Choose Language: English ਪੰਜਾਬੀ

Mahala

The word ‘mahalā’ used in the titles within the Guru Granth Sahib indicates the Guru who has uttered the respective composition. There are different opinions on the etymology, meaning, and pronunciation of this word. Some scholars believe the Arabic word ‘halūl’ (مَحلَ) to be its source. They interpret it as ‘the place of alighting (descending),’ and pronounce it as ‘ma-halā (mahallā).’48 On the other hand, some scholars connect it with the Sanskrit ‘mahalā,’ and interpret it as ‘body.’ They read it as ‘mahilā’ on the pattern of pahilā, gahilā, etc.

Regardless of the origin of this word, the real issue is related to its pronunciation, which in turn is connected to the break-down of the syllables of this word. Even though research on this topic should continue, the solution to this for now could be that we break-down and pronounce it as ‘ma-ha-lā’ instead of breaking it down and reading it as ‘ma-halā’ (mahallā) or ‘mah-lā’ (mahilā). Regarding the pronunciation of this word, ‘mahalā shabad dā shuddh ucāraṇ,’49 ‘bāṇī biurā’50 and the bibliography given in the latter can also be checked.

Numbers appearing with ‘mahalā’ in the Guru Granth Sahib are ordinal numeral adjectives. They depict the sequential order of ‘mahalā.’ Because of that, its correct pronunciation here is pahilā (first), dujā (second), tijā (third), etc. and not ik (one), do (two), tin (three), etc. Guru Arjan Sahib, the compiler of Guru Granth Sahib, has indicated this at many places. For example:

rāgu sirīrāgu mahalā pahilā 1 gharu 1. –Guru Granth Sahib 14
gūjarī mahalā 3 tījā. –Guru Granth Sahib 492

ਮਹਲਾ

‘ਮਹਲਾ' ਗੁਰਬਾਣੀ ਸਿਰਲੇਖਾਂ ਵਿਚ ਗੁਰੂ ਬਾਣੀਕਾਰਾਂ ਲਈ ਵਰਤਿਆ ਸੰਕੇਤਕ ਸ਼ਬਦ ਹੈ, ਜਿਸ ਦਾ ਅਰਥ ਹੈ ਗੁਰੂ-ਜੋਤਿ ਦਾ ਇਕ ਜਾਮੇ ਤੋਂ ਦੂਜੇ ਜਾਮੇ ਵਿਚ ਇਕ-ਮਿਕ (ਹਲੂਲ) ਹੋਣ ਦੀ ਥਾਂ। ‘ਮਹਲਾ' ਸ਼ਬਦ ਦੀ ਵਿਉਤਪਤੀ, ਅਰਥ ਅਤੇ ਉਚਾਰਣ ਬਾਰੇ ਵਖ-ਵਖ ਰਾਵਾਂ ਹਨ। ਕਈ ਵਿਦਵਾਨ ਇਸ ਦਾ ਸ੍ਰੋਤ ਅਰਬੀ ਦੇ ਸ਼ਬਦ 'ਹਲੂਲ' (مَحلَ) ਨੂੰ ਮੰਨਦੇ ਹੋਏ, ਇਸ ਨੂੰ ‘ਜਾਇ ਹਲੂਲ, ਹਲੂਲ ਹੋਣ ਦੀ ਜਗਹ ਜਾਂ ਉਤਰਨ ਦਾ ਮੁਕਾਮ’ ਵਜੋਂ ਅਰਥਾਉਂਦੇ ਅਤੇ ਇਸ ਦਾ ਉਚਾਰਣ ‘ਮ-ਹਲਾ (ਮਹੱਲਾ)’ ਸਹੀ ਮੰਨਦੇ ਹਨ।38 ਦੂਜੇ ਪਾਸੇ, ਕੁਝ ਵਿਦਵਾਨ ਇਸ ਨੂੰ ਸੰਸਕ੍ਰਿਤ 'ਮਹਲਾ' ਨਾਲ ਜੋੜ ਕੇ ਇਸ ਦਾ ਅਰਥ 'ਸਰੀਰ' ਕਰਦੇ ਹਨ ਅਤੇ ਇਸ ਨੂੰ ਪਹਿਲਾ, ਗਹਿਲਾ ਆਦਿ ਸ਼ਬਦਾਂ ਦੀ ਤਰਜ਼ ਉਪਰ 'ਮਹਿਲਾ' ਜਾਂ ‘ਮਹ-ਲਾ’ ਉਚਾਰਣ ਦੇ ਮੁੱਦਈ ਹਨ।

ਇਸ ਸ਼ਬਦ ਦਾ ਸ੍ਰੋਤ ਕੁਝ ਵੀ ਹੋਵੇ ਅਸਲ ਮਸਲਾ ਇਸ ਦੇ ਉਚਾਰਣ ਨਾਲ ਹੀ ਜੁੜਿਆ ਹੋਇਆ ਹੈ, ਜਿਹੜਾ ਅਗੋਂ ਇਸ ਵਿਚਲੇ ਅਖਰਾਂ ਦੇ ਨਿਖੇੜ ਨਾਲ ਸੰਬੰਧ ਰਖਦਾ ਹੈ। ਬੇਸ਼ਕ ਖੋਜ ਅਗੇ ਜਾਰੀ ਰਹਿਣੀ ਚਾਹੀਦੀ ਹੈ ਪਰ ਹਾਲ ਦੀ ਘੜੀ ਇਸ ਦਾ ਹੱਲ ਇਹ ਹੋ ਸਕਦਾ ਹੈ ਕਿ ਇਸ ਨੂੰ ‘ਮ-ਹਲਾ’ (ਮਹੱਲਾ) ਜਾਂ ‘ਮਹ-ਲਾ’ (ਮਹਿਲਾ) ਵਾਂਗ ਨਿਖੇੜਣ ਦੀ ਥਾਂ, ‘ਮ-ਹ-ਲਾ’ ਵਾਂਗ ਨਿਖੇੜਕੇ ਉਚਾਰਿਆ ਜਾਵੇ। ਇਸ ਦੇ ਉਚਾਰਣ ਸੰਬੰਧੀ ‘ਮਹਲਾ ਸ਼ਬਦ ਦਾ ਸ਼ੁੱਧ ਉਚਾਰਣ,’39 ‘ਬਾਣੀ ਬਿਉਰਾ’40 ਅਤੇ ਇਸ ਵਿਚ ਦਿਤੀ ਪੁਸਤਕ ਸੂਚੀ ਵਿਚਲੀਆਂ ਪੁਸਤਕਾਂ ਵੀ ਦੇਖੀਆਂ ਜਾ ਸਕਦੀਆਂ ਹਨ।

ਗੁਰਬਾਣੀ ਵਿਚ 'ਮਹਲਾ' ਸ਼ਬਦ ਨਾਲ ਆਏ ਅੰਕ (੧, ੨, ੩ ਆਦਿ) ਕ੍ਰਮ-ਵਾਚਕ ਸੰਖਿਅਕ ਵਿਸ਼ੇਸ਼ਣ ਹਨ। ਇਹ ਮਹਲੇ ਦਾ ਕ੍ਰਮ ਜਾਂ ਦਰਜਾ ਦਰਸਾਉਂਦੇ ਹਨ। ਇਸ ਲਈ ਇਨ੍ਹਾਂ ਦਾ ਉਚਾਰਣ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਆਦਿ ਬਣਦਾ ਹੈ, ਇਕ, ਦੋ, ਤਿੰਨ ਆਦਿ ਨਹੀਂ। ਅਜਿਹਾ ਗੁਰਬਾਣੀ ਸੰਪਾਦਕ, ਗੁਰੂ ਅਰਜਨ ਸਾਹਿਬ, ਨੇ ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਈਂ ਦਰਸਾਇਆ ਹੈ। ਜਿਵੇਂ ਕਿ:

ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥ -ਗੁਰੂ ਗ੍ਰੰਥ ਸਾਹਿਬ ੧੪
ਗੂਜਰੀ ਮਹਲਾ ੩ ਤੀਜਾ ॥ -ਗੁਰੂ ਗ੍ਰੰਥ ਸਾਹਿਬ ੪੯੨

Learn more at gurugranthsahib.sikhri.org