਤ ਗੁਣਾਂ ਨਾਲ ਸੁਸ਼ੋਭਤ ਸਰਬ ਸ਼ਕਤੀਮਾਨ ਓਅੰਕਾਰ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਸਦਕਾ ਹੀ ਹੋ ਸਕਦੀ ਹੈ।
ਇਸ ਵਿਚ ਕਿਸੇ ਵੀ ਪ੍ਰਕਾਰ ਦੇ ਸਹਾਇਕ ਸ਼ਬਦਾਂ ਜਾਂ ਕਿਰਿਆਵਾਂ ਦਾ ਪ੍ਰਯੋਗ ਨਹੀਂ ਕੀਤਾ ਗਿਆ;23 ਬਲਕਿ ਸਾਰੇ ਸ਼ਬਦਾਂ ਨੂੰ ਬਰਾਬਰਤਾ ਦੀ ਧਰਾਤਲ ‘ਤੇ ਇਕ-ਦੂਜੇ ਨਾਲ ਜੋੜ ਦਿਤਾ ਗਿਆ ਹੈ। ਇਸ ਵਿਧੀ ਰਾਹੀਂ ਓਅੰਕਾਰ ਦੇ ਗੁਣਾਂ ਦੀ ਤੀਬਰਤਾ ਅਤੇ ਸੰਘਣਤਾ ਨੂੰ ਉਜਾਗਰ ਕਰਕੇ ਇਹ ਸਪਸ਼ਟ ਕੀਤਾ ਗਿਆ ਹੈ ਕਿ ਅਨੰਤ ਵਿਲੱਖਣਤਾਵਾਂ ਨਾਲ ਸੁਸ਼ੋਭਤ ਸਰਬ ਸ਼ਕਤੀਮਾਨ ਓਅੰਕਾਰ ਦੀ ਪ੍ਰਾਪਤੀ ਨਾਲ ਗੁਰੂ ਕਿਰਪਾ ਦਾ ਸਿੱਧਾ ਸੰਬੰਧ ਹੈ।