Choose Language: English ਪੰਜਾਬੀ

Singing Style

Singing in the form of var is one of the oldest and original folkloric styles of Panjab, in which the focus is on the valor of the warriors. More than mere war-poetry, however, it later evolved into laudatory-poetry. The tradition of var singing precedes the arrival of Guru Nanak Sahib. These vars were sung by minstrels (dhadhis) or bards (bhats)30 in the past.31

Out of the Guru Granth Sahib’s total twenty-two vars, nine vars have instructions provided for singing in specific folk tunes popular during and before the time of Guru Nanak Sahib. There is clear instruction by Guru Nanak Sahib to sing Asa Ki Var in the folk tune of the var of Ṭunḍe Asrāj (maimed king As). Bhai Prem Singh records the tune of Ṭunḍe Asrāj in his book ‘Ratan Saṅgīt Bhanḍār’ as follows:32

Asa tune rhythmic pattern 3
bhabkio sher sardūl rāi raṇ mārū bajje.

kh	         1        2             3     kh            1 	    2      3
bhab ki o sher sar dū la rā i vā le vā le vā ā raṇ mārū bajje.
ma  ma   ma ma pa pa pa pa  sa+ni sa+ni  sa+sa ni dha ma pa pa.
(Note: sa+ means sa of the next octave; tar saptak)

- Rest on previous aforementioned notes.
khān sultān baḍ sūrme vic raṇ de gajje.
khat likhe ṭunḍe asrāj nūṁ patishāhī ajje.
ṭikkā sāraṅg bāp ne ditā bhar lajje.
phate pāi asrāi jī shāhī ghar sajje.

In contemporary times, before singing Asa Ki Var, ragis33 sing an appropriate sabad in Rag Asa as an invocation. After this, Asa Ki Var is started with the singing of the first stanza ‘hari ammrit bhinne loiṇā’ from the six chants (one chakā)34 of four stanzas each revealed to Guru Ramdas Sahib. This is followed by ragis taking turns to sing saloks in a specified rag in a slow rhythm or without a specific rhythm (bol-ālāp) in a sequential order, during which the tabla player continues to play notes in a slow tempo (cheṛ). In the end, the first stanza is concluded with the pauri, which is sung in the form of the popular old folk tradition.

The pauri is concluded with a tihai (repeating a set of tabla beats three times before ending). The tabla player then recites the pauri again. Then the ragi begins the next stanza of the chant. Based on this sequence of chants, saloks, and pauris, a total of six chants, sixty saloks and twenty-four pauris are sung. According to the need of the hour and the message of the respective chants, ragis also sing appropriate sabads on the related themes in between.

Some ragis try to sing Asa Ki Var in other rags, which is not recommended. Revelation of Asa Ki Var by Guru Nanak Sahib in Rag Asa in an indication that it is recommended to sing it only in Rag Asa.

As per Bhai Kahn Singh Nabha, while singing a pauri, a percussion instrument (Pakhavaj or Tabla) is not played in a rhythmic format (gat), but only played in strokes (sath) as an accompaniment to the pauri recitation. The pauri is recited to the audience in a singing format so that they can understand the meaning of the words. It is unfortunate that those doing kirtan are forgetting the pauri rendering style, and they do not sing the pauris of bilāval, kānaṛā, etc. as per the old tradition while concluding the cauṁkī35 in the morning, evening and night.36

Note: The pauris of Asa Ki Var are comprised of four or five lines. Because the last line is smaller than the others, there is a tradition of repeating it, in order to maintain poetic balance. After singing the pauri, it is read again to everyone, so that the audience may better absorb the message of the pauri. This repetition also gives time to the ragis to prepare for the next pauri.

ਗਾਇਨ ਸ਼ੈਲੀ

ਵਾਰ ਗਾਇਨ ਸ਼ੈਲੀ ਪੰਜਾਬ ਦੀ ਇਕ ਪ੍ਰਾਚੀਨ ਤੇ ਮੌਲਿਕ ਲੋਕ ਗਾਇਨ ਸ਼ੈਲੀ ਹੈ, ਜਿਸ ਵਿਚ ਜੋਧਿਆਂ ਦੀ ਸੂਰਬੀਰਤਾ ਦਾ ਜਸ ਗਾਇਆ ਜਾਂਦਾ ਸੀ। ਪਰ ਮਗਰੋਂ ਇਹ ਕੇਵਲ ਜੁੱਧ-ਕਾਵਿ ਨਾ ਰਹਿ ਕੇ ਉਸਤਤਿ-ਕਾਵਿ ਦਾ ਰੂਪ ਧਾਰ ਗਈ। ਵਾਰਾਂ ਗਾਇਨ ਦੀ ਪਰੰਪਰਾ ਗੁਰੂ ਨਾਨਕ ਸਾਹਿਬ ਦੇ ਆਗਮਨ ਤੋਂ ਪਹਿਲਾਂ ਵੀ ਪ੍ਰਚਲਤ ਸੀ। ਇਨ੍ਹਾਂ ਨੂੰ ਢਾਢੀਆਂ ਜਾਂ ਭੱਟਾਂ ਦੁਆਰਾ ਗਾਇਆ ਜਾਂਦਾ ਸੀ।24

ਗੁਰੂ ਗ੍ਰੰਥ ਸਾਹਿਬ ਦੇ ਵਖ-ਵਖ ਰਾਗਾਂ ਵਿਚ ਦਰਜ ਕੁਲ ੨੨ ਵਾਰਾਂ ਵਿਚੋਂ ੯ ਵਾਰਾਂ ਨੂੰ ਪੂਰਬ ਗੁਰੂ ਨਾਨਕ ਕਾਲ ਅਤੇ ਗੁਰੂ ਨਾਨਕ ਕਾਲ ਵਿਚ ਪ੍ਰਚਲਤ ਲੋਕ ਵਾਰਾਂ ਦੀਆਂ ਧੁਨੀਆਂ ‘ਤੇ ਗਾਇਨ ਕਰਨ ਦੀਆਂ ਹਦਾਇਤਾਂ ਦਰਜ ਹਨ। ‘ਆਸਾ ਕੀ ਵਾਰ’ ਨੂੰ ਵੀ ਗੁਰੂ ਨਾਨਕ ਸਾਹਿਬ ਵਲੋਂ ਟੁੰਡੇ ਅਸਰਾਜ ਦੀ ਵਾਰ ਦੀ ਧੁਨੀ ਉਪਰ ਗਾਉਣ ਦਾ ਸਪਸ਼ਟ ਸੰਕੇਤ ਕੀਤਾ ਗਿਆ ਹੈ। ਭਾਈ ਪ੍ਰੇਮ ਸਿੰਘ ਨੇ ਆਪਣੀ ਪੁਸਤਕ ‘ਰਤਨ ਸੰਗੀਤ ਭੰਡਾਰ’ ਵਿਚ ਟੁੰਡੇ ਅਸਰਾਜ ਦੀ ਧੁਨੀ ਨੂੰ ਨਿਮਨ ਅਨੁਸਾਰ ਪੇਸ਼ ਕੀਤਾ ਹੈ।25

ਆਸਾ ਧੁਨ ਤਾਲ ੩ ਭਬਕਿਓ ਸ਼ੇਰ ਸਰਦੂਲ ਰਾਇ ਰਣ ਮਾਰੂ ਬੱਜੇ॥

ਖ           ੧     ੨              ੩     ਖ                ੧            ੨    ੩
ਭਬ ਕਿ ਓ ਸ਼ੇਰ ਸਰ ਦੂ ਲ ਰਾ ਇ ਵਾ ਲੇ ਵਾ ਲੇ   ਵਾ ਆ ਰਣ ਮਾਰੂ   ਬੱਜੇ।
ਮਾ ਮਾ   ਮਾ ਮਾ ਪਾ ਪਾ ਪਾ ਪਾ  ਸ+ਨੀ ਸ+ਨੀ  ਸ+ਸ ਨੀ ਧ ਮਾ ਪਾ ਪਾ।   (ਨੋਟ: ਸ+ ਭਾਵ ਸਂ)

- ਪੂਰਵ ਉਕਤ ਸੁਰਾਂ ਤੇ ਬਾਕੀ।

ਖਾਨ ਸੁਲਤਾਨ ਬਡ ਸੂਰਮੇ ਵਿਚ ਰਣ ਦੇ ਗੱਜੇ॥
ਖਤ ਲਿਖੇ ਟੁੰਡੇ ਅਸਰਾਜ ਨੂੰ ਪਤਸ਼ਾਹੀ ਅੱਜੇ॥
ਟਿੱਕਾ ਸਾਰੰਗ ਬਾਪ ਨੇ ਦਿਤਾ ਭਰ ਲੱਜੇ॥
ਫਤੇ ਪਾਇ ਅਸਰਾਇ ਜੀ ਸ਼ਾਹੀ ਘਰ ਸੱਜੇ॥

ਅਜੋਕੇ ਸਮੇਂ ਵਿਚ, ਰਾਗੀ ਸਿੰਘਾਂ ਵਲੋਂ ਆਸਾ ਕੀ ਵਾਰ ਦਾ ਗਾਇਨ ਕਰਨ ਤੋਂ ਪਹਿਲਾਂ ਮੰਗਲਾਚਰਣ ਵਜੋਂ ਕੋਈ ਢੁਕਵਾਂ ਸ਼ਬਦ ਆਸਾ ਰਾਗ ਵਿਚ ਗਾਇਨ ਕੀਤਾ ਜਾਂਦਾ ਹੈ। ਉਪਰੰਤ ਗੁਰੂ ਰਾਮਦਾਸ ਜੀ ਦੁਆਰਾ ਰਚੇ ਚਾਰ-ਚਾਰ ਬੰਦਾਂ ਵਾਲੇ ਛੇ ਛੰਤਾਂ (ਇਕ ਛਕਾ)26 ਦੇ ਪਹਿਲੇ ਬੰਦ ‘ਹਰਿ ਅੰਮ੍ਰਿਤ ਭਿੰਨੇ ਲੋਇਣਾ’ ਨਾਲ ਆਸਾ ਕੀ ਵਾਰ ਦਾ ਅਰੰਭ ਹੁੰਦਾ ਹੈ। ਫਿਰ ਵਾਰੋ ਵਾਰੀ ਸਲੋਕਾਂ ਨੂੰ ਬੋਲ-ਅਲਾਪ ਰੂਪਾਂ ਵਿਚ ਗਾਇਆ ਜਾਂਦਾ ਹੈ, ਜਿਸ ਨਾਲ ਤਬਲਚੀ ਛੇੜ ਦੇ ਬੋਲ ਧੀਮੀ ਲੈਅ ਵਿਚ ਵਜਾਉਂਦਾ ਰਹਿੰਦਾ ਹੈ। ਅੰਤ ਵਿਚ ਪਹਿਲੇ ਬੰਦ ਦਾ ਮੁਕਾਅ ਪਉੜੀ ਰਾਹੀਂ ਕੀਤਾ ਜਾਂਦਾ ਹੈ, ਜੋ ਪ੍ਰਾਚੀਨ ਕਾਲ ਤੋਂ ਪ੍ਰਚਲਤ ਲੋਕ ਸ਼ੈਲੀ ਦੇ ਰੂਪ ਵਿਚ ਹੁੰਦਾ ਹੈ।

ਪਉੜੀ ਨੂੰ ਤਿਹਾਈ ਨਾਲ ਸਮਾਪਤ ਕੀਤਾ ਜਾਂਦਾ ਹੈ। ਫਿਰ ਤਬਲਾ ਵਾਦਕ ਪਉੜੀ ਨੂੰ ਦੂਜੀ ਵਾਰ ਬੋਲ ਕੇ ਪੜ੍ਹਦਾ ਹੈ। ਉਸ ਤੋਂ ਮਗਰੋਂ ਰਾਗੀ ਸਿੰਘ ਛੰਤ ਦਾ ਅਗਲਾ ਬੰਦ ਅਰੰਭ ਕਰਦੇ ਹਨ। ਛੰਤਾਂ, ਸਲੋਕਾਂ ਤੇ ਪਉੜੀਆਂ ਦੀ ਇਸ ਤਰਤੀਬ ਅਨੁਸਾਰ ਕੁਲ ੬ ਛੰਤਾਂ, ੬੦ ਸਲੋਕਾਂ ਅਤੇ ੨੪ ਪਉੜੀਆਂ ਦਾ ਗਾਇਨ ਹੁੰਦਾ ਹੈ। ਸਮੇਂ ਦੀ ਲੋੜ ਅਤੇ ਛੰਤਾਂ ਦੇ ਭਾਵ ਅਨੁਸਾਰ ਰਾਗੀ ਸਿੰਘਾਂ ਵਲੋਂ ਹੋਰ ਢੁਕਵੇਂ ਸ਼ਬਦ ਵੀ ਨਾਲ-ਨਾਲ ਗਾਇਨ ਕੀਤੇ ਜਾਂਦੇ ਹਨ।

ਕੁਝ ਰਾਗੀ ਸਿੰਘਾਂ ਵਲੋਂ ਇਸ ਵਾਰ ਨੂੰ ਹੋਰਨਾਂ ਰਾਗਾਂ ਵਿਚ ਵੀ ਗਾਇਨ ਕਰਨ ਦੇ ਜਤਨ ਕੀਤੇ ਜਾਂਦੇ ਹਨ, ਜੋ ਕਿ ਦਰੁਸਤ ਨਹੀਂ ਜਾਪਦਾ। ਗੁਰੂ ਨਾਨਕ ਸਾਹਿਬ ਵਲੋਂ ਇਸ ਵਾਰ ਨੂੰ ਆਸਾ ਰਾਗ ਵਿਚ ਉਚਾਰਣਾ ਹੀ ਇਸ ਗੱਲ ਦਾ ਸੰਕੇਤ ਹੈ ਕਿ ਇਸ ਨੂੰ ਆਸਾ ਰਾਗ ਵਿਚ ਹੀ ਗਾਇਨ ਕਰਨਾ ਚਾਹੀਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਪਉੜੀ ਗਾਉਣ ਵੇਲੇ ਪਖਾਵਜ ਦੀ ਗਤ ਨਹੀਂ ਵਜਾਈ ਜਾਂਦੀ, ਸਾਥ ਵਜਾਈਦਾ ਹੈ (ਭਾਵ, ਪਖਾਵਜ ਦੀ ਕੋਈ ਤਾਲ ਨਹੀਂ ਵਜਾਈ ਜਾਂਦੀ, ਬੋਲ ਹੀ ਵਜਾਏ ਜਾਂਦੇ ਹਨ, ਜਿਸ ਨੂੰ ਪਖਾਵਜ ਜਾਂ ਤਬਲੇ ਨੂੰ ਛੇੜਨਾ ਵੀ ਕਹਿੰਦੇ ਹਨ)। ਇਸੇ ਲਈ ਪਉੜੀ ਗਾ ਕੇ ਉਸ ਦਾ ਪਾਠ ਸੁਣਾਇਆ ਜਾਂਦਾ ਹੈ, ਤਾਂ ਕਿ ਸਰੋਤੇ ਸ਼ਬਦਾਂ ਦਾ ਅਰਥ ਸਮਝ ਸਕਣ। ਪਰ ਸ਼ੋਕ ਹੈ ਕਿ ਹੁਣ ਕੀਰਤਨ ਕਰਨ ਵਾਲੇ ਪਉੜੀਆਂ ਦੇ ਗਾਉਣ ਦੀ ਧਾਰਨਾ ਭੁਲਦੇ ਜਾਂਦੇ ਹਨ ਅਤੇ ਸਵੇਰੇ, ਸ਼ਾਮ ਤੇ ਰਾਤ ਨੂੰ ਚੌਂਕੀ ਦਾ ਭੋਗ ਪਾਉਣ ਵੇਲੇ ਬਿਲਾਵਲ, ਕਾਨੜੇ ਆਦਿ ਦੀਆਂ ਪਉੜੀਆਂ ਪੁਰਾਣੀ ਰੀਤਿ ਅਨੁਸਾਰ ਨਹੀਂ ਗਾਉਂਦੇ।27

ਨੋਟ: ਆਸਾ ਕੀ ਵਾਰ ਦੀਆਂ ਪਉੜੀਆਂ ਚਾਰ ਜਾਂ ਪੰਜ ਤੁਕਾਂ ਵਾਲੀਆਂ ਹਨ। ਆਖਰੀ ਤੁਕ ਛੋਟੀ (ਦੂਜੀਆਂ ਨਾਲੋਂ ਅੱਧੀ) ਹੋਣ ਕਾਰਣ, ਉਸ ਨੂੰ ਦੁਹਰਾਉਣ ਦੀ ਪ੍ਰਥਾ ਹੈ, ਤਾਂ ਕਿ ਕਾਵਿ-ਤੋਲ ਪੂਰਾ ਰਹਿ ਸਕੇ। ਪਉੜੀ ਗਾਉਣ ਉਪਰੰਤ, ਉਸ ਦਾ ਪਾਠ ਉਚਾਰ ਕੇ ਸੁਣਾਇਆ ਜਾਂਦਾ ਹੈ, ਤਾਂ ਜੁ ਸ੍ਰੋਤਿਆਂ ਨੂੰ ਪਉੜੀ ਦਾ ਅਰਥ-ਭਾਵ ਚੰਗੀ ਤਰ੍ਹਾਂ ਸਮਝ-ਗੋਚਰੇ ਹੋ ਜਾਏ। ਇਸ ਨਾਲ, ਰਾਗੀ ਸਿੰਘਾਂ ਨੂੰ ਅਗਲੀ ਪਉੜੀ ਦੀ ਤਿਆਰੀ ਲਈ ਲੋੜੀਂਦਾ ਸਮਾਂ ਵੀ ਮਿਲ ਜਾਂਦਾ ਹੈ।

Learn more at gurugranthsahib.sikhri.org